ਫਗਵਾੜਾ,(ਸ਼ਿਵ ਕੌੜਾ): ਸਰਬ ਨੌਜਵਾਨ ਸਭਾ ਰਜਿ.ਵਲੋਂ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ‘ਆਓ ਪੁੰਨ ਕਮਾਈਏ’ ਲੜੀ ਤਹਿਤ ਪਿੰਡ ਵਜੀਦੋਵਾਲ ਵਿਖੇ ਲੋੜਵੰਦ ਬਜੁਰਗਾਂ ਨੂੰ ਗਰਮ ਜਰਸੀਆਂ ਦੀ ਵੰਡ ਕੀਤੀ ਗਈ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਪਿੰਡ ਵਜੀਦੋਵਾਲ ਵਿਖੇ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਿੰਡ ਦੇ ਸਰਪੰਚ ਰਿੰਪਲ ਕੁਮਾਰ ਨੇ ਸ਼ਿਰਕਤ ਕੀਤੀ। ਜਦਕਿ ਆਮ ਆਦਮੀ ਪਾਰਟੀ ਵਪਾਰ ਸੈਲ ਫਗਵਾੜਾ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਤੁਲੀ ਅਤੇ ਸਮਾਜ ਸੇਵਕ ਰਮਨ ਨਹਿਰਾ ਮੋਜੂਦ ਰਹੇ। ਸਰਪੰਚ ਰਿੰਪਲ ਕੁਮਾਰ ਨੇ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨੇਕ ਕਾਰਜਾਂ ਵਿਚ ਸਮਾਜ ਦੇ ਸਮੂਹ ਸਮਰੱਥ ਲੋਕਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਅਜਿਹੇ ਉਪਰਾਲੇ ਆਰਥਕ ਪੱਖੋਂ ਕਮਜੋਰ ਪਰਿਵਾਰਾਂ ਦੇ ਵਿਅਕਤੀਆਂ ਲਈ ਬਹੁਤ ਹੀ ਲਾਹੇਵੰਦ ਬਣਦੇ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਸਭਾ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਭਰੋਸਾ ਦਿੱਤਾ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਸ਼ਰਨ ਬਾਸੀ, ਸਾਹਿਬਜੀਤ ਸਿੰਘ, ਰਾਕੇਸ਼ ਕੋਛੜ, ਵਿਕਰਮਜੀਤ ਵਿੱਕੀ, ਜਸ਼ਨਪ੍ਰੀਤ ਸਿੰਘ, ਆਰ.ਪੀ. ਸ਼ਰਮਾ ਤੋਂ ਇਲਾਵਾ ਪੰਡਿਤ ਅਸ਼ੋਕ ਕੁਮਾਰ ਪੰਚ, ਮਨਜੀਤ ਲਾਲ, ਸ਼ਿਵ ਰਾਮ, ਰੇਸ਼ਮ ਲਾਲ, ਹਰਮੇਸ਼ ਲਾਲ, ਸਿਮਰ ਰਾਮ, ਸੁਰਿੰਦਰ ਪਾਲ, ਕਾਲਾ ਵਜੀਦੋਵਾਲ, ਪਰਮਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜਰ ਸਨ।