ਆਖਰਕਾਰ ਜਿਲਾ ਸਿਹਤ ਅਫਸਰ ਵੱਲੋ ਘਟੀਆ ਗੁੜ ਦੇ ਖਿਲਾਫ ਵਿੰਡੀ ਗਈ ਮੁਹਿੰਮ ਨੂੰ ਪਿਆ ਬੂਰ
ਡਿਪਟੀ ਕਮਿਸ਼ਨਰ ਵੱਲੋ 15 ਨਵੰਬਰ ਤੇ ਵੇਲਣੇ ਨਾ ਚਲਾਉਂਣ ਦੇ ਹੁਕਮ ਕੀਤੇ ਜਾਰੀ
ਜਿਲਾ ਹੁਸ਼ਿਆਰਪੁਰ ਵਿੱਚ ਕਈ ਵੇਲਣੇ ਸੀਲ , ਪਰ ਗੁੜ ਮਾਫੀਆ ਅਜੇ ਵੀ ਬਾਜ ਨਹੀ ਆ ਰਿਹਾ
ਗੰਨਿਆ ਦੀਆਂ ਵ਼ੱਡੀਆ ਵੱਡੀਆ ਟਰਾਲੀਆ ਉਤਾਰ ਰਹੇ ਨੇ ਜਿਮੀਦਾਰ
ਹੁਸ਼ਿਆਰਪੁਰ,( ): ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਘਟੀਆ ਗੁੜ ਦੇ ਖਿਲਾਫ ਵਿੰਡੀ ਗਈ ਮੁਹਿਮ ਨੂੰ ਕਾਨੂੰਨੀ ਜਾਮਾ ਪਹਿਨਾਉਦਿਆ ਜਿਲੇ ਦੇ ਡਿਪਟੀ ਕਮਿਸ਼ਨਰ ਵੱਲੋ 15 ਨਵੰਬਰ ਤੋ ਪਹਿਲਾ ਵੇਲਣਿਆ ਤੋ ਗੁੜ ਬਣਾਉਣ ਤੇ ਪਬੰਦੀ ਲਗਾ ਦਿਤੀ ਹੈ । ਇਸ ਨੂੰ ਤੁਰੰਤ ਬਆਦ ਅੱਜ ਜਿਲਾ ਸਿਹਤ ਅਫਸਰ ਵੱਲੋ ਆਪਣੀ ਫੂਡ ਟੀਮ ਲੈ ਕੇ ਜਿਲੇ ਵਿੱਚ ਚੱਲ ਰਹੇ ਵੇਲਣਿਆ ਤੇ ਚੈਕਿੰਗ ਕੀਤੀ ਤੇ ਕਈ ਵੇਲਣਿਆ ਵਾਲੇ ਡਿਪਟੀ ਕਮਿਸ਼ਨਰ ਦੇ ਹੁਕਮਾ ਦੀ ਉਲੰਘਣਾ ਕਰਦੇ ਪਏ ਗਏ ਤੇ ਉਹਨਾ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਤੇ ਅਜੇ ਵੀ ਕਈ ਟਨ ਇਹਨਾਂ ਵੇਲਣਿਆ ਤੇ ਕੰਚਾ ਗੰਨਾ ਪਿਆ ਹੈ ਤੇ ਜਿਮੀਦਾਰ ਹੋਰ ਨਵੀਆ ਗੰਨੇ ਦੀਆ ਟਰਾਲੀਆ ਉਤਾਰ ਰਹੇ ਹਨ । ਇਸ ਮੋਕੇ ਉਹਨਾ ਨਾਲ ਫੂਡ ਅਫਸਰ ਮੁਨੀਸ਼ ਕੁਮਾਰ , ਰਾਮ ਲੁਭਾਇਆ , ਨਰੇਸ਼ ਕੁਮਾਰ , ਤੇ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ । ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 45 ਦਿਨ ਤੋ ਇਹਨਾਂ ਵੇਲਣਿਆ ਉਤੇ ਘਟੀਆ ਗੁੜ ਬਣਾਇਆ ਜਾ ਰਿਹਾ ਸੀ ਤੇ ਕਈ ਕਵਿੰਟਲ ਘਟੀਆ ਖੰਡ ਤੇ ਗੁੜ ਨਸ਼ਟ ਵੀ ਕਰਵਾਇਆ ਸੀ ਇਸ ਦੇ ਸਬੰਧ ਵਿੱਚ ਖੇਤੀ ਬਾੜੀ ਮਹਿਕਮੇ ਨੂੰ ਵੀ ਕਈ ਵਾਰ ਲਿਖਿਆ ਤੇ ਇਸ ਦੇ ਚਲਦਿਆ ਮਾਨਯੋਗ ਡਿਪਟੀ ਕਮਿਸ਼ਨਰ ਵੱਲੋ ਹੁਕਮ ਜਾਰੀ ਕਰਦੇ ਹੋਏ 15 ਨਵੰਬਰ ਤੱਕ ਵੇਲਣੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ । ਉਹਨਾਂ ਇਹ ਵੀ ਕਿਹਾ ਕਿ ਮੈ ਚਹਾਉਦਾ ਕਿ ਗੁੜ ਪੰਜਾਬ ਦਾ ਵਿਰਸਾ ਹੈ ਤੇ ਇਸ ਵਿਰਸੇ ਨੂੰ ਕਾਇਮ ਰੱਖਣਾ ਸਾਡਾ ਫਰਜ ਬਣਦਾ ਹੈ ਪਰ ਕੁਝ ਪਰਵਾਸੀ ਭਰਤੀ ਤੇ ਪੰਜਾਬ ਦੇ ਜਿਮੀਦਾਰ ਆਪਣੇ ਮੁਨਾਫੇ ਦੇ ਖਾਤਰ ਇਹ ਗੁੜ ਵੀ ਸਾਡੇ ਕੋਲੋ ਖੋਹਣਾ ਚਹਾਉਦੇ। ਉਹਨਾ ਇਹ ਵੀ ਕਿਹਾ ਕਿ ਪੰਜਾਬ ਵਿੱਚ ਖੰਡ ਮਿਲਾ 30 ਨਵੰਬਰ ਤੋ ਬਆਦ ਚਲਣੀਆ ਹਨ ਉਹਨਾਂ ਨੂੰ ਪਤਾ ਹੈ ਇਹ ਗੰਨਾ ਕੱਚਾ ਹੈ ਤੇ ਇਸ ਸਹੀ ਖੰਡ ਵੀ ਨਹੀ ਬਣਾਨੀ ਤੇ ਪ੍ਰਵਾਸੀ ਮਜਦੂਰ ਤੇ ਗੁੜ ਮਾਫੀਆ ਘਟੀਆ ਖੰਡ ਪਾਕੇ ਗੁੜ ਬਣਾਕੇ ਵੱਡੇ ਮੁਨਾਫੇ ਕਮਾਉਂਣੇ ਚਹਾਉਦੇ ਤੋ ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨਾ ਚਹਾਉਦੇ ਹਨ । ਉਹਨਾਂ ਵੇਲਣਿਆ ਵਾਲਿਆ ਨੂੰ ਚੇਤਵਾਨੀ ਦਿੰਦਿਆ ਕਿਹਾ ਕਿ ਅੱਗੇ ਤੇ ਘਟੀਆ ਗੁੜ ਹੀ ਨਸ਼ਟ ਕਰਵਾਇਆ ਜਾਦਾ ਸੀ ਹੁਣ ਤੇ ਪਰਚੇ ਹੋਂਣਗੇ ਤੇ ਜੇਲ ਯਾਤਰਾ ਵੀ ਕਰਨੀ ਪਵੇਗੀ ।