ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਬਲਾਚੌਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬੀਕੇਐਮ ਕਾਲਜ਼ ਵਿੱਚ ਅੱਜ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਬਸੰਤ ਪੰਚਮੀਂ ਦਾ ਤਿਉਹਾਰ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਕੇਐਮ ਕਾਲਜ਼ ਆਫ ਐਜੂਕੇਸ਼ਨ ਬਲਾਚੌਰ ਦੇ ਚੇਅਰਮੈਨ ਸੁਰਿੰਦਰ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਕਾਲਜ਼ ਵਿੱਚ ਮਾਂ ਸਰਸਵਤੀ ਜੀ ਦੀ ਪੂਜਾ ਅਰਚਨਾ ਕੀਤੀ ਗਈ। ਉਹਨਾਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਮਨਾਉਣ ਨਾਲ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾ ਦਾ ਵਿਕਾਸ ਹੁੰਦਾ ਹੈ ਅਤੇ ਸੁੱਖ ਅਤੇ ਸਾਂਤੀ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਹਨੀ ਗੜੀਕਾਨੂੰਗੋ ਵਲੋਂ ਮਾਤਾ ਸਰਸਵਤੀ ਜੀ ਦੇ ਭਜਨਾ ਦਾ ਗੁਨਗਾਨ ਕੀਤਾ ਗਿਆ। ਇਸ ਮੌਕੇ ਕਾਲਜ਼ ਦੀ ਸੈਕਟਰੀ ਸ੍ਰੀਮਤੀ ਆਸ਼ਾ ਸ਼ਰਮਾਂ, ਪ੍ਰਿੰਸੀਪਲ ਡਾ. ਬੀ.ਐਸ. ਜੰਮਵਾਲ , ਸਹਾਇਕ ਪ੍ਰੋਫੈਸਰ ਜਗਦੀਪ ਕੁਮਾਰ, ਪੰਕਜ ਕਲਿਆਣ, ਪਰਮਿੰਦਰ ਕੁਮਾਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਮਾਇਆ ਦੇਵੀ ਵੀ ਸ਼ਾਮਲ ਸਨ।ਫੋਟੋ : ਬੀਕੇਐਮ ਕਾਲਜ਼ ਬਲਾਚੌਰ ਵਿਖੇ ਮਨਾਏ ਬਸੰਤ ਪੰਚਮੀਂ ਤਿਉਹਾਰ ਮੌਕੇ ਚੇਅਰਮੈਨ ਸੁਰਿੰਦਰ ਕੁਮਾਰ ਸ਼ਰਮਾਂ ਸਮੇਤ ਸਟਾਫ ਮੈਂਬਰ ।

Previous articleजिला मजिस्ट्रेट की ओर से फैक्ट्रियों/दुकानों व व्यापारिक इकाईयों में काम करने वाले श्रमिकों के लिए 20 फरवरी को पेड छुट्टी की घोषणा
Next articleलता मंगेशकर का निधन, नितिन गडकरी ने की पुष्टि