246 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਪੁਲਿਸ ਨੇ ਕਾਬੂ
  1. ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ  ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ ।ਇਸ ਮੁਹਿੰਮ ਤਹਿਤ ਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਦੇ ਦਿਸ਼ਾ ਨਿਰਦੇਸ਼ਾ ਤੋ ਐਸ ਆਈ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ, ਐਸ.ਆਈ. ਗੁਰਦੀਪ ਸਿੰਘ ਥਾਣਾ ਮੇਹਟੀਆਣਾ ਸਮੇਤ ਸਾਥੀ ਕਰਮਚਾਰੀਆ ਨਾਲ ਸੱਕੀ ਪੁਰਸਾ ਦੀ ਤਲਾਸ ਦੇ ਸਬੰਧ ਵਿੱਚ ਪਿੰਡ ਡਵਿਡਾ ਅਹਿਰਾਣਾ ਤੋਂ ਤਨੂੰਲੀ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਅਹਿਰਾਣਾ ਕਲਾਂ ਤੋਂ ਬਾਬੇ ਦੇ ਢਾਬੇ ਤੋਂ ਪਿਛੇ ਸੀ ਤਾਂ ਮੇਨ ਸੜਕ ਤੇ ਇਕ ਮੋਨਾ ਵਿਆਕਤੀ ਪੈਦਲ ਡਵਿਡਾ ਅਹਿਰਾਣਾ ਵੱਲ ਨੂੰ ਜਾ ਰਿਹਾ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ ਪੁਲਿਸ ਨੇ  ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ ਜਿਸਨੇ ਆਪਣਾ ਨਾਮ ਸਤਪਾਲ ਉਰਫ ਸੱਤਾ ਪੁਤਰ ਗੁਰਮੇਲ ਚੰਦ ਵਾਸੀ ਮਾਨਾ ਥਾਣਾ ਮੇਹਟੀਆਣਾ ਦੱਸਿਆ ਉਹਨਾ ਦੱਸਿਆ ਕਿ ਉਕਤ 246 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ  ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਮੇਹਟੀਆਣਾ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।