ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਨੇ ਪਠਾਨਕੋਟ ਪਹੁੰਚ ਹੜ੍ਹਾਂ ਦੋਰਾਨ ਸਿਹਤ ਵਿਭਾਗ ਦੀ ਕਾਰਗੁਜਾਰੀ ਅਤੇ ਕੀਤੇ ਗਏ ਪ੍ਰਬੰਧਾਂ ਦਾ ਲਿਆ ਜਾਇਜਾ
ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਆਦੇਸ ਪਿੰਡਾਂ ਅੰਦਰ ਪਹੁੰਚ ਕਰਕੇ ਡੇਗੂ, ਮਲੇਰੀਆ, ਚਿਕਨਗੁਨੀਆਂ ਆਦਿ ਬੀਮਾਰੀਆਂ ਤੋਂ ਬਚਾਓ ਲਈ ਲੋਕਾਂ ਨੂੰ ਕੀਤਾ ਜਾਵੈ ਜਾਗਰੁਕ
ਹੜ੍ਹ ਪ੍ਰਭਾਵਿੱਤ ਖੇਤਰ ਅੰਦਰ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੇਈਆਂ ਕਰਵਾਇਆ ਜਾ ਰਿਹਾ ਅਤੇ ਲੋਕਾਂ ਵਿੱਚ ਵੰਡੀਆਂ ਜਾ ਰਹੀਆਂ ਡੋਰ ਟੂ ਡੋਰ ਕਲੋਰੀਨ ਦੀਆਂ ਗੋਲੀਆਂ
ਪਠਾਨਕੋਟ,(ਬਿੱਟਾ ਕਾਟਲ): ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸਾ ਨਿਰਦੇਸਾਂ ਅਨੁਸਾਰ ਪੰਜਾਬ ਅੰਦਰ ਪਿਛਲੇ ਦਿਨ੍ਹਾਂ ਕਾਰਨ ਹੜ੍ਹਾਂ ਦੇ ਚਲਦਿਆਂ ਪ੍ਰਭਾਵਿਤ ਜਿਲ੍ਹਿਆਂ ਦਾ ਜਾਇਜਾ ਲੈਣ ਦੇ ਲਈ ਉਨ੍ਹਾਂ ਵੱਲੋਂ ਪੰਜਾਬ ਦੇ ਉਨ੍ਹਾਂ ਜਿਲ੍ਹਿਆਂ ਦਾ ਦੋਰਾ ਕੀਤਾ ਜਾ ਰਿਹਾ ਹੈ ਜੋ ਜਿਲ੍ਹੇ ਹੜ੍ਹਾਂ ਦੇ ਆਉਂਣ ਕਰਕੇ ਪ੍ਰਭਾਵਿੱਤ ਹੋਏ ਹਨ।ਇਹ ਪ੍ਰਗਟਾਵਾ ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ,ਮੈਡੀਕਲ ਸਿੱਖਿਆ ਅਤੇ ਖੋਜ ਅਤੇ ਚੋਣ ਮੰਤਰੀ ਪੰਜਾਬ ਨੇ ਜਿਲ੍ਹਾ ਪਠਾਨਕੋਟ ਵਿੱਚ ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਨਾਲ ਅਤੇ ਸਿਹਤ ਵਿਭਾਗ ਦੇ ਨਾਲ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ। ਜਾਣਕਾਰੀ ਿਦੰਦਿਆਂ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਨੇ ਕਿਹਾ ਕਿ ਅੱਜ ਦੀ ਵਿਜਟ ਦਾ ਮੁੱਖ ਉਦੇਸ ਹੈ ਕਿ ਹੜ੍ਹਾਂ ਤੋਂ ਬਾਅਦ ਕੋਈ ਵੀ ਜਿਲ੍ਹਾ ਜਾਂ ਖੇਤਰ ਬੀਮਾਰੀਆਂ ਦੀ ਚਪੇਟ ਵਿੱਚ ਨਾ ਆਵੇ ਅਤੇ ਸਿਹਤ ਨਾਲ ਸਬੰਧਤ ਵਿਸਾ ਕਿ ਪਾਣੀ ਦੇ ਠਹਿਰਾਓ ਦੇ ਕਾਰਨ ਅਤੇ ਮੱਖੀ ਮੱਛਰ ਨਾਲ ਕਿਸੇ ਤਰ੍ਹਾਂ ਦੀ ਬੀਮਾਰੀ ਨਾ ਫੈਲੇ ਇਸ ਸਬੰਧੀ ਜਾਇਜਾ ਲੈਣਾ ਹੈ। ਉਨ੍ਹਾਂ ਕਿਹਾ ਕਿ ਭਾਵੈ ਕਿ ਬਹੁਤ ਸਾਰੇ ਸਥਾਨਾਂ ਤੇ ਜਿੱਥੇ-ਜਿੱਥੇ ਵੀ ਹੜ੍ਹ ਆਏ ਹਨ ਪਾਣੀ ਉਤਰਨਾ ਸੁਰੂ ਹੋ ਗਿਆ ਹੈ, ਪਰ ਅਜਿਹੇ ਸਥਾਨ ਜਿੱਥੇ ਪਾਣੀ ਦਾ ਠਹਿਰਾਓ ਅਜੇ ਵੀ ਹੈ, ਉੱਥੇ ਸਾਡੇ ਅੱਗੇ ਸਾਡੇ ਦੋ ਚਨੋਤੀਆਂ ਹਨ।ਇੱਕ ਤਾਂ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੂਹੇਈਆਂ ਕਰਵਾਉਂਣਾਂ ਅਤੇ ਪਾਣੀ ਦੇ ਠਹਿਰਾਓ ਦੇ ਕਾਰਨ ਕੋਈ ਵੀ ਬੀਮਾਰੀ ਨਾ ਫੈਲੇ। ਜਿਸ ਦੇ ਚਲਦਿਆਂ ਡੇਂਗੂ, ਮਲੇਰੀਆਂ, ਚਿਕਨ ਗੁਨੀਆਂ ਆਦਿ ਬੀਮਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਦੇ ਲਈ ਜਿਲ੍ਹਿਆਂ ਅੰਦਰ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਸਾ ਨਿਰਦੇਸ ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਤੋਂ ਬਾਅਦ ਸਭ ਤੋਂ ਪਹਿਲਾ ਹਰ ਘਰ ਦੀ ਜਰੂਰਤ ਹੈ ਪੀਣ ਵਾਲਾ ਪਾਣੀ ਅਤੇ ਅਸੀਂ ਇਸ ਤੇ ਜੋਰ ਦੇ ਰਹੇ ਹਾਂ , ਜੋ ਲੋਕ ਪੀਣ ਵਾਲੇ ਪਾਣੀ ਦੀ ਸੁੱਧਤਾ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸੰਤੁਸਟ ਨਹੀਂ ਹਨ ਇਸ ਦੇ ਲਈ ਸਿਹਤ ਵਿਭਾਗ ਵੱਲੋਂ ਵਿਸੇਸ ਕੰਪੇਨ ਚਲਾਈ ਗਈ ਹੈ। ਜਿਸ ਅਧੀਨ ਡੋਰ ਟੂ ਡੋਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਹੜ੍ਹ ਪ੍ਰਭਾਵਿੱਤ ਖੇਤਰਾਂ ਦੇ ਅੰਦਰ ਪਿੰਡ ਪਿੰਡ ਘਰ ਘਰ ਪਹੁੰਚ ਕਰਕੇ ਪਾਣੀ ਨੂੰ ਸਾਫ ਕਰਨ ਵਾਲੀਆਂ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਦੂਸਰੀ ਸਾਡੇ ਲਈ ਚਨੋਤੀ ਹੈ ਕਿ ਜਿਸ ਵੀ ਪਿੰਡ ਅੰਦਰ ਪੰਜ ਤੋਂ ਜਿਆਦਾ ਡੇਂਗੂ, ਮਲੇਰੀਆਂ ਜਾਂ ਡਾਇਰੀਆਂ ਦਾ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾ ਉਸ ਘਰ ਦਾ ਅਤੇ ਆਲੇ ਦੁਆਲੇ ਦੇ ਕਰੀਬ 100 ਘਰ੍ਹਾਂ ਦੇ ਪਾਣੀ ਦੀ ਜਾਂਚ ਕੀਤੀ ਜਾਵੈ ਅਤੇ ਇਹ ਪਤਾ ਲਗਾਉਂਣਾ ਕਿ ਇਸ ਦਾ ਬਦਲਾਅ ਕੀ ਹੈ। ਸਭ ਤੋਂ ਪਹਿਲਾ ਲੋਕਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਪੀਣ ਵਾਲਾ ਪਾਣੀ ਮੁਹੇਈਆਂ ਕਰਵਾਉਂਣਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੈ, ਰਾਤ ਦਾ ਤਿਆਰ ਕੀਤਾ ਖਾਣਾ ਨਹੀਂ ਖਾਣਾ ਅਤੇ ਬਾਜਾਰ ਤੋਂ ਬਣੇ ਖਾਣੇ ਆਦਿ ਹੋਰ ਖਾਣ ਵਾਲੇ ਪਦਾਰਥਾਂ ਦਾ ਵੀ ਪ੍ਰਹੇਜ ਕੀਤਾ ਜਾਵੈ। ਅਗਰ ਘਰ ਅੰਦਰ ਕਲੋਰੀਨ ਦੀਆਂ ਗੋਲੀਆਂ ਨਾ ਹੋਣ ਤਾਂ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਵੀ ਪੀਤਾ ਜਾ ਸਕਦਾ ਹੈ। ਘਰ੍ਹਾਂ ਦੇ ਨਜਦੀਕ ਬਣੇ ਛੱਪੜ੍ਹਾਂ ਵਿੱਚ ਗੰਮਬੂਜੀਆਂ ਮੱਛੀਆਂ ਪਾਈਆਂ ਜਾਣ ਅਤੇ ਉਨ੍ਹਾਂ ਛੱਪੜ੍ਹਾਂ ਤੇ ਰਸੋਈ ਘਰ ਵਿੱਚ ਵਰਤਿਆ ਜਾਣ ਵਾਲਾ ਤੇਜ ਦਾ ਵੀ ਛਿੜਕਾਅ ਕੀਤਾ ਜਾ ਸਕਦਾ ਹੈ। ਜਿਲ੍ਹਾ ਪ੍ਰਸਾਸਨ ਦੀ ਸਹਾਇਤਾਂ ਦੇ ਨਾਲ ਸਿਹਤ ਵਿਭਾਗ ਪਿੰਡ ਪਿੰਡ ਪਹੁੰਚ ਕਰਕੇ ਲੋਕਾਂ ਨੂੰ ਜਾਗਰੁਕ ਕਰਕੇ ਅਜਿਹੀਆਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਓ ਕਰਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਅੱਜ ਤੋਂ ਪਹਿਲਾ ਵੀ ਆਈਆਂ ਹਨ ਪਰ ਇਹ ਪਹਿਲੀ ਵਾਰ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਸਾਰਾ ਮੰਤਰੀ ਮੰਡਲ ਅਤੇ ਸਾਰੇ ਹੀ ਸਰਕਾਰੀ ਅਧਿਕਾਰੀ ਕਰਮਚਾਰੀ ਕੁਦਰਤੀ ਆਫਤ ਦੋਰਾਨ ਜਨਤਾ ਦੇ ਨਾਲ ਖੜੇ ਸਨ ਅਤੇ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਵੀ ਸਾਂਝੇ ਹੋਏ। ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦੇ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ, ਜਿਨ੍ਰਾਂ ਹਸਪਤਾਲਾਂ ਵਿੱਚ ਡਾਕਟਰਾਂ ਦੀ ਲੋੜ ਸੀ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ। ਜਿਲ੍ਹਾ ਪਠਾਨਕੋਟ ਦੇ ਹਸਪਤਾਲ ਨੂੰ ਵੀ 8 ਡਾਕਟਰ ਦਿੱਤੇ ਗਏ ਹਨ। ਹਰ ਇੱਕ ਆਮ ਆਦਮੀ ਕਲੀਨਿਕ ਦੇ ਅੰਦਰ ਨਵੇਂ ਡਾਕਟਰ ਭਰਤੀ ਕੀਤੇ ਗਏ ਹਨ। ਉਨ੍ਰਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਅੰਦਰ ਏ ਕਲਾਸ ਸਰਵਸਿਸ ਐਮਰਜੈਂਸੀ ਵਿੱਚ ਹੀ ਉਪਲੱਬਦ ਕਰਵਾਈਆਂ ਜਾਣਗੀਆਂ। ਇਸ ਮੋਕੇ ਤੇ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ ਪਠਾਨਕੋਟ, ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸਨ, ਅਮਿਤ ਮੰਟੂ ਹਲਕਾ ਇਚਾਰਜ, ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ-ਕਮ-ਸਹਾਇਕ ਕਮਿਸਨਰ ਜਰਨਲ, ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਤੇਜਦੀਪ ਸਿੰਘ ਐਸ.ਡੀ.ਐਮ ਧਾਰ ਕਲ੍ਹਾਂ, ਡਾ.ਆਦਿੱਤੀ ਸਲਾਰੀਆਂ ਸਿਵਲ ਸਰਜਨ, ਡਾ.ਸੁਨੀਲ ਕੁਮਾਰ ਸਹਾਇਕ ਸਿਵਲ ਸਰਜਨ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ।