ਕਿਹਾ, ਭਾਰਤ ਦੀ ਨਵੀਂ ਪੀੜੀ ਇਹ ਕਦੇ ਨਹੀ ਭੁੱਲੇਗੀ ਕਿ 25 ਜੂਨ 1974 ਦੇ ਦਿਨ ਦੇਸ਼ ਦੇ ਸੰਵਿਧਾਨ ਨੂੰ ਪੂਰੀ ਤਰਾਂ ਨਕਾਰ ਦਿੱਤਾ ਗਿਆ ਸੀ
ਕਾਂਗਰਸ ਪਾਰਟੀ ਤੋਂ ਦੇਸ਼ ਦੇ ਸੰਵਿਧਾਨ ਨੂੰ ਖਤਰਾ, ਮੋਹਾਲੀ ਵਿਖੇ ਭਾਜਪਾ ਵਰਕਰਾਂ ਨੂੰ ਕੀਤਾ ਸੰਬੋਧਿਤ
ਮੋਹਾਲੀ,(ਰਾਜਦਾਰ ਟਾਇਮਸ): ਅੱਜ ਮੋਹਾਲੀ ਵਿਖੇ ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਐਮਰਜੈਸੀ ਦੇ ਦਿਨਾਂ ਦਾ ਜ਼ਿਕਰ ਕਰਦਿਆਂ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲੈਦੇ ਹੋਏ ਭਾਜਪਾ ਦੇ ਸੀਨੀਅਰ ਲੀਡਰ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ 25 ਜੂਨ ਦਾ ਦਿਨ ਭਾਰਤ ਦੇ ਉਹਨਾਂ ਲੋਕਾਂ ਲਈ ਨਾ ਭੁੱਲਣ ਵਾਲਾ ਦਿਨ ਹੈ ਜੋ ਦੇਸ਼ ਦੇ ਸੰਵਿਧਾਨ ਦੀ ਗਰਿਮਾ ਨੂੰ ਸਮਰਪਿਤ ਹਨ ,ਜੋ ਲੋਕਤੰਤਰ ਪਰੰਪਰਾਵਾਂ ਤੇ ਭਰੋਸਾ ਰੱਖਦੇ ਹਨ।ਉਹਨਾਂ ਕਿਹਾ ਕਿ 25 ਜੂਨ ਨੂੰ ਭਾਰਤ ਦੇ ਲੋਕਤੰਤਰ ਤੇ ਜੋ ਕਾਲਾ ਦਾਗ਼ ਲੱਗਿਆ ਸੀ ,ਜਿਸ ਨੂੰ 50 ਸਾਲ ਪੂਰੇ ਹੋ ਗਏ ਹਨ ,ਇਸ ਨੂੰ ਭਾਰਤ ਦੀ ਨਵੀਂ ਪੀੜੀ ਕਦੇ ਨਹੀ ਭੁੱਲੇਗੀ ਕਿ ਸੰਵਿਧਾਨ ਨੂੰ ਪੂਰੀ ਤਰਾਂ ਨਕਾਰ ਦਿੱਤਾ ਗਿਆ ਸੀ। ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸੰਵਿਧਾਨ ਬਚਾਉਣ ਦਾ ਢੌਂਗ ਰਚ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਇਹ ਦਿਨ ਯਾਦ ਦਿਵਾਉਣ ਲਈ ਕਾਫੀ ਹੈ ਕਿ ਤੁਸੀ ਕਿਸ ਤਰਾ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆ ਉਡਾਈਆ।ਕਿਸ ਤਰਾਂ 21 ਮਹੀਨੇ ਤੱਕ ਦੇਸ਼ ਦੇ ਲੋਕਾਂ ਤੇ ਤਸੱਦਦ ਕੀਤਾ ਗਿਆ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਦੀ ਪ੍ਰਵਿਰਤੀ ਹਮੇਸ਼ਾ ਹੀ ਤਾਨਾਸ਼ਾਹੀ ਰਹੀ ਹੈ।ਉਹਨਾ ਕਿਹਾ ਕਿ ਦੇਸ਼ ਦੀ ਜਨਤਾ ਕਾਂਗਰਸ ਪਾਰਟੀ ਦੀ ਅਸਲੀਅਤ ਜਾਣ ਚੁੱਕੀ ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਦੇਸ਼ ਦੇ ਲੋਕ ਭਲਾਈ ਲਈ ਕੀਤੇ ਕੰਮਾ ਤੋ ਖੁਸ਼ ਹੈ, ਜਿਹਨਾ ਨੇ ਤੀਜੀ ਵਾਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਇਤਿਹਾਸ ਰਚ ਦਿੱਤਾ ਤੇ ਇੰਡੀ ਗੱਠਜੋੜ ਨੂੰ ਨਕਾਰ ਦਿੱਤਾ।ਉਹਨਾ ਕਿਹਾ ਕਿ ਜੇਕਰ ਦੇਸ਼ ਦੇ ਸੰਵਿਧਾਨ ਨੂੰ ਖਤਰਾਂ ਹੈ ਤਾ ਉਹ ਕਾਂਗਰਸ ਪਾਰਟੀ ਤੋ ਹੈ।ਇਸ ਮੌਕੇ ਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ਼ੁਭਾਸ਼ ਸਰਮਾ, ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ, ਮੰਡਲ ਪ੍ਰਧਾਨ ਜਸ਼ਮਿੰਦਰ ਪਾਲ ਸਿੰਘ, ਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।