ਨਵੇਂ ਸਾਲ ਦੇ ਸ਼ੁਭ ਆਗਮਨ ਤੇ ਡਾਕਟਰ ਰੂਪ ਲਾਲ ਵੱਲੋਂ ਡੀਏਵੀ ਸੀਨੀਅਰ ਸੈਕੈਂਡਰੀ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੂੰ ਬੂਟ ਭੇਂਟ
ਦਸੂਹਾ,(ਰਾਜਦਾਰ ਟਾਇਮਸ): ਦਿਨੋ ਦਿਨ ਵੱਧ ਰਹੇ ਕੋਹਰੇ ਅਤੇ ਠੰਡ ਨੂੰ ਨਜ਼ਰ ਵਿੱਚ ਰੱਖਦੇ ਹੋਏ ਪ੍ਰਸਿੱਧ ਸਮਾਜ ਸੇਵੀ ਡਾਕਟਰ ਰੂਪ ਲਾਲ ਵੱਲੋਂ ਡੀਏਵੀ ਸੀਨੀਅਰ ਸੈਕੈਂਡਰੀ ਸਕੂਲ ਦਸੂਹਾ ਦੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਬੂਟ ਅਤੇ ਜਰਾਬਾ ਭੇਂਟ ਕੀਤੀਆਂ ਗਈਆਂ l ਡਾਕਟਰ ਰੂਪ ਲਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਰ ਦੀ ਸ਼ਾਨ ਹੈ। ਸਕੂਲ ਪਹੁੰਚ ਕੇ ਸਕੂਲ ਦਾ ਪ੍ਰਬੰਧ ਦੇਖ ਕੇ ਅਤੇ ਲੜਕੀਆਂ ਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਵਰਦੀ ਆਦਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੇ ਜਾਣ ਤੇ ਮੈਨੂੰ ਬਹੁਤ ਖੁਸ਼ੀ ਹੋਈ l ਉਨਾਂ ਨੇ ਦਸੂਹਾ ਵਾਸੀਆਂ ਨੂੰ ਸਕੂਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ l ਉਨਾਂ ਨੇ ਕਿਹਾ ਕਿ ਸਾਨੂੰ ਸਾਰੇ ਸਮਾਜ ਵਿੱਚ ਵੱਸਦੇ ਲੋਕਾਂ ਨੂੰ ਸਕੂਲਾਂ ਨੂੰ ਵੱਧ ਤੋਂ ਵੱਧ ਦਾਨ ਦੇਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਅਤੇ ਸਕੂਲ ,ਮਾਪੇ ਤੇ ਦੇਸ਼ ਦਾ ਨਾਮ ਰੋਸ਼ਨ ਕਰਨ l ਸਕੂਲ ਵਿੱਚ ਲੜਕੀਆਂ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਵਰਦੀ, ਸਟੇਸ਼ਨਰੀ ਆਦਿ ਸਹੂਲਤਾਂ ਮੁਹਈਆ ਕਰਵਾਉਣ ਲਈ ਉਹਨਾਂ ਨੇ ਪ੍ਰਬੰਧਕ ਕਮੇਟੀ ਦੀ ਸ਼ਲਾਗਾ ਵੀ ਕੀਤੀ l ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਗੁਪਤਾ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਦੱਸਿਆ ਕਿ ਲੜਕੀਆਂ ਅਤੇ ਲੋੜਵੰਦ ਵਿਦਿਆਰਥੀਆਂ ਕੋਲੋਂ ਕੋਈ ਵੀ ਦਾਖਲਾ ਫੀਸ ਅਤੇ ਮਹੀਨਾਵਾਰ ਫੀਸ, ਫੰਡ ਆਦਿ ਸਾਰਾ ਸਾਲ ਨਹੀਂ ਲਿਆ ਜਾਂਦਾ l ਇਹ ਸਭ ਦਾਨੀ ਸੱਜਣਾ ਦੇ ਪਿਆਰ ਅਸ਼ੀਰਵਾਦ ਤੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਤੇ ਅਸੀਂ ਸਾਰੇ ਤਹਿ ਦਿਲੋਂ ਦਾਨੀ ਸੱਜਣਾਂ ਦੇ ਰਿਣੀ ਹਾਂ l ਇਸ ਮੌਕੇ ਕੁਲਦੀਪ ਕੁਮਾਰ, ਧਰਮਿੰਦਰ ਸਿੰਘ ,ਸੁਮਿਤ ਚੋਪੜਾ, ਸਤਜੀਤ ਸਿੰਘ, ਜਸਬੀਰ ਸਿੰਘ, ਕੁਲਦੀਪ ਸਿੰਘ, ਮੈਡਮ ਗੁਰਪ੍ਰੀਤ ਕੌਰ ਮੈਡਮ ਮਨਪ੍ਰੀਤ ਕੌਰ ਆਦਿ ਸਮੂਹ ਸਟਾਫ ਮੌਜੂਦ ਸੀ l