ਸ਼੍ਰੋਮਣੀ ਅਕਾਲੀ ਦਲ ਨੇ ਮੌਜੂਦਾ ਹੜਾਂ ਦੇ ਦੌਰਾਨ ਲੋਕਾਂ ਦੀ ਬਾਂਹ ਫੜੀ:-ਮਹੇਸ਼ ਇੰਦਰ ਗਰੇਵਾਲ

ਟਾਂਡਾ ਉੜਮੁੜ,(ਰਾਜ਼ਦਾਰ ਟਾਇਮਸ): ਸ਼੍ਰੋਮਣੀ ਅਕਾਲੀ ਦਲ ਬਾਦਲ ਮੌਜੂਦਾ ਸਮੇਂ ਦੌਰਾਨ ਹੜ ਦੀ  ਸਥਿਤੀ ਵਿੱਚ ਲੋਕਾਂ ਦੇ ਨਾਲ ਖੜਾ ਹੈ ਅਤੇ ਪਾਰਟੀ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਅੱਜ ਟਾਂਡਾ ਵਿਖੇ ਕੀਤੀ ਗਈ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੜਾਂ ਦੇ ਦੌਰਾਨ ਲੋਕਾਂ ਵਿੱਚ ਜਾ ਕੇ ਜਿੱਥੇ ਲੋਕਾਂ ਦੀ ਮਾਲੀ ਮਦਦ ਕਰ ਰਹੇ ਹਨ ਉੱਥੇ ਹੀ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਵਾਸਤੇ ਵੀ ਪੂਰੀ ਤਰ੍ਹਾਂ ਬਚਨ ਵੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਵੱਲੋਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪੰਜਾਬ ਦੇ ਲੋੜਵੰਦ ਲੋਕਾਂ ਦੀ ਬਾਂਹ ਫੜੀ ਜਾਵੇਗੀ।  ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਹੜਾਂ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਗੰਭੀਰ ਨਹੀਂ ਹਨ ਅਤੇ ਇਸ ਨੂੰ ਹਲਕੇ ਵਿੱਚ ਲੈਂਦੇ ਹੋਏ ਲੋਕਾਂ ਵਿੱਚ ਜਾਣ ਤੋਂ ਗੁਰੇਜ਼ ਕਰ ਰਹੇ ਬਹੁਤ ਹੀ ਮੰਦਭਾਗਾ ਹੈ।  ਇਸ ਮੌਕੇ ਉਨਾਂ ਹੋਰ ਕਿਹਾ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਫੇਰੀ ਦੌਰਾਨ ਹੜ ਪੀੜਤਾਂ ਵਾਸਤੇ ਐਲਾਨ ਕੀਤਾ ਗਿਆ। 1600 ਕਰੋੜ ਰੁਪਏ ਦਾ ਫੰਡ ਹੋਏ ਨੁਕਸਾਨ ਦੀ ਪੂਰਤੀ ਕਰਨ ਵਾਸਤੇ ਨਾ ਕਾਫੀ ਨਹੀਂ ਹੈ ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਵਾਸਤੇ ਹੋਰ ਫੰਡ ਜਾਰੀ ਕਰਨਾ ਚਾਹੀਦਾ ਹੈ।  ਇਸ ਮੌਕੇ ਉਨਾਂ ਹੋਰ ਕਿਹਾ ਹੈ ਕਿ ਜਿਲਾ ਹੁਸ਼ਿਆਰਪੁਰ ਵਿੱਚ ਹੜਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਵਾਸਤੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਸਮੁੱਚੀ ਰਿਪੋਰਟ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਜਾਵੇਗੀ।  ਇਸ ਮੌਕੇ ਉਨਾਂ ਦੇ ਨਾਲ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਜਤਿੰਦਰ ਸਿੰਘ ਲਾਲੀ ਬਾਜਵਾ,ਦੇਸ  ਰਾਜ ਸਿੰਘ ਧੁੱਗਾ, ਅਰਵਿੰਦਰ ਸਿੰਘ ਰਸੂਲਪੁਰ, ਸੰਦੀਪ ਸਿੰਘ ਸੀਕਰੀ, ਰਣਵੀਰ ਰਾਣਾ, ਇਕਬਾਲ ਸਿੰਘ ਜੌਹਲ, ਲਖਵਿੰਦਰ ਸਿੰਘ ਟਿੰਮੀ, ਸਤਨਾਮ ਸਿੰਘ ਬੰਟੀ, ਕਿਰਪਾਲ ਸਿੰਘ ਗੇਰਾ, ਸਰਬਜੀਤ ਸਿੰਘ ਮੋਮੀ, ਗੁਰਜਿੰਦਰ ਸਿੰਘ ਗੁਰਾਇਆ, ਇਕਬਾਲ ਸਿੰਘ ਗੋਪੀ ,ਹਰ ਸਿਮਰਨ ਸਿੰਘ ਬਾਜਵਾ, ਕਰਨ ਧੁੱਗਾ, ਇੰਦਰਜੀਤ ਸਿੰਘ ਕੰਗ, ਸੁਰਜੀਤ ਸਿੰਘ ਕੇਰੇ, ਇਕਬਾਲ ਸਿੰਘ ਖੇੜਾ, ਈਸ਼ਰ ਸਿੰਘ ਮੰਝਪੁਰ, ਜਸਵਿੰਦਰ ਸਿੰਘ ਬਿੱਟੂ ਵੀ ਹਾਜ਼ਰ ਸਨ।