ਕੋਟਕਪੂਰਾ,(ਵਿਪਨ ਕੁਮਾਰ ਮਿਤੱਲ): ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਲਗਾਤਾਰ ਦੂਸਰੇ ਦਿਨ ਵੱਖ ਵੱਖ ਥਾਵਾਂ ਤੇ ਵਿਕਾਸ ਕਾਰਜਾਂ ਦੇ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ।ਜ਼ਿਕਰਯੋਗ ਹੈ ਕਿ ਸਪੀਕਰ ਸੰਧਵਾਂ ਨੇ ਕੱਲ ਵੀ ਆਪਣੇ ਹਲਕੇ ਕੋਟਕਪੂਰਾ ਦੇ ਲਈ 5.25 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਸ਼ੁਰੂ ਕਰਵਾਏ ਅਤੇ ਅੱਜ ਦੂਸਰੇ ਦਿਨ ਪਿੰਡ ਦੁਆਰੇਆਣਾ ਵਿਖੇ ਇਸੇ ਲੜੀ ਤਹਿਤ ਪਿੰਡ ਵਿੱਚ ਗਲੀਆਂ ਦੇ ਲਈ ਲਗਾਈਆਂ ਗਈਆਂ ਟਾਈਲਾਂ ਦਾ ਕੰਮ ਮੁਕੰਮਲ ਹੋਣ ਉਪਰੰਤ ਦੇਖਣ ਪਹੁੰਚੇ। ਪਿੰਡ ਵਾਸੀਆਂ ਨੂੰ ਉਨ੍ਹਾਂ ਦੱਸਿਆ ਕਿ ਜੋ ਪੈਸਾ ਅਜਿਹੇ ਲੋਕ ਭਲਾਈ ਦੇ ਕੰਮਾਂ ਤੇ ਲੱਗ ਰਿਹਾ ਹੈ। ਇਹ ਲੋਕਾਂ ਵਲੋਂ ਹੀ ਟੈਕਸ ਦੇ ਰੂਪ ਵਿੱਚ ਇੱਕਤਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪੈਸੇ ਦੀ ਸੁਚੱਜੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਜਿਸ ਲਈ ਆਪ ਸਰਕਾਰ ਕਿਸੇ ਵੀ ਕੀਮਤ ਤੇ ਇੱਕ ਰੁਪਏ ਦੀ ਵੀ ਦੁਰਵਰਤੋਂ ਨਹੀਂ ਹੋਣ ਦੇਵੇਗੀ। ਇਸੇ ਪਿੰਡ ਵਿੱਚ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਵੀ ਦੌਰਾ ਕੀਤਾ, ਜਿਥੇ ਉਹ ਬੱਚਿਆਂ ਅਤੇ ਅਧਿਆਪਕਾਂ ਦੇ ਵੀ ਰੂ-ਬ-ਰੂ ਹੋਏ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਤਾਬਾਂ ਦਾ ਹਾਣੀ ਬਣਨਾ ਚਾਹੀਦਾ ਹੈ।ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵਲੋਂ 5 ਲੱਖ 17 ਹਜ਼ਾਰ ਰੁਪਏ ਵੱਖ-ਵੱਖ ਕੰਮਾਂ ਲਈ ਪ੍ਰਾਪਤ ਹੋਏ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਸੁਧਰੇਗਾ ਅਤੇ ਸਕੂਲ ਦੀ ਦਿੱਖ ਵਿੱਚ ਵੀ ਸਕਾਰਆਤਮਕ ਬਦਲਾਅ ਆਵੇਗਾ। ਪਹਿਲਾਂ ਦਿੱਤੇ ਗਏ ਫੰਡਾਂ ਸਬੰਧੀ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਫੰਡਾਂ ਨਾਲ ਕਾਫੀ ਹੱਦ ਤੱਕ ਸਕੂਲ ਦੇ ਲੰਮੇ ਸਮੇਂ ਤੋਂ ਲੰਬਿਤ ਕੰਮ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਲਾਇਬਰੇਰੀ ਵੀ ਇਨ੍ਹਾਂ ਫੰਡਾਂ ਦੇ ਸਦਕਾ ਵਧੀਆ ਬਣ ਗਈ ਹੈ। ਜਿਸ ਨਾਲ ਬੱਚਿਆਂ ਦਾ ਕਿਤਾਬਾਂ ਪ੍ਰਤੀ ਰੁਝਾਨ ਹੋਰ ਵੀ ਵਧਿਆ ਹੈ। ਸਪੀਕਰ ਸੰਧਵਾਂ ਨੇ ਲਾਇਬਰੇਰੀ ਵਿੱਚ ਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਬੱਚਿਆਂ ਨੂੰ ਇਸੇ ਤਰ੍ਹਾਂ ਮਨ ਲਗਾ ਕੇ ਪੜਦੇ ਰਹਿਣ ਦੀ ਹੱਲਾ ਸ਼ੇਰੀ ਦਿੱਤੀ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪਵਨ ਕੁਮਾਰ, ਸਕੂਲ ਕਮੇਟੀ ਚੇਅਰਮੈਨ ਪਰਗਟ ਸਿੰਘ, ਮਨਜਿੰਦਰ ਸਿੰਘ ਸਰਪੰਚ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਕਰਨ ਸਿੰਘ, ਸਕੂਲ ਸਟਾਫ ਮਨਦੀਪ ਸਿੰਘ ਢਿੱਲੋਂ, ਪਰਮਜੀਤ ਕੌਰ ਸਰਾਂ ,ਗੁਰਮੀਤ ਸਿੰਘ ਸੰਧੂ ਸਤਵਿੰਦਰ ਸਿੰਘ, ਮੋਹਨ ਲਾਲ ਅਮਨਦੀਪ ਕੌਰ, ਗੁਰਪ੍ਰੀਤ ਕੌਰ, ਮਨਜੀਤ ਕੌਰ, ਇਨਾਮਦਾਰ ਸਿੰਘ ਗਰੇਵਾਲ, ਸਿਮਰਜੀਤ ਸਿੰਘ ਔਲਖ, ਗੁਰਪ੍ਰੀਤ ਸਿੰਘ ਮੈਂਬਰ, ਸੁਰਿੰਦਰ ਪਾਲ ਸਿੰਘ ਪੰਚਾਇਤ ਮੈਂਬਰ, ਇਕਬਾਲ ਸਿੰਘ ਸੰਧੂ ਪੰਚਾਇਤ ਮੈਂਬਰ, ਗੁਰਦੇਵ ਸਿੰਘ ਸੰਧੂ ਪੰਚਾਇਤ ਮੈਂਬਰ ਹਾਜ਼ਰ ਸਨ। ਸਿੰਘ ਢਿੱਲੋਂ, ਪਰਮਜੀਤ ਕੌਰ ਸਰਾਂ ,ਗੁਰਮੀਤ ਸਿੰਘ ਸੰਧੂ ਸਤਵਿੰਦਰ ਸਿੰਘ, ਮੋਹਨ ਲਾਲ ਅਮਨਦੀਪ ਕੌਰ, ਗੁਰਪ੍ਰੀਤ ਕੌਰ, ਮਨਜੀਤ ਕੌਰ ਹਾਜ਼ਰ ਸਨ।

Previous articleਬਾਬਾ ਫ਼ਰੀਦ ਪ੍ਰੈੱਸ ਵੈਲਫ਼ੇਅਰ ਸੁਸਾਇਟੀ ਨੇ ਮਿੱਠੇ ਚੌਲਾਂ ਦਾ ਲਗਾਇਆ ਲੰਗਰ
Next articleजिलेजिले में आवश्यकतानुसार गैस और तेल के सिद्ध हैं भंडार : डीएफएसस