ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਟੀਕਾਕਰਨ ਮੁਹਿੰਮ ਦੀ 50ਵੀਂ ਵਰ੍ਹੇਗੰਢ ਮੌਕੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਜਿਲੇ ਭਰ ਵਿੱਚ “ਵਿਸ਼ਵ ਟੀਕਾਕਰਨ ਹਫਤਾ” ਮਨਾਇਆ ਗਿਆ। ਜ਼ਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਦੀ ਦੇਖ-ਰੇਖ ਵਿੱਚ ਕੀਤੀ ਗਈ। ਇਸ ਮੁਹਿੰਮ ਦੌਰਾਨ ਜਿਲੇ ਭਰ ਵਿੱਚ ਵੱਖ-ਵੱਖ ਥਾਂਈ ਵਿਸ਼ੇਸ਼ ਟੀਕਾਕਰਨ ਸੈਸ਼ਨ ਲਗਾਏ ਗਏ ਅਤੇ ਨਾਲ ਹੀ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ। ਮਨਾਏ ਗਏ ਇਸ ਟੀਕਾਕਰਨ ਹਫਤੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ.ਸੀਮਾ ਗਰਗ ਨੇ ਦੱਸਿਆ ਕਿ ਟੀਕਾਕਰਨ ਪ੍ਰੋਗਰਾਮ ਇਕ ਮਜ਼ਬੂਤ ਬੁਨਿਆਦ ਦੇ ਰੂਪ ਵਿਚ ਉੱਭਰਿਆ ਹੈ ਜੋ ਕਿ ਮਾਰੂ ਬਿਮਾਰੀਆਂ ਨੂੰ ਫੈਲਣ ਤੋਂ ਰੋਕਦਾ ਹੈ। ਇਸੇ ਨੂੰ ਮੁੱਖ ਰੱਖਦਿਆਂ ਹੀ ਇਹ ਵਿਸ਼ੇਸ਼ ਟੀਕਾਕਰਨ ਮੁਹਿੰਮ ਵਿੱਢੀ ਗਈ ਸੀ ਤਾਂਕਿ ਜੋ ਬੱਚੇ ਕਿਸੇ ਕਾਰਨ ਕਰਕੇ ਟੀਕਾਕਰਨ ਸਾਰਣੀ ਮੁਤਾਬਿਕ ਕਿਸੇ ਟੀਕੇ ਤੋਂ ਵਾਂਝੇ ਰਹਿ ਗਏ ਹੋਣ ਉਹ ਆਪਣਾ ਟੀਕਾਕਰਨ ਪੂਰਾ ਕਰਵਾ ਸਕਣ। ਡਾ.ਸੀਮਾ ਗਰਗ ਨੇ ਦੱਸਿਆ ਕਿ ਇਸ ਪੂਰੇ ਹਫਤੇ ਦੌਰਾਨ 403 ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ ਸਨ, ਜਿਨਾਂ ਵਿੱਚ ਪਹਿਚਾਣ ਕੀਤੇ ਗਏ 3979 ਬੱਚਿਆਂ ਦਾ ਟਾਰਗਟ ਮਿਥਿਆ ਗਿਆ ਸੀ। ਜਦਕਿ ਕੈਂਪਾਂ ਵਿੱਚ ਟਾਰਗਟ ਤੋੰ ਵੱਧ 4547 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਜਿਲੇ ਅੰਦਰ ਪੈਂਦੇ ਖ਼ਾਸ ਤੌਰ ਤੇ ਸ਼ਹਿਰੀ ਅਤੇ ਪ੍ਰਵਾਸੀ ਵਸੋਂ ਵਾਲੇ ਹੋਰ ਇਲਾਕੇ ਜਿਵੇਂ ਸਲੱਮ ਏਰੀਆ, ਝੁੱਗੀਆਂ, ਝੋਪੜੀਆਂ, ਭੱਠਿਆਂ, ਪਥੇਰਾ, ਗੁਜਰਾਂ ਦੇ ਡੇਰੇ ਤੇ ਹੋਰ ਅਪਾਹੁੰਚ ਇਲਾਕਿਆਂ ਵਿੱਚ ਇਹ ਕੈਂਪ ਲਗਾਏ ਗਏ ਸਨ। ਉਨਾਂ ਕਿਹਾ ਕਿ ਇਸ ਪੂਰੇ ਹਫਤੇ ਦੌਰਾਨ ਸਲਮ ਏਰੀਏ ਦੀਆਂ ਮਾਂਵਾ ਨੂੰ ਜਾਗਰੂਕ ਕਰਦਿਆਂ ਉਨਾਂ ਨੂੰ ਆਪਣੇ ਬੱਚੇ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਗਿਆ ਕਿ ਸਮੇਂ ਸਿਰ ਟੀਕਾਕਰਨ ਜਰੂਰ ਕਰਵਾਇਆ ਜਾਵੇ ਅਤੇ ਟੀਕਾਕਰਨ ਕਾਰਡ ਹਮੇਸ਼ਾਂ ਸੰਭਾਲ ਕੇ ਰੱਖਿਆ ਜਾਵੇ। ਇਸ ਤੋਂ ਇਲਾਵਾ ਕਿਹੜਾ ਟੀਕਾ ਕਿਨ੍ਹਾਂ ਬਿਮਾਰੀਆਂ ਤੋਂ ਬਚਾਉਦਾ ਹੈ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਗਿਆ।

Previous articleविक्टोरिया इंटरनेशनल स्कूल में मनाया गया अंतर्राष्ट्रीय मजदूर दिवस
Next articleਆਰਜੇ ਪ੍ਰੋਡਕਸ਼ਨ ਹਾਉਸ ਨੇ ਰਿਲੀਜ਼ ਕੀਤੀ ਵੋਟ ਦੇ ਅਧਿਕਾਰ ਪ੍ਰਤੀ ਜਾਗਰੁਕ ਕਰਦੀ ਸ਼ਾਰਟ ਫਿਲਮ