ਆਰੀਆ ਸਮਾਜ ਵੱਲੋਂ ਮਨਾਇਆ ਗਿਆ ਬੜੀ ਸ਼ਰਧਾ ਤੇ ਧੂਮਧਾਮ ਨਾਲ ਰਿਸ਼ੀ ਨਿਰਮਾਣ ਦਿਵਸ ਦੇ ਰੂਪ ਵਿੱਚ ਦੀਵਾਲੀ ਦਾ ਤਿਉਹਾਰ
ਦਸੂਹਾ,(ਰਾਜਦਾਰ ਟਾਇਮਸ): ਆਰੀਆ ਸਮਾਜ ਦਸੂਹਾ ਦੇ ਪ੍ਰਧਾਨ ਵਿਜੇ ਕੁਮਾਰ ਬੱਸੀ ਐਡਵੋਕੇਟ, ਉਪ ਪ੍ਰਧਾਨ ਸਵਤੰਤਰ ਕੁਮਾਰ ਚੋਪੜਾ Ex-ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਸਮੂਹ ਆਰੀਆ ਸਮਾਜ ਦੇ ਮੈਂਬਰ ਸਾਹਿਬਾਨ ਦੇ ਸਹਿਯੋਗ ਨਾਲ ਰਿਸ਼ੀ ਨਿਰਵਾਣ ਦਿਵਸ ਦੇ ਰੂਪ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਡੀਏਵੀ ਪਿੰਡੀ ਦਾਸ ਸਕੂਲ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਹਵਨ ਜੱਗ ਤੋਂ ਕੀਤੀ ਗਈ। ਇਸ ਮੌਕੇ ਬੱਚਿਆਂ ਵੱਲੋਂ ਮਹਾਂਰਿਸ਼ੀ ਦਿਆਨੰਦ ਜੀ ਦੇ ਜੀਵਨ ਬਾਰੇ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਵੱਖ-ਵੱਖ ਵਿਚਾਰ ਦੱਸੇ ਗਏ। ਬੱਚਿਆਂ ਵੱਲੋਂ ਦੇਸ਼ ਭਗਤੀ ਅਤੇ ਧਾਰਮਿਕ ਗੀਤ ਵੀ ਗਾਏ ਗਏ। ਬੋਲਦਿਆਂ ਵਿਜੇ ਕੁਮਾਰ ਬੱਸੀ ਐਡਵੋਕੇਟ ਪ੍ਰਧਾਨ ਆਰੀਆ ਸਮਾਜ ਦਸੂਹਾ ਅਤੇ ਉਪ ਪ੍ਰਧਾਨ ਪ੍ਰਿੰਸੀਪਲ ਸਵਤੰਤਰ ਕੁਮਾਰ ਚੋਪੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕੀ ਦੇਸ਼ ਦੀ ਆਜ਼ਾਦੀ ਵਿੱਚ ਵੀ ਮਹਾਂਰਿਸ਼ੀ ਦਯਾਨੰਦ ਜੀ ਦਾ ਬਹੁਤ ਵੱਡਾ ਰੋਲ ਹੈ। ਉਨ੍ਹਾਂ ਨੇ ਕਿਹਾ ਕਿ ਆਰੀਆ ਸਮਾਜ ਕੋਈ ਧਰਮ ਨਹੀਂ ਹੈ, ਸਗੋਂ ਇਕ ਵਿਚਾਰਧਾਰਾ ਹੈ। ਆਰੀਆ ਸਮਾਜ ਹੇਠ ਚੱਲਦੀਆਂ ਸਾਡੀਆਂ ਸਮੂਹ ਡੀਏਵੀ ਸੰਸਥਾਵਾਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਾਰੀ ਸੰਸਥਾ ਸ਼ਹਿਰ ਦੀ ਭਲਾਈ ਲਈ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ। ਉਪ ਪ੍ਰਧਾਨ ਸਵਤੰਤਰ ਕੁਮਾਰ ਚੋਪੜਾ ਨੇ ਕਿਹਾ ਕਿ ਸਾਡੀ ਟੀਮ ਪ੍ਰਧਾਨ ਵਿਜੇ ਕੁਮਾਰ ਬੱਸੀ ਦੀ ਯੋਗ ਅਗਵਾਈ ਹੇਠ ਪੂਰਨ ਤੌਰ ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਆਏ ਹੋਏ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਮਿਹਨਤ ਨਾਲ ਪੜ੍ਹਾਈ ਕਰਨੀ ਹੈ ਅਤੇ ਆਪਣਾ ਅਤੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਨਾ ਹੈ। ਸੈਕਟਰੀ ਰਾਜੇਸ਼ ਗੁਪਤਾ ਪ੍ਰਿੰਸੀਪਲ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਨੇ ਸਟੇਜ ਦੀ ਭੂਮਿਕਾ ਬਾਖ਼ੂਬੀ ਨਿਭਾਈ। ਉਨ੍ਹਾਂ ਕਿਹਾ ਕਿ ਡੀ.ਏ.ਵੀ ਸੰਸਥਾਵਾਂ ਦੇ ਸਮੂਹ ਮੁਲਾਜ਼ਮ ਆਰੀਆ ਸਮਾਜ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਮੈਂਬਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਕੀ ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾਂ ਸਾਡੇ ਸਿਰ ਤੇ ਰਹਿੰਦਾ ਹੈl ਇਸ ਮੌਕੇ ਬੱਚਿਆਂ ਨੂੰ ਗਰੀਨ ਦਿਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਮਕਾਰ ਨਾਥ ਰਲਹਨ, ਰਾਮ ਰਤਨ ਸ਼ਰਮਾ, ਪ੍ਰਿੰਸੀਪਲ ਚੈਨ ਸਿੰਘ, ਅਮਿਤ ਬੱਸੀ, ਪ੍ਰਿੰਸੀਪਲ J.p Chuuhan, ਐਡਵੋਕੇਟ ਪੁਨੀਤ ਬੱਸੀ, ਸ੍ਰੀਮਤੀ ਊਸ਼ਾ ਰਲਣ, ਸੁਮਿਤ ਚੋਪੜਾ, ਜਸਬੀਰ ਸਿੰਘ ਸ਼ਾਸਤਰੀ, Principal smt. Sonu rishi, principal smt: Alka Chhiber ਆਦੀ ਹਾਜ਼ਰ ਸਨl ਇਸ ਮੌਕੇ ਡੀ.ਏ.ਵੀ ਸੀਨੀਅਰ ਸਕੈਂਡਰੀ ਸਕੂਲ, ਦਿਆਨੰਦ ਅਦਰਸ਼ ਵਿਦਿਆਲਿਆ ਸਕੂਲ, ਡੀਏਵੀ ਪਿੰਡੀ ਦਾਸ ਸਕੂਲ, SVN ਡੀਏਵੀ ਸੀਨੀਅਰ ਸਕੈਡਰੀ ਸਕੂਲ ਪੰਡੋਰੀ ਦਾ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਵਿਦਿਆਰਥੀਆਂ ਨੂੰ ਬਿਸਕੁਟ ਅਤੇ ਅਧਿਆਪਕ ਲਈ rishi ਲੰਗਰ ਵੀ ਲਗਾਇਆ ਗਿਆ।