ਸਰਕਾਰੀ ਹਾਈ ਸਕੂਲ ਭਾਣਾ ਨੇ ਬਲਾਕ ਪੱਧਰੀ ਸਾਇੰਸ ਮੇਲੇ ਵਿੱਚ ਮੱਲਾਂ ਮਾਰੀਆਂ: ਅਨੀਤਾ ਅਰੋੜਾ
ਫਰੀਦਕੋਟ (ਵਿਪਨ ਕੁਮਾਰ ਮਿਤੱਲ): ਜ਼ਿਲਾ ਸਿੱਖਿਆ ਵਿਭਾਗ ਫਰੀਦਕੋਟ ਵੱਲੋਂ ਬਲਾਕ ਪੱਧਰ ਦਾ ਸਾਇੰਸ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਲਗਾਇਆ ਗਿਆ। ਜਿਸ ਵਿੱਚ ਫਰੀਦਕੋਟ ਦੇ ਬਲਾਕ 2 ਅਧੀਨ ਪੈਂਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਭਾਣਾ ਦੇ ਵਿਦਿਆਰਥੀਆਂ ਨੇ ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਦੀ ਅਗਵਾਈ ਵਿੱਚ ਅਤੇ ਸ਼੍ਰੀਮਤੀ ਰੁਚੀ ਗੁਪਤਾ ਦੇ ਦੇਖ ਰੇਖ ਹੇਠ ਇਸ ਮੇਲੇ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਐਗਰੀਕਲਚਰ ਥੀਮ ਵਿੱਚ ਸਰਕਾਰੀ ਹਾਈ ਸਕੂਲ ਭਾਣਾ ਦੇ ਸਤਵੀਂ ਕਲਾਸ ਦੇ ਵਿਿਆਰਥੀਆਂ ਮਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਵੱਲੋਂ “ਸ਼ੈਲਫ਼ ਇਰੀਗੇਸ਼ਨ” ਤੇ ਤਿਆਰ ਕੀਤਾ ਗਿਆ। ਮਾਡਲ ਬਲਾਕ ਵਿੱਚੋ ਦੂਸਰੇ ਸਥਾਨ ਤੇ ਰਿਹਾ। ਸ਼੍ਰੀਮਤੀ ਅਨੀਤਾ ਅਰੋੜਾ ਮੁੱਖ ਅਧਿਆਪਕਾ ਨੇ ਵਧੀਆ ਕਾਰਗੁਜਾਰੀ ਵਾਲੇ ਇਹਨਾ ਵਿਦਿਆਰਥੀਆਂ ਨੂੰ ਬਲਾਕ ਵਿਚੋਂ ਦੂਸਰਾ ਸਥਾਨ ਹਾਸਿਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਇਹਨਾ ਦੀ ਸਫਲਤਾ ਦਾ ਸਿਹਰਾ ਮਿਹਨਤੀ ਅਧਿਆਪਕ ਸ਼੍ਰੀਮਤੀ ਰੁਚੀ ਗੁਪਤਾ ਨੂੰ ਜਾਂਦਾ ਹੈ। ਜਿਸ ਅਗਵਾਈ ਵਿੱਚ ਵਿਦਿਆਰਥੀਆਂ ਨੇ ਮਿਹਨਤ ਕੀਤੀ।