ਯੁਵਰਾਜ ਖ਼ਾਲਸਾ ਗਰੁੱਪ ਪਿੱਪਲਾਂਵਾਲਾ ਵੱਲੋਂ ਮਹਾਨ ਕੀਰਤਨ ਦਰਬਾਰ ਦਾ ਸਫਲ ਆਯੋਜਨ 
ਹੁਸ਼ਿਆਰਪੁਰ,( ਤਰਸੇਮ ਦੀਵਾਨਾ ): ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਯੁਵਰਾਜ ਖ਼ਾਲਸਾ ਗਰੁੱਪ ਵੱਲੋਂ ਬੈਕਸਾਈਡ ਸਟੇਟ ਬੈਂਕ ਪਿੱਪਲਾਂਵਾਲਾ ਵਿਖ਼ੇ ਬੜੀ ਸਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਜੁੱਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਨਗਰ ਕੀਰਤਨ ਦੇ ਰੂਪ ਵਿਚ ਪਿੰਡ ਪਿੱਪਲਾਂਵਾਲਾ ਦੀ ਪਰਿਕਰਮਾ ਕਰਦੇ ਹੋਏ ਸ਼ਾਨੋ ਸ਼ੌਕਤ ਨਾਲ ਪੰਡਾਲ ਵਾਲੇ ਅਸਥਾਨ ਵਿਚ ਲਿਆਂਦੀ ਗਈ। ਜਿੱਥੇ ਸ੍ਰੀ ਰਹਿਰਾਸ ਸਾਹਿਬ ਦੇ ਜਾਪ ਉਪਰੰਤ ਮਹਾਨ ਕੀਰਤਨ ਦਰਬਾਰ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ, ਬੀਬੀ ਦਲੇਰ ਕੌਰ ਖਾਲਸਾ ਪੰਡੋਰੀ ਖਾਸ,ਭਾਈ ਹਰਭਜਨ ਸਿੰਘ ਸੋਤਲਾ,ਭਾਈ ਸਤਿੰਦਰ ਸਿੰਘ ਆਲਮ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਹੁਸ਼ਿਆਰਪੁਰ ਤੇ ਬਾਬਾ ਫ਼ਤਿਹ ਸਿੰਘ ਕੀਰਤਨੀ ਜੱਥਾ ਹੁਸ਼ਿਆਰਪੁਰ ਵਾਲੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੰਤ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ,ਸੰਤ ਬਾਬਾ ਪਰਮਿੰਦਰ ਸਿੰਘ ਡਗਾਣੇ ਵਾਲੇ ਬਾਬਾ ਦਲਜੀਤ  ਸਿੰਘ ਸੋਢੀ, ਇੰਜ. ਗਦੀਸ਼ ਲਾਲ ਬੱਧਣ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਜੀ ਚੈਰੀਟੇਬਲ ਸਭਾ ਪੰਜਾਬ,  ਮੁਖੀ ਸਿੰਘ ਸਾਹਿਬ ਬਾਬਾ ਗੁਰਦੇਵ ਸਿੰਘ ਵੱਲੋਂ ਬਾਬਾ ਜਤਿੰਦਰ ਸਿੰਘ ਤੇ, ਕਮਲਜੀਤ ਸਿੰਘ ਭੂਪਾ ਸਿੱਖ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ, ਦਰਸ਼ਨ ਸਿੰਘ ਪਲਾਹਾ ਪ੍ਰਧਾਨ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ, ਸਰਬਜੀਤ ਸਿੰਘ ਬਡਵਾਲ ਚੇਅਰਮੈਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਅਤੇ ਹੋਰ ਸੰਗਤਾਂ ਵੱਡੀ ਗਿਣਤੀ ਚ ਹਾਜ਼ਿਰ ਹੋਈਆਂ| ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਕੀਰਤਨ ਦਰਬਾਰ ਦੇ ਆਯੋਜਨ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਅਤੇ ਵੱਖ ਵੱਖ ਸਭਾ ਸੁਸਾਇਟੀਆਂ ਦਾ ਵੀ ਸਨਮਾਨ ਕੀਤਾ ਗਿਆ | ਗੁਰੂ ਕੇ ਲੰਗਰ ਅਤੇ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਇਸ ਮੌਕੇ ਸੁਨੀਲ ਕੁਮਾਰ, ਬਲਜੀਤ ਸਿੰਘ,ਮਹਿਕਦੀਪ ਸਿੰਘ,ਸੁਖਵੰਤ ਸਿੰਘ, ਦੀਪਕ ਗਰਗ, ਜਸਵੀਰ ਸਿੰਘ ਨਿਕਾ,ਪੱਪੂ ਤੇ ਸੋਨੂ ਵੀ ਹਾਜ਼ਰ ਸਨ।
Previous articleਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਗੁਰਵਿੰਦਰ ਕੌਰ
Next articleगुड़-शक्कर बनाने के लिए किसी भी कैमिकल का प्रयोग करने पर पाबंदी के दिए आदेश