ਹਾਜੀਪੁਰ,(ਰਾਜਦਾਰ ਟਾਇਮਸ): ਪਿਛਲੇ ਦਿਨੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਸਵੰਤ ਸਿੰਘ ਫੌਜੀ ਦੇ ਹੱਕ ਵਿੱਚ ਜਥੇਦਾਰ ਪਰਮਿੰਦਰ ਸਿੰਘ ਖਾਲਸਾ ਹਲਕਾ ਇੰਚਾਰਜ ਮੁਕੇਰੀਆਂ ਵੱਲੋ ਮੁਕੇਰੀਆਂ ਚ ਪੈਂਦੇ ਪਿੰਡ ਧਾਮੀਆ ਵਿਖੇ ਨਵਜੋਤ ਸਿੰਘ ਦੇ ਗ੍ਰਹਿ ਚ ਪਹੁੰਚੇ।ਜਿੱਥੇ ਉਹਨਾ ਨੇ ਵੋਟਰਾਂ ਨੂੰ ਲਾਮਬੰਦ ਕੀਤਾ ਤੇ ਪਿੰਡ ਵਾਸੀਆ ਨੂੰ ਵੱਧ ਤੋ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਪਰਮਿੰਦਰ ਸਿੰਘ ਖਾਲਸਾ ਨੇ ਵਿਰੋਧੀ ਪਾਰਟੀਆ ਖ਼ਿਲਾਫ਼ ਬੋਲਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਪ੍ਰਤੀ ਇਕ ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਕੀਤਾ ਗਿਆ ਸੀ। ਉਸ ਨੂੰ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਲੋਕਾਂ ਵਿੱਚ ਇਸ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਦੂਸਰੇ ਪਾਸੇ ਭਾਜਪਾ ਸਰਕਾਰ ਵੱਲੋ ਕਿਸਾਨਾ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ ਤੇ ਨੌਜਵਾਨਾ ਤੇ ਐੱਨ.ਐੱਸ.ਏ ਲਗਾ ਕੇ ਕੀਤੇ ਤਸ਼ਦੱਦ ਦਾ ਲੋਕ ਮੂੰਹ ਤੋੜਵਾ ਜਵਾਬ ਦੇਣਗੇ।ਇਸ ਸਮੇ ਉਹਨਾ ਨਾਲ ਪਹੁੰਚੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣਖੁਣ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਮਸੀਤੀ, ਜਿਲ੍ਹਾ ਜਨਰਲ ਸਕੱਤਰ ਸ.ਗੁਰਨਾਮ ਸਿੰਘ ਸਿੰਗੜੀਵਾਲ, ਗੁਰਬਖਸ਼ ਸਿੰਘ ਖਾਲਸਾ ਮਾਨਸਰ, ਗੁਰਦੀਪ ਸਿੰਘ ਗੜਦੀਵਾਲ ਦਾ ਸਰਦਾਰ ਅਮਰਜੀਤ ਸਿੰਘ ਵੱਲੋ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਧਾਮੀ ਪ੍ਰਧਾਨ ਹਾਜੀਪੁਰ, ਅਮਰਜੀਤ ਸਿੰਘ, ਜਸਵੀਰ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ ਧਾਮੀ,ਬਲਦੇਵ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਭਜਨ ਸਿੰਘ, ਰਵਿੰਦਰ ਸਿੰਘ, ਸੂਬੇਦਾਰ ਬਖ਼ਸ਼ੀਸ਼ ਸਿੰਘ, ਸੁਰਿੰਦਰ ਸਿੰਘ, ਸੋਨੀ ਚੀਮਾ, ਕਰਨ ਧਾਮੀ, ਕੁਲਜੀਤ ਚੀਮਾ, ਅਰਸ਼ ਚੀਮਾ, ਪਰਮਦੀਪ ਚੀਮਾ, ਅਮਰਜੀਤ ਮੰਟੂ, ਭੱਤੂ, ਸੁਰਿੰਦਰ ਕੌਰ, ਸਤਵੰਤਜੀਤ ਕੌਰ, ਸਰਬਜੀਤ ਕੌਰ ਆਦਿ ਹਾਜਿਰ ਸਨ।