ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਮੈਂ ਚਾਂਦਪੁਰ ਰੁੜਕੀ ਦੇ ਵਾਸੀਆਂ ਨਾਲ ਵਾਅਦਾ ਕਰਦੀ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿੰਡ ਵਿਖੇ ਨਸ਼ੇ ਨੂੰ ਪੂਰਨ ਰੂਪ ਵਿਚ ਠੱਲ੍ਹ ਪਾਵਾਂਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਹਲਕਾ ਉਮੀਦਵਾਰ ਬਲਾਚੌਰ ਨੇ ਪਿੰਡ ਚਾਂਦਪੁਰ ਰੁੜਕੀ ਵਿਖੇ ਇੱਕ ਭਾਰੀ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਕਿਹਾ ਕਿ ਮੈਂ ਬਾਬਾ ਗੁਰਦਿੱਤਾ ਜੀ ਦਾ ਓਟ ਆਸਰਾ ਲੈ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ। ਮੈਨੂੰ ਉਮੀਦ ਹੈ ਮੇਰੇ ਪੇਕੇ ਪਿੰਡ ਚਾਂਦਪੁਰ ਰੁੜਕੀ ਵਾਲੇ ਆਪਣੀ ਧੀ ਨੂੰ ਇਕ ਇੱਕ ਵੋਟ ਪਾ ਕੇ ਆਪਣੇ ਪਿੰਡ ਤੋਂ ਲੀਡ ਦਿਵਾਉਣਗੇ।ਇਸ ਮੌਕੇ ਪ੍ਰੇਮ ਚੰਦ ਭੀਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਟਕਸਾਲੀ ਕਾਂਗਰਸੀ ਆਗੂ ਤੇ ਸਰਪੰਚ ਸੇਠੀ ਥੋਪੀਆ ਨੌਜਵਾਨ ਨੇਤਾ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਪ੍ਰੇਮ ਚੰਦ ਭੀਮਾ ਨੇ ਕਾਂਗਰਸੀ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਦੇ ਕੱਚੇ ਚਿੱਠੇ ਖੋਲ੍ਹਦੇ ਹੋਏ ਕਿਹਾ ਕਿ ਵਿਧਾਇਕ ਬਿਲਕੁਲ ਝੂਠ ਬੋਲ ਰਿਹਾ ਹੈ। ਬੱਲੋਵਾਲ ਸੌਂਖੜੀ ਵਿਖੇ ਜੋ ਐਗਰੀਕਲਚਰ ਕਾਲਜ ਆਇਆ ਹੈ, ਉਹ ਮੇਰੇ ਯਤਨਾਂ ਕਰਕੇ ਆਇਆ ਹੈ।ਸਰਪੰਚ ਸੇਠੀ ਥੋਪੀਆ ਨੇ ਕਿਹਾ ਕਿ ਵਿਧਾਇਕ ਬਿਲਕੁਲ ਹੀ ਲੋਕਾਂ ਦਾ ਸਾਥ ਨਹੀਂ ਦੇ ਰਿਹਾ ਤੇ ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਦੀ ਖੱਜਲ ਖੁਆਰੀ ਕਰਵਾ ਰਿਹਾ ਹੈ। ਸਰਪੰਚ ਸੇਠੀ ਥੋਪੀਆ ਨੇ ਆਪਣੇ ਪਿੰਡ ਦੇ ਜਾਤੀ ਮਾਮਲੇ ਬਾਰੇ ਵੀ ਜ਼ਿਕਰ ਕੀਤਾ, ਜੀਹਦੇ ਵਿੱਚ ਵਿਧਾਇਕ ਨੇ ਜਨਤਾ ਦਾ ਸਾਥ ਨਹੀਂ ਦਿੱਤਾ।ਸ਼ਿਵਕਰਨ ਚੇਚੀ ਜਿਲ੍ਹਾ ਪ੍ਰਧਾਨ ਤੇ ਰਣਵੀਰ ਚੇਚੀ ਪ੍ਰਧਾਨ ਜਿਲ੍ਹਾ ਬੀਸੀ ਵਿੰਗ ਨੇ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰਮੋਹਨ ਜੇਡੀ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਕਾਂਗਰਸ ਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ, ਉਹ ਜਲਦੀ ਹੀ ਫੁੱਟਣ ਵਾਲਾ ਹੈ।ਇਸ ਮੌਕੇ ਪੂਨਮ ਰਾਣੀ, ਪਰਵਿੰਦਰ ਮੈਹਸ਼ੀ, ਪ੍ਰਵੀਨ ਵਿਸ਼ਿਸ਼ਟ ਸੋਸ਼ਲ ਮੀਡੀਆ ਇੰਚਾਰਜ, ਡਾ.ਸ਼ਾਂਤੀ ਬੱਸੀ ਜਿਲ੍ਹਾ ਪ੍ਰਧਾਨ ਡਾਕਟਰ ਵਿੰਗ, ਬਿੱਟਾ ਰਾਣਾ ਜ਼ਿਲ੍ਹਾ ਉੱਪ ਪ੍ਰਧਾਨ ਟਰੇਡ ਵਿੰਗ, ਸੇਠੀ ਮਾਹੀਪੁਰ, ਪੱਪਾ ਪੁਰੀ, ਨਰੇਸ਼ ਕੁਮਾਰ ਨੀਟਾ, ਡਿੰਪੀ ਕਟਾਰੀਆ, ਮਹਿੰਦਰਪਾਲ ਉਧਨਵਾਲ, ਪਵਨ ਕੁਮਾਰ ਰੀਠੂ, ਬਲਵੀਰ ਚੰਦ, ਹਰਮੇਸ਼ ਕੁਮਾਰ, ਚਰਨਜੀਤ ਪਟਵਾਰੀ, ਸ਼ਮਸ਼ੇਰ ਸਿੰਘ, ਗੁਰਮੇਲ ਬਾਬਾ ਤੇ ਨਿੱਕਾ ਫੌਜੀ ਆਦਿ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Previous articleनो यूअर कैंडीडेट एप के माध्यम से वोटर जान सकेंगे अपने विधान सभा क्षेत्र में चुनाव लड़ रहे उम्मीदवार की आपराधिक पृष्ठभूमि : जिला चुनाव अधिकारी
Next articleਸਾਬਕਾ ਸੰਮਤੀ ਮੈਂਬਰ ਠੇਕੇਦਾਰ ਗਿਰਧਾਰੀ ਲਾਲ ਖਟਾਣਾ ਆਪਣੇ ਸਾਥੀਆ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਅਕਾਲੀ `ਚ ਹੋਏ ਸ਼ਾਮਲ