ਦਸੂਹਾ,(ਰਾਜਦਾਰ ਟਾਇਮਸ): ਜੇ.ਸੀ ਡੀ.ਏ.ਵੀ ਕਾਲਜ ਦੇ ਇੰਟਰਨਲ ਕੁਆਲਿਟੀ ਐਸ਼ਿਓਰੈਂਸ ਸੈੱਲ ਵਲੋਂ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਦੀ ਯੋਗ ਅਗਵਾਈ ਹੇਠ ‘ਵੱਟ ਇੱਜ ਲੈਟਕਿਸ’ ਵਿਸ਼ੇ ਉਪਰ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦੇ ਮੁੱਖ ਵਕਤਾ ਡਾ.ਅਨਿਲ ਕੁਮਾਰ ਅਤੇ ਡਾ.ਅਮਿਤ ਸ਼ਰਮਾਂ ਸਨ। ਆਈਕਿਓਏਸੀ ਦੇ ਕੋਆਡੀਨੇਟਰ ਡਾ.ਭਾਨੂੰ ਗੁਪਤਾ ਨੇ ਦੋ ਦਿਨਾਂ ਵਰਕਸ਼ਾਪ ਦੀ ਰੂਪ-ਰੇਖਾ ਬਿਆਨ ਕਰਦਿਆਂ ਇਸ ਸੋਫਟਵੇਅਰ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਮੁੱਖ ਵਕਤਾ ਡਾ.ਅਨਿਲ ਕੁਮਾਰ ਅਤੇ ਡਾ.ਅਮਿਤ ਸ਼ਰਮਾਂ ਨੂੰ ਰਸਮੀ ਤੌਰ ਤੇ ‘ਜੀ ਆਇਆਂ’ ਕਹਿੰਦਿਆਂ ਦੱਸਿਆ ਕਿ ਅੰਤਰ-ਰਾਸ਼ਟਰੀ ਪੱਧਰ ਉੱਤੇ ਟੈਕਨਾਲੋਜੀ ਵਿਚ ਵੱਡੀ ਪੱਧਰ ਉੱਤੇ ਬਦਲਾਅ ਆ ਰਹੇ ਹਨ ਜਿਸ ਨਾਲ ਜੁੜਨਾ ਬਹੁਤ ਜਰੂਰੀ ਹੈ। ਇਸ ਮੰਤਵ ਨਾਲ ਆਈਕਿਓਏਸੀ ਵਲੋਂ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਹੈ। ਜਿਸ ਵਿੱਚ ਲੈਟਕਿਸ ਸੋਫਟਵੇਅਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਡਾ.ਅਨਿਲ ਕੁਮਾਰ ਅਤੇ ਡਾ.ਅਮਿਤ ਸ਼ਰਮਾਂ ਨੇ ਲੈਕਟਿਸ ਸੋਫਟਵੇਅਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਆਈਕਿਓਏਸੀ ਦੇ ਕੋਆਰਡੀਨੇਟਰ ਡਾ.ਭਾਨੂੰ ਗੁਪਤਾ ਨੇ ਮੁੱਖ ਮਹਿਮਾਨ, ਮੁੱਖ ਵਕਤਾ ਅਤੇ ਵਰਕਸ਼ਾਪ ਵਿੱਚ ਸ਼ਾਮਿਲ ਡੈਲੀਗੇਟਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਵਾਈਸ ਪ੍ਰੋਫੈਸਰ ਨਿਵੇਦਿਕਾ, ਰਜਿਸਟਰਾਰ ਡਾ.ਮੋਹਿਤ ਸ਼ਰਮਾ ਅਤੇ ਸਮੂਹ ਟੀਚਿੰਗ ਸਟਾਫ਼ ਮੌਜੂਦ ਸੀ।