ਦਸੂਹਾ,(ਰਾਜਦਾਰ ਟਾਇਮਸ): ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਸਭਾ (ਰਜਿ) ਗਗਨ ਜੀ ਕਾ ਟਿੱਲਾ ਦੀ ਕਾਰਜਕਾਰਣੀ ਦੀ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਪਠਾਨਿਆਂ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿੱਚ ਪ੍ਰਧਾਨ ਵੱਲੋਂ ਸਾਵਨ ਦੇ ਮੇਲੇ ਮੰਦਿਰ ਵਿਖੇ ਆਮਦਨ ਅਤੇ ਖਰਚ ਦਾ ਵੇਰਵਾ ਪੇਸ਼ ਕੀਤਾ ਗਿਆ ਅਤੇ ਪਾਸ ਕਰਵਾਇਆ ਗਿਆ| ਉਪਰੰਤ ਪ੍ਰਬੰਧਕ ਸਭਾ ਦਾ ਸਹਿਯੋਗ ਕਰਨ ਵਾਲੇ ਵਿਅਕਤੀਆਂ , ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਕਾਰਜਕਾਰਣੀ ਵੱਲੋਂ ਧੰਨਵਾਦ ਕੀਤਾ ਗਿਆ। ਪ੍ਰਧਾਨ ਗੁਰਦੀਪ ਸਿੰਘ ਪਠਾਨੀਆਂ ਨੇ ਕਿਹਾ ਕਿ ਅਜਿਹੇ ਧਰਮ ਪ੍ਰੇਮੀਆਂ ਦੀ ਪ੍ਰਰੇਣਾ ਸਦਕਾ ਹੀ ਅੱਜ ਗਗਨ ਜੀ ਕਾ ਟਿੱਲਾ ਮੰਦਿਰ ਦਿਨ ਰਾਤ ਤਰੱਕੀ ਕਰ ਰਿਹਾ ਹੈ।ਇਸ ਮੌਕੇ ਸਰਪੰਚ ਸੁਸ਼ੀਲ ਕੁਮਾਰ, ਹੈਪੀ ਰੰਜਨ, ਅਸ਼ਵਨੀ ਝਿੰਗਣ, ਸੁਰਜੀਤ ਕੋਸ਼ਲ, ਗੋਪਾਲ ਦੇਵ ਸ਼ਰਮਾਂ, ਮਦਨ ਵਰਮਾ, ਬੰਸੀ ਲਾਲ, ਮਹਿੰਦਰ ਕੁਮਾਰ, ਸ਼ਾਮ ਲਾਲ , ਸੁਸ਼ੀਲ ਸ਼ਾਸਤਰੀ, ਪੰਕਜ ਰੱਤੀ, ਕੇਵਲ ਕ੍ਰਿਸ਼ਨ, ਕੰਸ ਰਾਜ ਸਲਗੋਤਰਾ, ਰਾਮ ਕਿਸ਼ਨ, ਦਿਲਾਵਰ ਸਿੰਘ , ਕੇਸਰ ਸਿੰਘ ਆਦਿ ਹਾਜ਼ਰ ਸਨ