ਫਗਵਾੜਾ,(ਸ਼ਿਵ ਕੋੜਾ): ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਤੇਜਸ ਡਡਵਾਲ ਨੂੰ ਚੰਡੀਗੜ੍ਹ ਵਿਖੇ ਆਯੋਜਿਤ ਐਫ.ਏ.ਪੀ ਨੈਸ਼ਨਲ ਅਵਾਰਡ ਸਮਾਗਮ ਦੌਰਾਨ ਸਪੋਰਟਸ ਅਚੀਵਮੈਂਟ ਅਵਾਰਡ ਨਾਲ ਨਵਾਜਿਆ ਗਿਆ ਹੈ। ਸਕੂਲ ਪਿ੍ਰੰਸੀਪਲ ਅੰਜੂ ਮਹਿਤਾ ਨੇ ਦੱਸਿਆ ਕਿ ਤੇਜਸ ਡਡਵਾਲ ਉਹਨਾਂ ਦੇ ਸਕੂਲ ਦਾ ਬਹੁਤ ਹੀ ਹੋਣਹਾਰ ਵਿਦਿਆਰਥੀ ਹੈ। ਜੋਕਿ ਪੜ੍ਹਾਈ ਦੇ ਨਾਲ ਹੀ ਪਹਿਲਵਾਨੀ ਵਿਚ ਵੀ ਨਾਮਣਾ ਖੱਟ ਰਿਹਾ ਹੈ। ਉਸਨੇ ਰੈਸਲਿੰਗ ‘ਚ ਕਈ ਗੋਲਡ ਤੇ ਸਿਲਵਰ ਮੈਡਲ ਜਿੱਤੇ ਹਨ। ਉਸਦੀਆਂ ਇਹਨਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨਸ ਆਫ ਪੰਜਾਬ ਵਲੋਂ ਤੇਜਸ ਡਡਵਾਲ ਨੂੰ ਚੰਡੀਗੜ੍ਹ ਯੂਨੀਵਰਸਿਟੀ (ਮੋਹਾਲੀ) ਵਿਖੇ ਆਯੋਜਿਤ ਸਮਾਗਮ ਦੌਰਾਨ ਸਪੋਰਟਸ ਅਚੀਵਮੈਂਟ ਅਵਾਰਡ ਪ੍ਰਦਾਨ ਕਰਕੇ ਹੌਸਲਾ ਅਫਜਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਕੂਲ ਨੂੰ ਆਪਣੇ ਇਸ ਹੋਣਹਾਰ ਵਿਦਿਆਰਥੀ ਤੇ ਬਹੁਤ ਮਾਣ ਹੈ। ਇਸ ਦੌਰਾਨ ਤੇਜਸ ਡਡਵਾਲ ਨੇ ਉਕਤ ਅਵਾਰਡ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਸਦੇ ਦਾਦਾ ਜੀ ਕਲਿਆਣ ਸਿੰਘ ਡਡਵਾਲ ਤੇ ਦਾਦੀ ਨੀਲਮ ਡਡਵਾਲ ਦੇ ਪਿਆਰ ਸਦਕਾ ਅਤੇ ਪਿਤਾ ਵਿਸ਼ਾਲ ਨੰਨ੍ਹਾ ਡੱਡਵਾਲ ਤੇ ਮਾਤਾ ਜਯੋਤੀ ਡਡਵਾਲ ਦੀ ਪ੍ਰੇਰਣਾ ਤੋਂ ਸੇਧ ਲੈ ਕੇ ਉਸਨੇ ਪੜ੍ਹਾਈ ਦੇ ਨਾਲ-ਨਾਲ ਰੈਸਲਿੰਗ ਵਿਚ ਸਖ਼ਤ ਮਿਹਨਤ ਕਰਕੇ ਅਨੇਕਾਂ ਅਵਾਰਡ ਹਾਸਲ ਕੀਤੇ ਹਨ। ਐਫ.ਏ.ਪੀ ਅਵਾਰਡ ਨਾਲ ਉਸਨੂੰ ਭਵਿੱਖ ਵਿਚ ਹੋਰ ਸਖਤ ਮਿਹਨਤ ਕਰਨ ਦਾ ਹੌਸਲਾ ਮਿਲਿਆ ਹੈ। ਤੇਜਸ ਡਡਵਾਲ ਦੀ ਇਸ ਪ੍ਰਾਪਤੀ ਤੇ ਉਸਦੇ ਤਾਇਆ ਸੁਨੀਲ ਡਡਵਾਲ, ਤਾਈ ਨੀਤੂ ਡਡਵਾਲ, ਭੂਆ ਰੇਨੂੰ ਡਡਵਾਲ, ਭਰਾ ਮੰਨਿਤ ਡਡਵਾਲ ਤੇ ਭੈਣ ਦੇਵਯੰਸ਼ੀ ਡਡਵਾਲ ਤੋਂ ਇਲਾਵਾ ਸਾਬਕਾ ਕੌਂਸਲਰ ਦਵਿੰਦਰ ਸਪਰਾ ਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਖੁਰਾਣਾ ਨੇ ਸੁਨਿਹਰੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹਨ।

Previous articleसमारोह के दौरान भांगड़ा पेश करते हुए विद्यार्थी
Next articleकहा, प्रत्येक पात्र व्यक्ति अपना वोट जरूर बनाए