ਡਾਇਰੈਕਟਰ ਐਸਸੀ ਈਆਰਟੀ ਵਲੋਂ ਸਕੂਲ ਸੇਫਟੀ ਐਂਡ ਪਰੈਪਰੇਸ਼ਨ ਔਫ ਸਕੂਲ ਡੀਜਾਸਟਰ ਮੈਨੇਜਮੈਂਟ ਪਲੈਨ ਦਾ ਤਿੰਨ ਰੋਜ਼ਾ ਸੈਮੀਨਾਰ ਸਮਾਪਤ
ਦਸੂਹਾ
,(ਰਾਜਦਾਰ ਟਾਇਮਜ): ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਦੇ ਸਮੂਹ ਸਟੂਡੈਂਟ ਪੁਲਿਸ ਕੈਡਟ ਦੇ ਨੋਡਲ ਅਫਸਰ ਸਹਿਬਾਨ ਦਾ ਵਿਸ਼ੇਸ਼ ਸੈਮੀਨਾਰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਪੰਜਾਬ ਇੰਸਟੀਟੀਊਸ਼ਨਲ ਏਰੀਆ ਸੈਕਟਰ ਛੱਬੀ ਚੰਡੀਗੜ੍ਹ ਵਿੱਚ ਲਗਾਇਆ ਗਿਆ।ਜਿਸ ਵਿੱਚ ਪੰਜਾਬ ਦੇ ਤੇਈ ਜਿਲਿਆਂ ਤੋਂ ਸਟੂਡੈਂਟ ਪੁਲਿਸ ਕੈਡਟ ਦੇ ਨੋਡਲ ਅਫਸਰ ਸਹਿਬਾਨ ਨੇ ਹਾਜ਼ਰੀ ਭਰੀ।ਇਸ ਸੈਮੀਨਾਰ ਦੇ ਕੋਰਸ ਡਾਇਰੈਕਟਰ ਮੈਡਮ ਨੀਤਿਕਾ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਮੀਨਾਰ ਡਾਇਰੈਕਟਰ ਐਸ ਸੀ ਈ ਆਰ ਟੀ ਮੈਡਮ ਅਮਨਿੰਦਰ ਕੌਰ ਪੀ ਸੀ ਐਸ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਤੇ ਕਰਨਲ ਦਲਬੀਰ ਸਿੰਘ ਜੀ ਐਮ (ਟੀਪੀਸੀ)ਐਂਡ ਹੈਡ (ਸੀਡੀਐਮ) ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਂਡਮਨਿਸਟਰੇਸ਼ਨ ਪੰਜਾਬ ਸਰਕਾਰ ਦੇ ਰਹਿਨੁਮਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਵੱਖ ਬੁੱਧੀਜੀਵੀਆਂ ਵਲੋਂ ਵੱਖ ਵੱਖ ਵਿਸ਼ਿਆਂ ਰਾਹੀਂ ਨੋਡਲ ਅਫਸਰ ਸਹਿਬਾਨ ਨੂੰ ਸਕੂਲ ਸੇਫਟੀ ਐਂਡ ਪਰੈਪਰੇਸ਼ਨ ਆਫ ਸਕੂਲ ਡੀਜਾਸਟਰ ਮੈਨੇਜਮੈਂਟ ਪਲੈਨ ਅਧੀਨ ਜਾਣਕਾਰੀ ਦਿੱਤੀ ਗਈ ।ਜਿਸ ਵਿੱਚ ਮੈਡਮ ਨੀਤੀਕਾ ਸਿੰਗਲਾ ਵਲੋਂ ਹੈਜਰਡ ਐਡ ਵੂਲੈਨਅਰਵਲਟੀ ਪਰੋਫਾਇਲ ਇੰਨ ਪੰਜਾਬ , ਪ੍ਰੋਫੈਸਰ ਜੋਗ ਸਿੰਘ ਭਾਟੀਆ ਸੀਨੀਅਰ ਕੰਸੈਲਟੈਂਟ ਵਲੋਂ ਸਕੂਲ ਸੇਫਟੀ ਪ੍ਰੋਗਰਾਮ ਐਕਪੀਰੀਐਨਸ ਐਂਡ ਇੰਨਟੈਟਿਵ ਵਿੱਧ ਬੈਸਟ ਪ੍ਰੈਕਟਿਸ ਐਟ ਦ ਨੈਸ਼ਨਲ ਲੈਵਲ ਇੰਨ ਪੰਜਾਬ ਕੰਨਸੈਪਟ ਆਫ ਸਕੂਲ ਡੀਜਾਸਟਰ ਮੈਨੇਜਮੈਂਟ ਪਲੈਨ ,ਮੈਡਮ ਸ਼ਰੂਤੀ ਅਗਰਵਾਲ ਵਲੋਂ ਐਕਸਰਸਾਇਜ ਔਨ ਡੀਵਲਪਿੰਗ ਸਕੂਲ ਡੀਐਮਪੀ ਫਰੇਮਵਰਕ ਗਰੁੱਪਵਰਕ ਅਤੇ ਡਿਸਕਸ਼ਨ, ਪ੍ਰੋਫੈਸਰ ਰਵਿੰਦਰ ਕੌਰ ਅਤੇ ਮੈਡਮ ਸੁਧਿਕਸ਼ਾ ਰਾਣਾ ਵਲੋਂ ਹੈਜਰਡ ਰਿਸਕ ਵੂਲਨਰਅਵੈਨਟੀ ਐਂਡ ਕੈਪੈਸਟੀ ਅਨੈਲਸਿਸ ਆਫ ਸਕੂਲ ,ਪਰੋਟੈਕਟਿੰਗ ਚਾਇਲਡ ਰਾਇਟਸ ਇੰਨ ਡੀਜਾਸਟਰ ਐਡ ਐਮਰਜੈਂਸੀ, ਡਾਕਟਰ ਮਹਿੰਦਰ ਕੁਮਾਰ ਡਿਪਾਰਟਮੈਂਟ ਔਫ ਨਿਊਰੋਲੋਜੀ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਵਲੋਂ ਇੰਨਕਲੂਸਿਵ ਐਪਰੋਚ(ਜੈਂਡਰ ਚਿਲਡਰਨ ਵਿਧ ਸਪੈਸ਼ਲ ਨੀਡ) ਐਡ ਸਾਇਕੋ ਸ਼ੋਸ਼ਲ ਕੇਅਰ ਫਾਰ ਡੀਜਾਸਟਰ ਸੇਫਟੀ ਇੰਨ ਸਕੂਲ,ਮੈਡਮ ਨਿੰਮੀ ਜਿੰਦਲ ਡਿਪਾਰਟਮੈਂਟ ਔਫ ਲਾਅ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਰੋਟੈਕਟਿੰਗ ਚਾਇਲਡ ਰਾਈਟਸ ਇੰਨ ਡੀਜਾਸਟਰ ਐਡ ਐਮਰਜੈਂਸੀ,ਅਖੀਰ ਵਿੱਚ ਫਾਇਰ ਐਂਡ ਰੈਸਕਿਊ ਸਰਵਿਸ ਚੰਡੀਗੜ੍ਹ ਵਲੋਂ ਫਾਇਰ ਸੇਫਟੀ ਸਰਚ ਐਡ ਰੈਸਕਿਊ ਟੈਕਨੀਕ ਡੈਮੋਸਟੇਸ਼ਨ ਰਾਹੀ ਜਾਣਕਾਰੀ ਦਿੱਤੀ ਗਈ।

ਸੈਮੀਨਾਰ ਦੇ ਤੀਸਰੇ ਤੇ ਅਖੀਰਲੇ ਦਿਨ ਸੰਸਥਾ ਵਲੋਂ ਆਏ ਨੋਡਲ ਅਫਸਰ ਸਹਿਬਾਨ ਨੂੰ ਵੱਖ ਵੱਖ ਟਾਇਟਲ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਸੁਖਜੀਵਨ ਸਿੰਘ ਸਫਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਣ ਹੁਸ਼ਿਆਰਪੁਰ ਨੂੰ ਬਰੇਨਿਕ ਅਤੇ ਦੀਪਕ ਜੋਸ਼ੀ ਨ ਵਾਂ ਸ਼ਹਿਰ ਨੂੰ ਮੋਸਟ ਸੰਸੀਅਰ ਦੇ ਟਾਇਲਟ ਨਾਲ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪਰਮਜੀਤ ਸਿੰਘ ਅੰਮ੍ਰਿਤਸਰ ਰਾਜਾ ਸਿੰਘ ਬਰਨਾਲਾ ਅੰਗਰੇਜ਼ ਸਿੰਘ ਬਠਿੰਡਾ ਕੁਲਦੀਪ ਸਿੰਘ ਫਰੀਦਕੋਟ ਕੁਲਦੀਪ ਸਿੰਘ ਫਿਰੋਜ਼ਪੁਰ ਕੁਲਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ ਇੰਦਰਜੀਤ ਸਿੰਘ ਮਲੇਰਕੋਟਲਾ ਜਸਵਿੰਦਰ ਸਿੰਘ ਮੋਹਾਲੀ ਉਂਕਾਰ ਸਿੰਘ ਸਹੀਦ ਭਗਤ ਸਿੰਘ ਨਗਰ ਜਗਤਾਰ ਸਿੰਘ ਪਟਿਆਲਾ ਪਰਦੀਪ ਸਿੰਘ ਰੋਪੜ ਕਸ਼ਮੀਰ ਸਿੰਘ ਤਰਨਤਾਰਨ ਸਾਹਿਬ ਗੁਰਮੀਤ ਸਿੰਘ ਮੋਗਾ ਬਲਵਿੰਦਰ ਸਿੰਘ ਕਪੂਰਥਲਾ ਅਤੇ ਦਵਿੰਦਰ ਸਿੰਘ ਸੰਗਰੂਰ ਨੇ ਹਾਜਰੀ ਭਰੀ।ਅਖੀਰ ਵਿੱਚ ਸੁਖਜੀਵਨ ਸਿੰਘ ਸਫਰੀ ਵਲੋਂ ਸਮੂਹ ਅਧਿਆਪਕ ਸਹਿਬਾਨ ਕਮ ਨੋਡਲ ਅਫਸਰ ਸਹਿਬਾਨ ਵਲੋਂ ਮੈਡਮ ਨੀਤੀਕਾ ਸਿੰਗਲਾ ਅਤੇ ਸਾਰੇ ਆਏ ਵਿਦਵਾਨਾਂ ਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਤਰ੍ਹਾਂ ਦੇ ਸੈਮੀਨਾਰ ਲਗਾਤਾਰ ਲੱਗਦੇ ਰਹਿਣ ਦੀ ਕਾਮਨਾ ਕੀਤੀ।