ਅੱਖਾ ਦੇ ਅਪਰੇਸਨ ਅੱਜ ਤੋ ਕੀਤੇ ਜਾਣਗੇ : ਭੈਣ ਸੰਤੋਸ਼ ਕੁਮਾਰੀ

ਹੁਸ਼ਿਆਰਪੁਰ,(ਤਰਸੇਮ ਦੀਵਾਨਾ/ਜਸਵਿੰਦਰ): ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਸੰਤ ਬਾਬਾ ਪੂਰਨ ਸਿੰਘ ਕਰੀਚੋਵਾਲ ਵਾਲੇ ਅਤੇ ਸੰਤ ਬਾਬਾ ਪ੍ਰੀਤਮ ਦਾਸ (ਬਾਬੇ ਜੌੜੇ) ਰਾਏਪੁਰ ਰਸੂਲਪੁਰ ਜਲੰਧਰ ਵਾਲਿਆਂ ਦੀ ਮਿਠੀ ਅਤੇ ਨਿੱਘੀ ਯਾਦ ਵਿੱਚ ਅੱਖਾਂ ਦਾ ਫਰੀ ਕੈਂਪ ਭਾਈ ਸਾਹਿਬ ਭਾਈ ਮਹਿੰਦਰ ਸਿੰਘ (ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਯੂਕੇ) ਅਤੇ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸੰਤ ਬਾਬਾ ਨਿਰਮਲ ਦਾਸ ਬਾਬੇ ਜੌੜੇ, ਰਜਿੰਦਰ ਸਿੰਘ ਸਾਬਕਾ ਐਸਐਸਪੀ, ਜਸਵੰਤ ਸਿੰਘ ਸੋਹਲ ਯੂਕੇ, ਬੀਬੀ ਪ੍ਰਕਾਸ਼ ਕੌਰ ਸੋਹਲ ਯੂਕੇ ਸੰਤ ਬਾਬਾ ਜਗੀਰ ਸਿੰਘ, ਉਲੰਪੀਅਨ.ਸੁਰਿੰਦਰ ਸਿੰਘ ਸੋਢੀ ਅਤੇ ਭੈਣ ਸੰਤੋਸ਼ ਕੁਮਾਰੀ ਵਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਨਦੀਪ ਸੂਦ, ਡਾ.ਅਮਨਦੀਪ ਔਜਲਾ, ਡਾ.ਹਰੀਸ਼ ਚੰਦਰ, ਡਾ.ਰਮਨ ਅਤੇ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਦੀ ਟੀਮ ਵੱਲੋਂ 600 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਜਿਹੜੇ ਮਰੀਜ਼ ਅਪਰੇਸ਼ਨ ਲਈ ਸਲੈਕਟ ਕੀਤੇ ਗਏ ਹਨ। ਉਨ੍ਹਾਂ ਦੇ ਅਪਰੇਸ਼ਨ ਬਿਨਾਂ ਟਾਂਕਾ ਰਹਿਤ ਲੇਜ਼ਰ ਰਾਹੀਂ ਕੀਤੇ ਜਾਣਗੇ। ਅਪਰੇਸ਼ਨ ਵਾਲੇ ਮਰੀਜ਼ਾਂ ਦਾ ਰਹਿਣ ਸਹਿਣ ਅਤੇ ਲੰਗਰ ਦਾ ਪ੍ਰਬੰਧ ਡੇਰੇ ਵਲੋਂ ਕੀਤੇ ਜਾਣਗੇ। ਸੁਸ਼ੀਲ ਕੁਮਾਰ ਰਿੰਕੂ ਮੈਂਬਰ ਪਾਰਲੀਮੈਂਟ ਜਲੰਧਰ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਬਾਬਾ ਨਿਰਮਲ ਦਾਸ ਵਲੋਂ ਦੋ ਅੱਖਾਂ ਦਾ ਮਹਾਂਕੁੰਭ ਚਲਾਇਆ ਹੈ, ਉਹ ਇਕ ਮਹਾਨ ਕਾਰਜ ਹੈ। ਇਸ ਨਾਲ ਸੈਂਕੜੇ ਲੋਕਾਂ ਨੂੰ ਨਵੀਂ ਰੌਸ਼ਨੀ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਕਰਮਜੀਤ ਕੌਰ ਚੌਧਰੀ, ਸਾਈਂ ਗੀਤਾ ਸ਼ਾਹ ਕਾਦਰੀ ਹੁਸ਼ਿਆਰਪੁਰ, ਪਰਸ਼ੋਤਮ ਅਹੀਰ, ਡਾ.ਦਹੀਆ ਹਰਿਆਣਾ, ਪਰਮਜੀਤ ਜੱਸਲ, ਰਾਜ ਕੁਮਾਰ ਡੋਗਰ, ਬੈਂਕ ਮੈਨੇਜਰ ਰਮੇਸ਼ ਭੱਟੀ, ਫੌਜੀ ਰੇਸ਼ਮ ਸਿੰਘ, ਡਾ.ਮਨਜੀਤ, ਬੀਰ ਚੰਦ ਸੁਰੀਲਾ, ਸੁਰੇਸ਼ ਕਲੇਰ, ਮਾ.ਹੰਸ ਰਾਜ,ਇੰਦਰ ਕੁਮਾਰ, ਮਹਿੰਦਰ ਪਾਲ ਸੰਤੋਖ ਪੁਰਾ, ਪ੍ਰਧਾਨ ਪਰਮਜੀਤ ਸਿੰਘ ਰੰਧਾਵਾ ਮਸੰਦਾਂ, ਵਿਜੇ ਨੰਗਲ, ਰਾਮ ਸਿੰਘ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅੰਤ ਵਿੱਚ ਸੰਤ ਬਾਬਾ ਨਿਰਮਲ ਦਾਸ ਅਤੇ ਸੰਤੋਸ਼ ਕੁਮਾਰੀ ਨੇ ਆਏ ਹੋਏ ਪੰਤਵੰਤੇ ਸੱਜਣਾ ਅਤੇ ਡਾਕਟਰਾਂ ਦੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।