ਕਿਹਾ, ਪੱਛੜੀਆ ਸ਼੍ਰੇਣੀਆਂ ਦੇ ਕਮਿਸ਼ਨ ਨੂੰ ਭਾਜਪਾ ਨੇ ਦਿੱਤਾ ਸੰਵਿਧਾਨਕ ਦਰਜ਼ਾ
ਪਿੰਡਾਂ ਵਾਲੇ ਕਹਿੰਦੇ ਐਤਕੀ ਫੁੱਲ ਵਾਲਾ ਬਟਨ ਦਬ ਕੇ ‘ਆਪ‘ ਦੀਆਂ ਕਢਾਉਣੀਆਂ ਚੀਕਾਂ
ਮੋਹਾਲੀ/ਖਰੜ,(ਰਾਜ਼ਦਾਰ ਟਾਇਮਸ): ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ਇਸ ਦੇ ਸਹਿਯੋਗੀ ਦਲਾਂ ਨੇ ਮਿਲ ਕੇ ਦੇਸ਼ ਦੇ 60 ਸਾਲ ਬਰਬਾਦ ਕਰ ਦਿੱਤੇ। ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਲੋਹਗੜ੍ਹ ਵਿਖੇ ਭਰਵੀਆਂ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਐਨ ਡੀ ਏ ਗਠਜੋੜ ਸਰਕਾਰ ਨੇ ਪੱਛੜੀਆ ਸ਼੍ਰੇਣੀਆਂ ਦੇ ਕਮਿਸ਼ਨ ਨੂੰ ਸੰਵਿਧਾਨਕ ਦਰਜ਼ਾ ਦੇ ਕੇ ਗਰੀਬਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿ ਇਹ ਭਾਜਪਾ ਹੀ ਹੈ ਜਿਸ ਨੇ ਪਹਿਲਾਂ ਦਲਿਤ ਪੁੱਤਰ ਅਤੇ ਫਿਰ ਆਦਿਵਾਸੀ ਧੀ ਨੂੰ ਸਭ ਤੋਂ ਉੱਚੇ ਸੰਵਿਧਾਨਕ ਆਹੁਦੇ ਤੇ ਬਿਠਾਇਆ। ਕਾਂਗਰਸ ਦੇ ਸਾਰੇ ਪ੍ਰਧਾਨ ਮੰਤਰੀਆਂ ਨੇ ਓ.ਬੀ.ਸੀ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ।ਡਾ.ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਅਹਿਮ ਮੁੱਦੇ ਜਿਨ੍ਹਾਂ ਵਿੱਚ ਨਸ਼ਾ, ਬੇਰੋਜਗਾਰੀ, ਗੈਂਗਵਾਰ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਆਮ ਆਦਮੀ ਪਾਰਟੀ ਨਾਕਾਮ ਸਾਬਿਤ ਹੋਈ ਹੈ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੇ ਸਮੇਂ ਵੀ ਮਕਾਨ ਬਨਾਉਣ ਮਹਿੰਗਾ ਸੀ ਅਤੇ ਹੁਣ ਵੀ ਰੇਤ–ਬਜਰੀ ਦੇ ਵਧੇ ਰੇਟਾਂ ਕਾਰਨ ਆਮ ਵਿਅਕਤੀ ਆਪਣਾ ਘਰ ਬਨਾਉਣ ਮੁਸ਼ਕਿਲ ਹੋ ਰੱਖਿਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਇੱਕੋਂ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦੋਵੇਂ ਇਕੱਠੇ ਚੋਣ ਲੜ ਰਹੇ ਹਨ, ਪਰ ਪੰਜਾਬ ਵਿਚ ਇਕ ਦੂਜੇ ਨੂੰ ਗਾਲਾਂ ਕੱਢ ਦੇ ਹਨ। ਪੰਜਾਬੀ ਸੱਭ ਜਾਣਦੇ ਹਨ ਅਤੇ ਹੁਣ ਉਹ ਆਪ ਅਤੇ ਕਾਂਗਰਸ ਨੂੰ ਸਬਕ ਸਿਖਾਉਣ ਦੇ ਮੂਡ ਵਿੱਚ ਤਿਆਰ ਬੈਠੇ ਹਨ।