ਕਿਹਾ, ਦੁਕਾਨਦਾਰ ਮਠਿਆਈ, ਗਿਫਟ ਅਤੇ ਪਟਾਖਿਆ ਦੇ ਸਟਾਲ ਸੜ੍ਹਕ ਤੋਂ ਹਟ ਕੇ ਲਗਾਉਣ ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ

ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਨੇ ਦੀਵਾਲੀ ਦੇ ਸ਼ੁੱਭ ਤਿਓਹਾਰ ਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆ ਦਿੱਤੀਆ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਅਪੀਲ ਕੀਤੀ ਕਿ ਉਹ ਇਸ ਦੀਵਾਲੀ ਅਤੇ ਪਵਿੱਤਰ ਤਿਓਹਾਰ ਨੂੰ ਸਵੱਛ ਅਤੇ ਸੁਰੱਖਿਅਤ ਦੀਵਾਲੀ ਵਜੋਂ ਮਨਾਉਣ। ਹਰੇਕ ਵਿਅਕਤੀ ਇਸ ਦੀਵਾਲੀ ਤੇ ਪ੍ਰਣ ਲਵੇ ਕਿ ਉਹ ਵਾਤਾਵਰਣ ਨੂੰ ਸਵੱਛ ਰੱਖਣ ਲਈ ਇਸ ਵਾਰ ਗ੍ਰੀਨ ਦੀਵਾਲੀ ਮਨਾਉਣਗੇ ਅਤੇ ਈਕੋ ਫਰੈਂਡਲੀ ਪਟਾਖੇ ਹੀ ਵਜਾਉਣਗੇ। ਉਹਨਾਂ ਅਪੀਲ ਕਰਦਿਆ ਕਿਹਾ ਕਿ ਦੁਕਾਨਦਾਰ ਮਠਿਆਈ, ਗਿਫਟ ਅਤੇ ਪਟਾਖਿਆ ਦੇ ਸਟਾਲ ਸੜ੍ਹਕ ਤੋਂ ਹਟ ਕੇ ਲਗਾਉਣ ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ ਅਤੇ ਪਬਲਿਕ ਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਦੀਵਾਲੀ ਦੇ ਤਿਓਹਾਰ ਤੇ ਜਾਨ ਮਾਲ ਦੀ ਰੱਖਿਆ ਕਰਨ ਲਈ ਅਤੇ ਅਣਸੁਖਾਵੀ ਘਟਨਾ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਸ਼ਹਿਰ ਦੇ ਵੱਖ ਵੱਖ ਥਾਂਵਾ ਤੇ ਸਮੇਤ ਫਾਇਰ ਟੈਂਡਰ ਤੈਨਾਤ ਰੱਖੀਆ ਗਈਆ ਹਨ ਤਾਂ ਜੋ ਕਿਸੇ ਸਮੇਂ ਅੱਗ ਲੱਗਣ ਤੇ ਉਸ ਤੇ ਤੁਰੰਤ ਕਾਬੂ ਪਾਇਆ ਜਾ ਸਕੇ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਉਹਨਾਂ ਅਪੀਲ ਕੀਤੀ ਕਿ ਹਰੇਕ ਵਿਅਕਤੀ ਇਸ ਤਿਓਹਾਰ ਤੇ ਪਟਾਖੇ ਖੁੱਲੇ ਸਥਾਨ ਤੇ ਹੀ ਚਲਾਉਣ ਅਤੇ ਪ੍ਰਸ਼ਾਸਨ ਵਲੋਂ ਪਟਾਖਿਆਂ ਦੀ ਵਿਕਰੀ ਲਈ ਨਿਸ਼ਚਿਤ ਕੀਤੀਆ ਥਾਂਵਾਂ ਤੇ ਹੀ ਇਹਨਾਂ ਨੂੰ ਵੇਚਿਆ ਜਾਵੇ। ਉਹਨਾਂ ਦੱਸਿਆ ਕਿ ਇਸ ਦੀਵਾਲੀ ਦੇ ਤਿਓਹਾਰ ਨੂੰ ਮਨਾਉਣ ਲਈ ਪਬਲਿਕ ਵਿਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ ਜਿਹਨਾਂ ਵਲੋਂ ਵੱਖ ਵੱਖ ਬਜਾਰਾਂ ਵਿਚ ਵੱਖ ਵੱਖ ਤਰਾਂ ਦੀ ਖਰੀਦਦਾਰੀ ਕੀਤੀ ਜਾਂਦੀ ਹੈ। ਉਹਨਾਂ ਦੁਕਾਨਦਾਰਾਂ ਅਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਖਰੀਦੋਫਰੋਖਤ ਸਮੇਂ ਪਲਾਸਟਿਕ ਲਿਫਾਫਿਆ ਦੀ ਵਰਤੋਂ ਨਾ ਕੀਤੀ ਜਾਵੇ।