ਐਨਡੀਆਰਐਫ, ਬੀਐਸਐਫ, ਮਾਲ ਵਿਭਾਗ ਅਤੇ ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਮੋਕ ਡਰਿੱਲ ਦੋਰਾਨ ਬਚਾਓ ਕਾਰਜਾਂ ਦਾ ਕੀਤਾ ਅਭਿਆਸ
ਪਠਾਨਕੋਟ,(ਬਿੱਟਾ ਕਾਟਲ): ਜਿਲ੍ਹਾ ਪਠਾਨਕੋਟ ਅੰਦਰ ਕਿਸੇ ਵੀ ਆਪਦਾ ਦੇ ਨਾਲ ਨਜਿੱਠਣ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਜਿਸ ਅਧੀਨ ਹੜ੍ਹ ਪ੍ਰਭਾਵਿੱਤ ਖੇਤਰਾਂ ਅੰਦਰ ਆਉਂਣ ਵਾਲੇ ਸੰਭਾਵਿਤ ਹੜ੍ਹਾਂ ਦੋਰਾਨ ਕੀਤੇ ਜਾਣ ਵਾਲੇ ਬਚਾਓ ਕਾਰਜਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਅਗੇਤੇ ਕੀਤੇ ਪ੍ਰਬੰਧਾਂ ਦਾ ਅਭਿਆਸ ਕਰਨ ਲਈ ਅੱਜ ਜਿਲ੍ਹਾ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਬਲਾਕ ਅਧੀਨ ਆਉਂਦੇ ਪਿੰਡ ਪਹਾੜੀਪੁਰ ਵਿਖੇ ਓੁਜ ਦਰਿਆ ਤੇ ਇੱਕ ਮੋਕ ਡਰਿੱਲ ਆਯੋਜਿਤ ਕੀਤੀ ਗਈ, ਮੇਜਰ ਡਾ.ਸੁਮਿਤ ਮੁਧ ਐਸ.ਡੀ.ਐਮ ਪਠਾਨਕੋਟ ਨੇ ਪਿੰਡ ਪਹਾੜੀਪੁਰ ਵਿਖੇ ਮੋਕ ਡਰਿੱਲ ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਸਰਵਸ੍ਰੀ ਪਵਨ ਕੁਮਾਰ ਜਿਲ੍ਹਾ ਮਾਲ ਅਫਸਰ ਪਠਾਨਕੋਟ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਬੀ.ਐਸ.ਐਫ ਅਤੇ ਐਨ.ਡੀ.ਆਰ.ਐਫ ਦੇ ਅਧਿਕਾਰੀ, ਜਿਲ੍ਹਾ ਪ੍ਰਸਾਸਨਿਕ ਅਧਿਕਾਰੀ ਹਾਜਰ ਸਨ, ਜਿਕਰਯੋਗ ਹੈ ਕਿ ਬਾਰਿਸ ਦੇ ਦਿਨ੍ਹਾਂ ਦੋਰਾਨ ਓੁਜ ਦਰਿਆ ਵਿੱਚ ਪਾਣੀ ਜਿਆਦਾ ਆਉਂਣ ਕਰਕੇ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਦੇ ਬਹੁਤ ਸਾਰੇ ਪਿੰਡ ਹੜ੍ਹਾਂ ਦੇ ਕਾਰਨ ਪ੍ਰਭਾਵਿੱਤ ਹੁੰਦੇ ਹਨ। ਜਿਲ੍ਹਾ ਪ੍ਰਸਾਸਨ ਵੱਲੋਂ ਕਿਸੇ ਵੀ ਆਪਦਾ ਦੇ ਨਾਲ ਨਜਿੱਠਣ ਦੇ ਲਈ ਸਾਰੇ ਯੋਗ ਪ੍ਰਬੰਧ ਕੀਤੇ ਹੋਏ ਹਨ। ਅੱਜ ਇਸ ਅਧੀਨ ਜਿਲ੍ਹਾ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਪਹਾੜੀਪੁਰ ਵਿਖੇ ਮੋਕ ਡਰਿੱਲ ਆਯੋਜਿਤ ਕੀਤੀ ਗਈ। ਜਿਸ ਵਿੱਚ ਜਿਲ੍ਹਾ ਪ੍ਰਸਾਸਨ, ਮਾਲ ਵਿਭਾਗ ਅਤੇ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਚਾਓ ਕਾਰਜ ਸੁਰੂ ਕੀਤੇ ਗਏ ਅਤੇ ਬਚਾਓ ਕਾਰਜਾਂ ਦਾ ਅਭਿਆਸ ਕਰਦਿਆਂ ਕੀਤੇ ਜਾਣ ਵਾਲੇ ਵੱਖ ਵੱਖ ਬਚਾਓ ਕਾਰਜਾਂ ਦਾ ਪ੍ਰਦਰਸਨ ਕੀਤਾ। ਇਸ ਮੋਕੇ ਤੇ ਹੜ੍ਹਾਂ ਅਜਿਹੀ ਸਥਿਤੀ ਵਿੱਚ ਕਿਸ ਤਰ੍ਹਾਂ ਨਾਲ ਤੁਸੀ ਅਪਣੀ ਜਾਣ ਬਚਾ ਸਕਦੇ ਹੋ, ਹੜ੍ਹ ਪ੍ਰਭਾਵਿੱਤ ਖੇਤਰਾਂ ਅੰਦਰ ਫਸੇ ਲੋਕਾਂ ਦਾ ਕਿਸ ਤਰ੍ਹਾਂ ਬਚਾਓ ਕਰਨਾ ਹੈ, ਕਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਣੀ ਹੈ, ਜਾਂ ਹੋਰ ਸਾਰੇ ਪ੍ਰਬੰਧ ਕਿਸ ਤਰ੍ਹਾਂ ਨਾਲ ਕੀਤੇ ਜਾਣੇ ਹਨ, ਅਜਿਹੇ ਪਹਿਲੂਆਂ ਤੇ ਵੀ ਰੋਸਨੀ ਪਾਈ ਗਈ ਅਤੇ ਵੱਖ ਵੱਖ ਬਣਾਈਆਂ ਗਈਆਂ ਰਾਹਤ ਟੀਮਾਂ ਵੱਲੋਂ ਵੀ ਅਪਣਾ ਸਹਿਯੋਗ ਦਿੱਤਾ ਗਿਆ। ਸੰਬੋਧਤ ਕਰਦਿਆਂ ਮੇਜਰ ਡਾ.ਸੁਮਿਤ ਮੁਧ ਐਸ.ਡੀ.ਐਮ ਨੇ ਦੱਸਿਆ ਕਿ ਪਿਛਲੇ ਸਾਲ ਵੀ ਓੁਜ ਦਰਿਆ ਕਾਰਨ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਕਾਫੀ ਪਿੰਡ ਹੜ੍ਹਾਂ ਦੀ ਮਾਰ ਕਾਰਨ ਪ੍ਰਭਾਵਿੱਤ ਹੋਏ ਸਨ ਅਤੇ ਬਾਅਦ ਵਿੱਚ ਜਿਲ੍ਹਾ ਪ੍ਰਸਾਸਨ ਵੱਲੋਂ ਬਚਾਓ ਕਾਰਜਾਂ ਦੋਰਾਨ ਲੋਕਾਂ ਨੂੰ ਰਾਹਤ ਮਿਲੀ ਸੀ। ਇਸ ਸਾਲ ਫਲੱਡ ਸੀਜਨ ਤੋਂ ਪਹਿਲਾ ਕੀਤੇ ਅਗੇਤੇ ਪ੍ਰਬੰਧਾਂ ਅਧੀਨ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਅਧੀਨ ਸੰਭਾਵਿੱਤ ਹੜ੍ਹ ਪ੍ਰਭਾਵਿੱਤ ਖੇਤਰਾਂ ਅੰਦਰ ਬਚਾਓ ਕਾਰਜਾਂ ਦੇ ਲਈ ਵਿਸੇਸ ਟੀਮਾਂ ਬਣਾਈਆਂ ਗਈਆਂ ਹਨ, ਵਿਲਜ ਡਿਫੈਂਸ ਕਮੇਟੀਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਕਲੱਸਟ ਪੱਧਰ ਤੇ ਵੀ ਟੀਮਾਂ ਗਠਿਤ ਕਰ ਲਈਆਂ ਗਈਆਂ ਹਨ ਅਤੇ ਬਚਾਓ ਟੀਮਾਂ ਨੂੰ ਵਿਸੇਸ ਟ੍ਰੇਨਿੰਗ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਮੋਕ ਡਰਿੱਲ ਹੜ੍ਹਾਂ ਦੀ ਮਾਰ ਤੋਂ ਬਚਾਓ ਲਈ ਕੀਤੇ ਗਏ ਅਗੇਤੇ ਪ੍ਰਬੰਧਾਂ ਵਿੱਚੋਂ ਇੱਕ ਹੈ ਅਤੇ ਅੱਜ ਇਨ੍ਹਾਂ ਬਚਾਓ ਕਾਰਜਾਂ ਦਾ ਅਭਿਆਸ ਕਰਨ ਲਈ ਹੀ ਮੋਕ ਡਰਿੱਲ ਆਯੋਜਿਤ ਕੀਤੀ ਗਈ ਸੀ। ਉਨ੍ਹਾਂ ਸੰਭਾਵਿੱਤ ਹੜ੍ਹ ਪ੍ਰਭਾਵਿੱਤ ਖੇਤਰਾਂ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਪਿੰਡਾਂ ਅੰਦਰ ਹੜ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਤਾਂ ਲੋਕ ਕਲੱਸਟ ਹੈਡ ਜੋ ਕਿ ਪਹਿਲਾ ਤੋਂ ਹੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨਾਲ ਤਾਲਮੇਲ ਰੱਖਣਗੇ ਅਤੇ ਜਿਸ ਤਰੀਕੇ ਨਾਲ ਕਲੱਸਟ ਹੈਡ ਲੋਕਾਂ ਨੂੰ ਜਾਗਰੂਕ ਕਰਨਗੇ ਉਸੇ ਹੀ ਤਰ੍ਹਾਂ ਦੇ ਨਾਲ ਉਨ੍ਹਾਂ ਦਾ ਸਹਿਯੋਗ ਕਰਨਾਂ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਆਪਦਾ ਅੰਦਰ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕੇ।