ਫਗਵਾੜਾ,(ਸ਼ਿਵ ਕੋੜਾ): ਭਾਰਤੀ ਚੋਣ ਕਮਿਸ਼ਨ ਵਲੋਂ 1 ਜੂਨ ਨੂੰ ਪੰਜਾਬ ‘ਚ ਕਰਵਾਈਆਂ ਜਾ ਰਹੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨ ਵਰਗ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸਰਬ ਨੌਜਵਾਨ ਸਭਾ ਵਲੋਂ ਸਥਾਨਕ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ‘ਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਪਲੇਸਮੈਂਟ ਅਫ਼ਸਰ ਡਾ.ਵਰੁਣ ਜੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਨੋਡਲ ਅਫ਼ਸਰ ਰਾਜੇਸ਼ ਭਨੋਟ ਨੇ ਸਵੀਪ ਗਤੀਵਿਧੀ ਤਹਿਤ ਨੌਜਵਾਨ ਵਰਗ ਨੂੰ ਵੋਟ ਦਾ ਮਹੱਤਵ ਦੱਸਿਆ ਅਤੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਨੌਜਵਾਨ ਵਰਗ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਮੁੱਖ ਮਹਿਮਾਨ ਵਰੁਣ ਜੋਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਸਿਰਫ ਲੜਕੇ ਹੀ ਨਹੀਂ ਬਲਕਿ ਉਹਨਾਂ ਵਿਚ ਲੜਕੀਆਂ ਵੀ ਸ਼ਾਮਲ ਹਨ, ਜਿਹਨਾਂ ਨੂੰ ਅੱਗੇ ਆ ਕੇ ਸਮਾਜ ਵਿਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਸਮੂਹ ਸਿੱਖਿਆਰਥਣਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਸਿਆਸਤ ਨੂੰ ਸਹੀ ਸੇਧ ਦੇਣ ਲਈ ਆਪਣੀ ਵੋਟ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਆਪਣੇ ਮਨਪਸੰਦ ਉਮੀਦਵਾਰ ਨੂੰ ਪਾਈ ਜਾਵੇ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਵੀ ਸਮੂਹ ਸਟਾਫ ਤੇ ਸਿੱਖਿਆਰਥਣਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ.ਵਿਜੇ ਕੁਮਾਰ, ਰਾਕੇਸ਼ ਕੋਛੜ, ਜਗਜੀਤ ਸੇਠ, ਮੈਡਮ ਪੂਜਾ ਸੈਣੀ, ਮੈਡਮ ਰਮਨਦੀਪ, ਮੈਡਮ ਤਨੂੰ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਅਨੂਪ ਦੁੱਗਲ, ਗੁਰਸ਼ਰਨ ਬਾਸੀ, ਮਨਦੀਪ ਬਾਸੀ, ਜੈਸਮੀਨ, ਖੁਸ਼ੀ, ਕੋਮਲ, ਮਨਪ੍ਰੀਤ, ਗਗਨਦੀਪ, ਅੰਜਲੀ, ਰਮਨਦੀਪ, ਪ੍ਰੀਆ, ਨੇਹਾ, ਰਜਨੀਸ਼, ਕੌਸ਼ੱਲਿਆ, ਆਰਤੀ, ਦਲਜੀਤ, ਸਲੋਨੀ, ਮੁਸਕਾਨ, ਕੁਲਦੀਪ, ਨੀਲਮ, ਰਾਣੀ, ਪ੍ਰਭਜੋਤ, ਜਸਮੀਨ, ਅਕਾਂਸ਼ਾ, ਹਰਪ੍ਰੀਤ, ਰਾਜਵਿੰਦਰ, ਰਾਜਨ ਦੇਵੀ, ਪੂਜਾ, ਮਨੀਸ਼ਾ, ਮੁਸਕਾਨ, ਸੰਦੀਪ, ਅਲੀਸ਼ਾ, ਸੁਨੀਤਾ, ਨੇਹਾ, ਅੰਜਲੀ, ਕਾਜਲ, ਰੂਪਮ, ਕਾਜਲ, ਮੋਨਿਕਾ, ਈਸ਼ਾ, ਮੁਸਕਾਨ, ਪਿੰਕੀ, ਹਰਪ੍ਰੀਤ, ਗੁਰਪ੍ਰੀਤ, ਸਵਿਤਾ, ਸੰਜਨਾ, ਗੀਤਾ, ਰੋਜ਼ੀ ਰਾਏ, ਕਾਜਲ ਸ਼ਰਮਾ, ਪਲਕ, ਸੰਜਨਾ, ਦਿਵਿਆ, ਕੋਮਲ ਕੌਰ, ਮਨਪ੍ਰੀਤ, ਮਨਰੀਤ, ਜਯੋਤੀ, ਸਨੇਹਾ ਆਦਿ ਹਾਜਰ ਸਨ।