ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਗੁਰਵਿੰਦਰ ਦੀ ਗਣਤੰਤਰ ਦਿਵਸ ਦੀ ਪਰੇਡ ਸੰਬੰਧੀ ਪੀ੍ਆਰਡੀ ਕੈਂਪ ਵਿੱਚ ਸ਼ਾਮਿਲ ਹੋਣ ਲਈ ਹੋਈ ਚੋਣ
ਮੁਕੇਰੀਆਂ, : ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਦੀਆਂ ਵਿਦਿਆਰਥਣਾਂ ਪੜਾਈ ਅਤੇ ਖੇਡਾਂ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਕਾਲਜ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸੇ ਤਹਿਤ ਪ੍ਰਿੰਸੀਪਲ ਡਾ.ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਕਾਲਜ ਦੀਆਂ ਵਿਦਿਆਰਥਣਾਂ ਨੇ  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕਪੂਰਥਲਾ ਵਿਖੇ ਅਯੋਜਿਤ ਪਰੇਡ  ਟੈਸਟ ਦੇ ਸਲੈਕਸ਼ਨ ਕੈਂਪ ਵਿੱਚ  ਹਿੱਸਾ ਲਿਆ। ਵਧੀਆ ਕਾਰਗੁਜ਼ਾਰੀ ਲਈ ਗੁਰਵਿੰਦਰ ਕੌਰ (ਬੀ ਕਾਮ ਭਾਗ ਤੀਜਾ) ਦੀ ਚੋਣ ਅਗਾਮੀ ਗਣਤੰਤਰ ਦਿਵਸ ਦੀ ਪਰੇਡ ਦੇ ਪੀ੍ ਆਰ ਡੀ ਕੈਂਪ ਵਿੱਚ ਸ਼ਾਮਿਲ ਹੋਣ  ਕੀਤੀ ਗਈ। ਇਹ ਵਿਦਿਆਰਥਣ ਰਾਸ਼ਟਰੀ ਪਰੇਡ  ਦੇ ਪੀ੍ ਆਰ ਡੀ ਕੈਂਪ ਵਿੱਚ ਭਾਗ ਲਵੇਗੀ। ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਕਾਲਜ ਪ੍ਬੰਧਕੀ ਕਮੇਟੀ ਦੇ ਚੇਅਰਮੈਨ ਸ ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਐਨ ਐਸ ਐਸ  ਪੋ੍ਗਰਾਮ ਅਫਸਰ ਸਤਵੰਤ ਕੌਰ, ਵਿਦਿਆਰਥਣ ਅਤੇ ਉਸਦੇ ਮਾਤਾ ਪਿਤਾ ਨੂੰ ਮੁਬਾਰਕ ਦਿੰਦਿਆ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪੇ੍ਰਿਆ।
Previous articleਅਜੈ ਵੀ ਕਈ ਵੇਲਣਿਆ ਤੇ ਕੱਚੇ ਗੰਨੇ ਦੀ ਭਰਮਾਰ
Next articleਮਹਾਨ ਕੀਰਤਨ ਦਰਬਾਰ ਮੌਕੇ ਕੀਰਤਨ ਕਰਦੇ ਹੋਏ ਬੀਬੀ ਦਲੇਰ ਕੌਰ ਖਾਲਸਾ ਤੇ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ