ਫਗਵਾੜਾ,(ਸ਼ਿਵ ਕੋੜਾ): ਸਿਵਲ ਸਰਜਨ ਕਪੂਰਥਲਾ ਡਾ.ਰੀਚਾ ਭਾਟੀਆ ਦੇ ਹੁਕਮਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਨੰਦਿਕਾ ਖੁੱਲਰ ਅਤੇ ਡਾ.ਨਵਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਰਾਜੇਸ਼ ਚੰਦਰ ਦੀ ਯੋਗ ਰਹਿਨੁਮਾਈ ਅਤੇ (ਨੋਡਲ ਅਫ਼ਸਰ ਡੈਂਗੂ ਜਾਗਰੂਕਤਾ) ਡਾ.ਦਰਸ਼ਨ ਬੱਧਨ ਦੀ ਸੁਚੱਜੀ ਅਗਵਾਈ ਹੇਠ ਟੀਮ ਹੈਲਥ ਇੰਸਪੈਕਟਰ ਗੁਰਮੇਜ ਸਿੰਘ, ਹੈਲਥ ਇੰਸਪੈਕਟਰ ਬਲਿਹਾਰ ਚੰਦ ਦੀ ਸੁੱਚਜੀ ਦੇਖਰੇਖ ਹੇਠ ਹਰ ਸ਼ੁੱਕਰਵਾਰ ਡੈਂਗੂ ‘ਤੇ ਵਾਰ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਵਲੋਂ ਮੁੱਹਲਾ ਭਗਤਪੁਰਾ, ਪ੍ਰੀਤ ਨਗਰ, ਸ਼ਹੀਦ ਊਧਮ ਸਿੰਘ ਨਗਰ, ਵਿਖੇ ਬ੍ਰੀਡਿੰਗ ਚੈੱਕਰਾਂ ਵਲੋਂ ਘਰ-ਘਰ ਜਾ ਕੇ ਵਿਜਟ ਕੀਤਾ ਗਿਆ। ਲੋਕਾਂ ਦੇ ਘਰਾਂ ਵਿੱਚ ਪਾਣੀ ਨਾਲ ਭਰੇ ਹੋਏ ਕੰਨਟੈਨਰ ਜਿਵੇਂ ਕਿ ਗਮਲੇ, ਫਰਿੱਜਾਂ, ਦੀਆ ਟ੍ਰੇਆਂ ਆਦਿ ਚੈਕ ਕੀਤੀਆਂ ਗਈਆਂ ਹੈਲਥ ਇੰਸਪੈਕਟਰ ਗੁਰਮੇਜ ਸਿੰਘ ਹੈਲਥ, ਹੈਲਥ ਇੰਸਪੈਕਟਰ ਬਲਿਹਾਰ ਚੰਦ, ਹੈਲਥ ਵਰਕਰ ਮਨਜਿੰਦਰ ਕੁਮਾਰ, ਲਖਵਿੰਦਰ ਸਿੰਘ ਐਮ.ਪੀ ਐਚ ਡਬਲਯੂ, ਬ੍ਰਿਡਿੰਗ ਚੈਕਰ ਮਨੀ ਕੁਮਾਰ, ਰਜਿੰਦਰ ਕੁਮਾਰ, ਜੋਨੀ, ਡਿੰਪਲ, ਸੁਨੀਲ ਕੁਮਾਰ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਿਆ। ਇਸ ਮੌਕੇ ਟੀਮ ਨਾਲ ਜੀ.ਬੀ ਇੰਸਟੀਟਿਊਟ ਆਫ ਨਰਸਿੰਗ ਐਡ ਹੈਲਥ ਸਾਇੰਸ ਦੇ ਵਿਦਿਆਰਥੀਆਂ ਸ਼ਰਨ ਰੰਧਾਵਾ, ਕਾਜਲ ਥਾਪਰ, ਤਰਨਦੀਪ ਕੌਰ, ਪੂਜਾ, ਸੁਮਨਜੀਤ, ਸਿਮਰਨ ਸ਼ੇਰਗਿੱਲ, ਮਹਿਕ, ਹਰੂਣ, ਸੁਖਪ੍ਰੀਤ, ਗੁਰਲੀਨ ਆਦਿ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।