ਹੁਸ਼ਿਆਰਪੁਰ, (ਤਰਸੇਮ ਦੀਵਾਨਾ):  ਸੁਰਿੰਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ  ਸਰਬਜੀਤ ਸਿੰਘ ਬਾਹੀਆ  ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਪਰਮਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ ਸਟਾਫ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ ਗੱਡੀਆਂ ਖੋਹ ਅਤੇ ਚੋਰੀ ਕਰਨ ਵਾਲੇ ਗੈਂਗ ਨੂੰ ਬੇਨਕਾਬ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 2 ਚੋਰੀ ਦੇ ਟਰੈਕਟਰ ਅਤੇ 3 ਖੋਹ ਕੀਤੀਆਂ ਗੱਡੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸਕਾਨਫਰੰਸ ਨੂੰ ਸੰਬੋਧਨ  ਕਰਦੇ ਹੋਏ ਦੱਸਿਆ ਕਿ ਪਿਛਲੇ ਕਰੀਬ 4 ਮਹੀਨੇ ਤੋਂ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆ ਦੇ ਏਰੀਏ ਵਿੱਚ ਰਾਤ ਸਮੇਂ ਸਬਜ਼ੀ ਵਾਲੀਆਂ ਗੱਡੀਆਂ ਖੋਹ ਕਰਨ ਵਾਲਾ ਗਰੋਹ ਸਰਗਰਮ ਹੋਇਆ ਸੀ ਜੋ ਕਿ ਹਿਮਾਚਲ ਨੂੰ ਸਬਜ਼ੀ ਲੈ ਕੇ ਜਾਣ ਵਾਲੀਆਂ ਗੱਡੀਆ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਉਕਤ ਢੰਗ ਨੂੰ ਬੇਨਕਾਬ ਕਰਨ ਲਈ  ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜੋ ਉਕਤ ਟੀਮ ਵੱਲੋਂ ਲਗਤਾਰ ਕੰਮ ਕਰਦੇ ਹੋਏ ਟੈਕਨੀਕਲ ਤੇ ਸਾਇੰਟਫਿਕ ਤਰੀਕੇ ਦੀ ਵਰਤੋਂ ਕਰਦੇ ਹੋਏ ਉਕਤ ਖੋਹ ਕਰਨ ਵਾਲੇ ਗੈਂਗ ਨੂੰ ਬੇਨਕਾਬ ਕਰਦੇ ਹੋਏ ਉਕਤ ਗੈਂਗ ਦੇ 4 ਮੈਂਬਰ ਲਵਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਾਨਕੋਟ ਥਾਣਾ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ, ਹਰਮਨਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਚੂਸਲੇਵੜ ਥਾਣਾ ਸਦਰ ਪੱਟੀ ਜਿਲਾ ਤਰਨ ਤਾਰਨ, ਮਨਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਲਲੇ ਥਾਣਾ ਤਲਵੰਡੀ ਭਾਈ ਜਿਲਾ ਫਿਰੋਜਪੁਰ ਅਤੇ ਜੁਗਰਾਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚੋਹਲਾ ਸਹਿਬ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ 02 ਚੋਰੀਸ਼ੁਦਾ ਸੋਨਾਲੀਕਾ ਟਰੈਕਟਰ ਅਤੇ 03 ਚੋਰੀ  ਕੀਤੀਆ ਕਾਰਾ ਬਰਾਮਦ ਕਰਕੇ ਵੱਖ-ਵੱਖ ਚਾਰ ਮੁਕਦਮੇ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।