ਕੇਐਮਐਸ ਕਾਲਜ ਦੇ ਬੀਐਸਸੀ ਐਗਰੀਕਲਚਰ ਦਾ ਨਤੀਜਾ ਰਿਹਾ ਸ਼ਾਨਦਾਰ : ਡਾ.ਰਾਜੇਸ਼ ਕੁਮਾਰ

ਦਸੂਹਾ,(ਰਾਜਦਾਰ ਟਾਇਮਸ): ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਸੈਸ਼ਨ ਨਵੰਬਰ 2023 ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਬੀ.ਐਸ.ਸੀ ਐਗਰੀਕਲਚਰ ਪੰਜਵੇਂ ਅਤੇ ਅੱਠਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਬੀ.ਐਸ.ਸੀ ਐਗਰੀਕਲਚਰ ਅੱਠਵੇਂ ਸਮੈਸਟਰ ਦੀ ਵਿਦਿਆਰਥਣ ਪੱਲਵੀ ਠਾਕੁਰ ਪੁੱਤਰੀ ਪਵਨ ਕੁਮਾਰ (ਐਸ.ਜੀ.ਪੀ.ਏ 9.00) ਅਤੇ ਪਵਨਦੀਪ ਪੁੱਤਰੀ ਸਤਵਿੰਦਰ ਸਿੰਘ (ਐਸ.ਜੀ.ਪੀ.ਏ 9.00) ਨੇ ਪਹਿਲਾ ਸਥਾਨ ਸਾਂਝਾ ਕੀਤਾ। ਇਸ ਤੋਂ ਇਲਾਵਾ ਬੀ.ਐਸ.ਸੀ ਐਗਰੀਕਲਚਰ ਪੰਜਵੇਂ ਸਮੈਸਟਰ ਦੀ ਵਿਦਿਆਰਥਣ ਅਰਪਨਾ ਠਾਕੁਰ ਪੁੱਤਰੀ ਮਿਹਰ ਸਿੰਘ (ਐਸ.ਜੀ.ਪੀ.ਏ 8.67) ਨੇ ਪਹਿਲਾ ਸਥਾਨ ਅਤੇ ਅੰਮ੍ਰਿਤਪਾਲ ਕੌਰ ਪੁੱਤਰੀ ਹਰਦੀਪ ਸਿੰਘ ਭੱਟੀ (ਐਸ.ਜੀ.ਪੀ.ਏ 8.58) ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਨੇ ਐਗਰੀਕਲਚਰ ਵਿਭਾਗ ਦੇ ਕੋਆਰਡੀਨੇਟਰ, ਪ੍ਰੋਗਰਾਮ ਇੰਚਾਰਜ ਅਤੇ ਟੀਚਰਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਉੱਜਵਲ ਬਣਾਉਣ ਵਿੱਚ ਇਸੇ ਤਰ੍ਹਾਂ ਯੋਗਦਾਨ ਪਾਉਂਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਹੋਰ ਉਚਾਈਆਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਐਗਰੀਕਲਚਰ ਵਿਭਾਗ ਦੇ ਫੈਕਲਟੀ ਮੈਂਬਰ ਗੁਰਿੰਦਰਜੀਤ ਕੌਰ, ਰੀਮਾ ਸਿੰਘ ਅਤੇ ਲਖਵਿੰਦਰ ਕੌਰ ਆਦਿ ਹਾਜ਼ਰ ਸਨ।

Previous articleਜੇਸੀ ਡੀਏਵੀ ਕਾਲਜ ਦੇ ਇੰਟਰਨਲ ਕੁਆਲਿਟੀ ਐਸ਼ਿਓਰੈਂਸ ਸੈੱਲ ਵਲੋਂ ‘ਵੱਟ ਇੱਜ ਲੈਟਕਿਸ’ ਵਿਸ਼ੇ ਉਪਰ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ
Next articleजाति और धर्म की राजनीति करके भाजपा देश का माहौल कर रही खराब :डा.राज कुमार