ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਦੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਦਿਨ ਰਾਤ ਇੱਕ ਕਰਕੇ ਸਕੂਲ ਦੀ ਕੀਤੀ ਕਾਇਆ ਕਲੱਪ

ਕਪੂਰਥਲਾ,(ਗੀਤਾ ਸਨਿਆਲ):  ਸਾਲ  2017 ਤੋਂ ਬਤੌਰ ਪ੍ਰਿੰਸੀਪਲ ਮਨਜੀਤ ਸਿੰਘ ਨੇ ਪੜਾਏ ਗਏ ਵਿਸ਼ੇ ਅਤੇ ਸਕੂਲ ਦੇ ਜਨਰਲ ਨਤੀਜੇ 100 ਪ੍ਰਤੀਸ਼ਤ ਰਹੇ ਹਨ।ਪਿਛਲੇ ਪੰਜ਼ ਸਾਲਾ ਚ’ ਸਲਾਨਾ ਗੁਪਤ ਰਿਪੋਰਟਾਂ ਦੀ ਕਾਰਗੁਜ਼ਾਰੀ ਉੱਤਮ ਰਹੀ ਹੈ।ਸਕੂਲ ਵਿੱਚ ਆਰਟਸ, ਕਾਮਰਸ ਅਤੇ ਵੋਕੇਸ਼ਨਲ ਟਰੇਡ ਸਫਲਤਾਪੂਰਵਕ ਚੱਲ ਰਹੇ ਹਨ।ਮਾਣਯੋਗ ਸਿੱਖਿਆ ਸਕੱਤਰ ਵੱਲੋਂ ਸਾਲ 2021 ਵਿੱਚ ਸੈਲਫ ਮੇਡ Infrastructure ਵਿੱਚ ਸਸਸਸ ਕਾਂਜਲੀ ਨੂੰ ਪੰਜਾਬ ਵਿੱਚੋਂ ਦੂਸਰਾ ਸਥਾਨ ਦਿੱਤਾ ਗਿਆ।ਸਕੂਲ ਵਿੱਚ 10 ਸਮਾਰਟ ਕਲਾਸਰੂਮ ਬਣਾਏ ਗਏ ਹਨ। ਸ.ਸਤਨਾਮ ਸਿੰਘ (ਅਮਰੀਕਾ), ਆਈ.ਟੀ.ਸੀ ਕੰਪਨੀ, ਸਟਾਫ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੁਣ ਤੱਕ ਤਕਰੀਬਨ 55 ਲੱਖ ਰੁਪਏ ਵਿਕਾਸ ਕਾਰਜ਼ਾਂ ਲਈ ਪ੍ਰਿੰਸੀਪਲ ਵੱਲੋਂ ਪ੍ਰੇਰਿਤ ਕਰਕੇ ਲਗਵਾਏ ਜਾ ਚੁੱਕੇ ਹਨ।ਸਸਸਸ ਕਾਂਜਲੀ ਨੰ ਪ੍ਰਾਪਤ ਹੋਈਆਂ ਸਰਕਾਰੀ ਗ੍ਰਾਂਟਾ ਨਾਲ 5 ਸਮਾਰਟ ਕਲਾਸਰੂਮ ਅਤੇ ਇੱਕ ਸੁੰਦਰ ਲਾਇਬ੍ਰੇਰੀ ਉਸਾਰੀ ਗਈ ਹੈ। ਬਤੋਰ ਪ੍ਰਿੰਸੀਪਲ ਮਨਜੀਤ ਸਿੰਘ ਨੇ ਸਸਸਸ ਕਾਂਜਲੀ ਵਿਖੇ ਆਪਣੇ ਕੋਲੋਂ ਇੱਕ ਕਮਰਾ ਤਿਆਰ ਕਰਵਾਇਆ ਗਿਆ ਹੈ ਅਤੇ ਸਕੂਲ ਦੀ ਸੁੰਦਰ ਦਿੱਖ ਲਈ 4 ਲੱਖ ਰੁਪਏ ਹੋਰ ਲਗਾਏ ਗਏ ਹਨ। ਸ.ਸਤਨਾਮ ਸਿੰਘ (ਅਮਰੀਕਾ) ਨੂੰ ਪ੍ਰੇਰਿਤ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਕਾਂਜਲੀ ਵਿਖੇ 15 ਲੱਖ ਰੁਪਏ ਦਾ ਕੰਮ ਅਤੇ ਆਈ.ਟੀ.ਸੀ ਕੰਪਨੀ ਵੱਲੋਂ 9 ਲੱਖ ਰੁਪਏ ਦਾ ਕੰਮ ਕਰਵਾਇਆ ਜਾ ਰਿਹਾ ਹੈ।ਸਸਸਸ ਕਾਂਜਲੀ (ਕਪੂਰਥਲਾ) ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ ਵਿੱਚ ਮੋਹਰੀ ਭੁਮਿਕਾ ਨਿਭਾਉਂਦਾ ਹੈ। ਸਸਸਸ ਕਾਂਜਲੀ ਦੇ ਵਿਿਦਆਰਥੀ ਖੇਡਾਂ, ਸਭਿਆਚਾਰਕ ਗਤੀਵਿਧੀਆਂ, ਵਿੱਦਿਅਕ ਮੁਕਾਬਲੇ ਅਤੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਮੋਹਰੀ ਸਥਾਨ ਹਾਸਲ ਕਰਦੇ ਹਨ।ਸੁੰਦਰਤਾ ਦੇ ਪੱਖੋਂ ਸਸਸਸ ਕਾਂਜਲੀ ਵਿਲੱਖਣ ਸਥਾਨ ਹਾਸਲ ਕਰਦਾ ਹੈ, ਸਕੂਲ ਵਿੱਚ ਪ੍ਰਿੰਸੀਪਲ ਵੱਲੋਂ 300 ਪੌਦੇ ਲਕਗਵਾਏ ਗਏ ਹਨ ਅਤੇ 100 ਪੌਦੇ ਸਕੂਲ ਤੋਂ ਬਾਹਰ ਲਗਵਾਏ ਗਏ ਹਨ।ਸਕੂਲ ਕੈਂਪਸ ਨੀਵਾ ਹੋਣ ਕਾਰਨ 185 ਟਰਾਲੀਆਂ ਮਿੱਟੀ ਪੁਆਈ ਗਈ ਹੈ ਅਤੇ ਇੰਟਰਲੋਕ ਟਾਈਲ ਲਗਵਾਈ ਗਈ ਹੈ।ਸਕੂਲ ਦੀ ਸਾਰੀ ਇਮਾਰਤ ਬਹੁਤ ਸੁੰਦਰ ਅਤੇ ਦਿਲਖਿਚਵੀ ਹੈ। ਸਕੂਲ ਵਿੱਚ ਚਾਰ ਕਮਰੇ ਨਵੇਂ ਅਤੇ ਸੁੰਦਰ ਲਾਇਬਰੇਰੀ ਬਣਾਈ ਗਈ ਹੈ।ਸਕੂਲ ਵਿੱਚ ਸਾਇੰਸ ਲੈਬ, ਕੰਪਿਊਟਰ ਲੈਬ, ਗਣਿਤ ਲੈਬ, ਐਸ.ਐਸ.ਟੀ ਲੈਬ, ਭਾਸ਼ਾ ਲੈਬ, ਹੈਲਥ ਲੈਬ, ਰੀਟੇਲ ਲੈਬ ਉਪਲਬਧ ਹਨ। ਬੱਚੇ ਇਹਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹਨ।ਸਕੂਲ ਵਿੱਚ ਸੁੰਦਰ ਅੇਜੂਕੇਸ਼ਨਲ ਪਾਰਕ ਵੀ ਹੈ ਜੋ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦਾ ਹੈ।ਸਕੂਲ ਦਾ ਸਾਰਾ ਫਰਨੀਚਰ ਰੰਗਦਾਰ ਅਤੇ ਖੂਬਸੂਰਤ ਹੈ।ਸਕੂਲ ਵਿੱਚ ਬੱਚਿਆ ਦਾ ਖਾਣਾ ਖਾਣ ਲਈ ਬਹੁਤ ਹੀ ਵਧੀਆ ਮਿਡ ਡੇ ਮੀਲ ਸ਼ੈਡ ਬਣਾਇਆ ਗਿਆ ਹੈ।ਸਕੂਲ ਵਿੱਚ ਮੈਡੀਸਨਲ ਪਾਰਕ ਵੀ ਉਪਲਬਧ ਹੈ।ਸਕੂਲ ਵਿੱਚ ਸੁੰਦਰ ਰੀਡਿੰਗ ਹਾਲ ਅਤੇ ਬੁੱਕ ਬੈਂਕ ਸਥਾਪਿਤ ਕੀਤੀ ਗਈ ਹੈ।ਸਕੂਲ ਵਿੱਚ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਭਾਈ ਘਨਈਆ ਜੀ ਦਾ ਬੁੱਤ ਵੀ ਸਥਾਪਿਤ ਕੀਤਾ ਹੋਇਆ ਹੈ।ਸਕੂਲ ਕੈਂਪਸ ਵਿੱਚ ਲਗਭਗ 200 ਬੱਚਿਆ ਦੇ ਬੈਠਣ ਲਈ ਸੁੰਦਰ ਉਪਨ ਏਅਰ ਕਲਾਸਰੂਮ ਬਣਾਇਆ ਹੋਇਆ ਹੈ।ਸਕੂਲ ਦੇ ਸਾਰੇ ਹੀ ਵਿਹੜੇ ਵਿੱਚ ਸੁੰਦਰ ਅਤੇ ਰੰਗਦਾਰ ਇੰਟਰਲੋਕ ਟਾਈਲ ਲੱਗੀ ਹੋਈ ਹੈ।ਸਕੂਲ ਵਿੱਚ ਸੁੰਦਰ ਉਪਨ ਜਿੰਮ ਵੀ ਬਣਾਇਆ ਗਿਆ ਹੈ।ਸਕੂਲ ਦੀ ਇਮਾਰਤ ਤੇ ਸੁੰਦਰ ਬਾਲਾ ਵਰਕ ਕਰਵਾਇਆ ਹੋਇਆ ਹੈ।ਸਕੂਲ ਦੀ ਬਣੀ ਨਬਾਰਡ ਬਿਲਡਿੰਗ ਦੀ ਸਾਂਭ-ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੋਈ ਹੈ ਜੋ ਕਿ ਪੰਜਾਬ ਵਿੱਚ ਇੱਕ ਵਿਲੱਖਣ ਇਮਾਰਤ ਹੈ।ਸਕੂਲ ਵਿੱਚ ਅੇਨ.ਸੀ.ਸੀ, ਅੇਨ.ਐਸ.ਐਸ, ਗਾਈਡੈਂਸ ਕਾਊਂਸਲੰਿਗ, ਲੀਗਲ ਲੀਟਰੇਸੀ ਕਲੱਬ ਅਤੇ ਈਕੋ ਕਲੱਬ ਸਫਲਤਾਪੂਰਵਕ ਚੱਲ ਰਹੇ ਹਨ।ਸਕੂਲ ਵਿੱਚ ਜਨਰੇਟਰ ਅਤੇ ਆਰ.ਉ ਦਾ ਪ੍ਰਬੰਧ ਵੀ ਹੈ।ਸ.ਸ.ਸ.ਸ ਕਾਂਜਲੀ ਜਿਲ੍ਹਾ ਕਪੂਰਥਲਾ ਦੇ ਹਰ ਪੱਖੌਂ ਮੌਹਰੀ ਸਕੂਲਾਂ ਵਿੱਚ ਆਉਂਦਾ ਹੈ। ਬੱਚਿਆ ਨੂੰ ਮਿਆਰੀ ਵਿੱਦਿਆ ਦੇਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਜੋ ਵੱਖ-ਵੱਖ ਸਹੂਲਤਾਂ ਵਿਿਦਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਂਦੀ ਹੈ। ਪਿਛਲੇ ਚਾਰ ਸਾਲਾਂ ਵਿੱਚ ਪ੍ਰਿੰਸੀਪਲ ਸ.ਮਨਜੀਤ ਸਿੰਘ ਨੇ ਦਿਨ ਰਾਤ ਇੱਕ ਕਰਕੇ ਸਕੂਲ ਦੀ ਕਾਇਆ ਕਲੱਪ ਕੀਤੀ ਹੈ।