ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਧਰੁਮਨ ਐਚ.ਨਿੰਬਾਲੇ ਆਈਪੀਐਸ ਸੀਨੀਅਰ ਪੁਲਸ ਕਪਤਾਨ ਵੱਲੋਂ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਹੈ। ਇਸ ਸਬੰਧ ਵਿਚ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਹੇਠ ਮੁਖਤਿਆਰ ਰਾਏ ਪੀਪੀਐੱਸ ਪੁਲਸ ਕਪਤਾਨ ਤਫਦੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਰਬਜੀਤ ਰਾਏ ਪੀਪੀਐਸ ਉਪ ਪੁਲਸ ਕਪਤਾਨ ਤਫਦੀਸ਼ ਇੰਚਾਰਜ ਸੀਆਈਏ ਇੰਸਪੈਕਟਰ ਲਖਵੀਰ ਸਿੰਘ ਦੇ ਅਧੀਨ ਵਿਸ਼ੇਸ਼ ਟੀਮ ਦਾ ਗਠਨ ਕਰਕੇ ਦੌਰਾਨੇ ਗਸ਼ਤ ਸਿਵਲ ਹਸਪਤਾਲ ਦੀ ਕੰਧ ਦੇ ਨਜ਼ਦੀਕ ਬਣੇ ਟੈਕਸੀ ਸਟੈਂਡ ਤੋਂ ਇਕ ਵਿਅਕਤੀ ਦਲਵੀਰ ਸਿੰਘ ਉਰਫ ਭੋਲਾ ਨੂੰ ਸਮੇਤ ਸਕਾਰਪੀਓ ਕਾਰ ਨੰਬਰੀ  HR-5-(T)-CF-3604 ਕਾਬੂ ਕਰਕੇ, ਉਸ ਪਾਸੋਂ ਇਕ ਪਿਸਟਲ ਬੱਤੀ ਬੋਰ, ਸੱਤ ਰੌਂਦ ਜਿੰਦਾ, ਬੱਤੀ ਬੋਰ ਬਰਾਮਦ ਕਰਕੇ ਮੁਕੱਦਮਾ ਅਸਲਾ ਐਕਟ ਅਧੀਨ ਥਾਣਾ ਮਾਡਲ ਟਾਊਨ ਵਿਖੇ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਇੱਥੇ ਵੀ ਜ਼ਿਕਰਯੋਗ ਹੈ ਕਿ ਗ੍ਰਿਫਤਾਰ ਦੋਸ਼ੀ ਖਿਲਾਫ ਪਹਿਲਾਂ ਵੀ ਕਤਲ ਦੇ ਲੜਾਈ ਝਗੜੇ ਦੇ ਵੱਖ-ਵੱਖ ਥਾਣਿਆਂ ਵਿਚ  ਬਾਰਾਂ ਮੁਕੱਦਮੇ ਦਰਜ ਹਨ