ਫਗਵਾੜਾ,(ਸ਼ਿਵ ਕੌੜਾ): ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲਿਆਂ ਦੇ ਅਸ਼ੀਰਵਾਦ ਨਾਲ ਸਥਾਪਤ ਸਿਮਰਨ ਸਾਧਨਾ ਪਰਿਵਾਰ ਫਗਵਾੜਾ ਵਲੋਂ ਪਹਿਲਾ ਮਹਾਨ ਗੁਰਮਤਿ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲਿਆ ਨੇ ਕਥਾ, ਕੀਰਤਨ ਸਰਵਣ ਕਰਵਾਇਆ ਅਤੇ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਿਆ। ਸਮਾਗਮ ਦੌਰਾਨ ਸੰਗਤਾਂ ਦੂਰ ਦੁਰਾਢੇ ਤੋਂ ਪਹੁੰਚੀਆਂ ਅਤੇ ਕਥਾ ਕੀਰਤਨ ਦਾ ਭਗਤੀ ਭਾਵਨਾ ਨਾਲ ਆਨੰਦ ਮਾਣਿਆ। ਇਸ ਮੌਕੇ ਸਿਮਰਨ ਸਾਧਨਾ ਪਰਿਵਾਰ ਫਗਵਾੜਾ ਦੇ ਮੁੱਖ ਸੇਵਾਦਾਰ ਸਰਦਾਰ ਅਗਮਜੀਤ ਸਿੰਘ, ਸ.ਇੰਦਰਮੋਹਨ ਸਿੰਘ ਜੌਨਸਨ, ਸ.ਪ੍ਰਭਲੀਨ ਸਿੰਘ, ਸ.ਰੌਣਕ ਸਿੰਘ ਜੌਨਸਨ, ਸ.ਜਸਪ੍ਰੀਤ ਸਿੰਘ ਭਸੀਨ, ਸ.ਚਰਨਪ੍ਰੀਤ ਸਿੰਘ ਭਸੀਨ, ਮਨਜੀਤ ਕੁਮਾਰ, ਸੁਮੀਤ ਜੁਨੇਜਾ, ਹਰਜੀਤ ਸਿੰਘ ਭੰਮਰਾ, ਜੋਗਿੰਦਰ ਪਾਲ, ਸਰਬਜੀਤ ਸਿੰਘ ਗੇਰਾ, ਸਰਬਜੀਤ ਸਿੰਘ ਸਚਦੇਵਾ, ਗੁਰਸੇਵਕ ਸਿੰਘ, ਗੁਰਸਿਮਰਨ ਸਿੰਘ, ਕਰਨਵੀਰ ਸਿੰਘ ਆਹਲੂਵਾਲੀਆ ਅਤੇ ਹਰਨੂਰ ਸਿੰਘ ਵਾਲੀਆ ਸਮੇਤ ਸਮੂਹ ਸੇਵਾਦਾਰ ਵੀ ਹਾਜ਼ਰ ਸਨ।