ਭਵਾਨੀਗੜ੍ਹ,(ਵਿਜੈ ਗਰਗ): ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਦੂਰ ਅੰਦੇਸ਼ੀ ਸੋਚ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਵੱਖੋ ਵੱਖ ਗਤੀਵਿਧੀਆਂ ਨੂੰ ਸਕੂਲਾਂ ਵਿਚ ਲਾਗੂ ਕਰਵਾਉਣ ਤਹਿਤ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਭੇਜੇ ਗਏ ਬਰਾਸ ਬੈਂਡ ਨਾਲ ਜਿਥੇ ਬੱਚਿਆਂ ਵਿਚ ਇਕ ਵਿਲੱਖਣਤਾ ਆ ਰਹੀ ਹੈ, ਉਥੇ ਇਸ ਨਾਲ ਬੱਚਿਆਂ ਵਿੱਚ ਬਹੁਤ ਉਤਸ਼ਾਹ ਅਤੇ ਦਿਲਚਸਪੀ ਵੀ ਹੈ। ਪੰਜਾਬ ਦੇ ਇਤਿਹਾਸਕ ਦਿਨ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਪਰੇਡ ਵਿਚ ਹਿੱਸਾ ਲੈ ਸਕਣਗੇ। ਇਸੇ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਦੇ ਵਿਦਿਆਰਥੀਆਂ ਨੇ ਕੋਰੋਨਾ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਰਾਸ ਬੈਂਡ ਨਾਲ ਪਹਿਲੀ ਰਿਹਰਸਲ ਕੀਤੀ। ਇਸ ਪਰਿਵਰਤਨ ਨਾਲ ਬੱਚੇ ਬਹੁਤ ਖੁਸ਼ ਦਿਖਾਈ ਦਿੱਤੇ। ਪਿ੍ਰੰਸੀਪਲ ਸਤਪਾਲ ਸਿੰਘ ਬਲਾਸੀ ਨੇ ਦੱਸਿਆ ਕਿ ਆਉਣ ਵਾਲੇ 15 ਅਗਸਤ ਜਾਂ 26 ਜਨਵਰੀ ਤੇ ਸਕਰੌਦੀ ਸਕੂਲ ਦੇ ਵਿਦਿਆਰਥੀ ਪਰੇਡ ਵਿੱਚ ਹਿੱਸਾ ਲਿਆ ਕਰਨਗੇ। ਪਰੰਪਰਾ ਤੋਂ ਚਲੇ ਆ ਰਹੇ ਪੰਜਾਬ ਦੇ ਰੀਤੀ- ਰਿਵਾਜ, ਰਸਮ, ਦਿਨ-ਤਿਉਹਾਰ ਮੇਲੇ, ਜਿਹੜੇ ਕਿ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਪੇਸ਼ ਕਰਦੇ ਹਨ ਅਤੇ ਜਿਨ੍ਹਾਂ ਵਿੱਚ ਪੰਜਾਬੀਆਂ ਦੀਆਂ ਭਾਵਨਾਵਾਂ, ਵਲਵਲੇ, ਉਦਰੇਵਾਂ, ਵਿਛੋੜਾ, ਉਮੰਗਾਂ ਫੁੱਟ ਫੁੱਟ ਪੈਂਦੀਆਂ ਹਨ। ਸਾਉਣ ਮਹੀਨੇ ਤੀਆਂ ਦਾ ਤਿਉਹਾਰ ਵੀ ਪੰਜਾਬੀਆਂ ਦਾ ਮਨਮੋਹਣਾ ਤਿਉਹਾਰ ਅਤੇ ਮੇਲਾ ਹੈ। ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਵਿਖੇ ਵਿਦਿਆਰਥਣਾਂ ਅਤੇ ਸਟਾਫ ਨੇ ਤੀਆਂ ਦਾ ਤਿਉਹਾਰ ਮਨਾਇਆ। ਦੋ ਸਾਲ ਤੋਂ ਬੱਚਿਆਂ ਵਿੱਚ ਕੋਈ ਗਤੀਵਿਧੀ ਨਾ ਹੋਣ ਕਰਕੇ ਅੱਜ ਤੀਆਂ ਦੇ ਤਿਉਹਾਰ ਵਿਚ ਬੱਚਿਆਂ ਨੇ ਖੂਬ ਉਤਸਾਹ ਨਾਲ ਅਤੇ ਪੂਰੇ ਚਾਅ ਨਾਲ ਤੀਆਂ ਦਾ ਤਿਉਹਾਰ ਮਨਾਇਆ।