ਰੋਟਰੀ ਕਲੱਬ ਦਸੂਹਾ ਗ੍ਰੇਟਰ ਵੱਲੋਂ ਡੀਏਵੀ ਸੀਨੀਅਰ ਸਕੈਂਡਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਭੇਂਟ

ਡੀਏਵੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਨੂੰ ਮੁਫਤ ਸਿੱਖਿਆ, ਸਟੇਸ਼ਨਰੀ ਤੇ ਵਰਦੀਆਂ ਦਿੱਤੀਆਂ ਜਾਣੀਆਂ ਇਲਾਕੇ ਲਈ ਵਰਦਾਨ : ਸਕੱਤਰ ਡਾਕਟਰ ਨਰੇਸ਼ ਕਾਸਰਾ

ਦਸੂਹਾ,(ਰਾਜਦਾਰ ਟਾਇਮਸ): ਰੋਟਰੀ ਕਲੱਬ ਦਸੂਹਾ ਗਰੇਟਰ ਵੱਲੋਂ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਲਈ ਵਰਦੀਆਂ ਪ੍ਰਧਾਨ ਨੀਰਜ ਵਾਲੀਆ ਦੀ ਰਹਿਨੁਮਾਈ ਹੇਠ ਰੋਟਰੀ ਕਲੱਬ ਦਸੂਹਾ ਗਰੇਟਰ ਦੇ ਮੈਂਬਰਾਂ ਵੱਲੋਂ ਸਕੂਲ ਨੂੰ ਭੇਂਟ ਕੀਤੀਆਂ ਗਈਆਂ। ਪ੍ਰਧਾਨ ਨੀਰਜ ਵਾਲੀਆ, ਸਕੱਤਰ ਡਾਕਟਰ ਨਰੇਸ਼ ਕਾਸਰਾ, ਜੋਇੰਟ ਸੈਕਟਰੀ ਵਿਕਾਸ ਖੁੱਲਰ, ਕੈਸ਼ੀਅਰ ਸੁਸ਼ੀਲ ਚੱਡਾ, ਵਿਜੇ ਤੁਲੀ, ਸੰਜੀਵ ਸ਼ਰਮਾ, ਧਨੀ ਰਾਮ ਰਲਨ ਮੈਂਬਰ ਸਹਿਬਾਨ ਉਚੇਚੇ ਤੌਰ ਤੇ ਹਾਜ਼ਰ ਹੋਏl ਪ੍ਰਧਾਨ ਨੀਰਜ ਵਾਲੀਆ ਨੇ ਕਿਹਾ ਕਿ ਅਸੀਂ ਅੱਜ ਜਿਸ ਮੁਕਾਮ ਤੇ ਹਾਂ ਉਸ ਦਾ ਸਿਹਰਾ ਡੀਏਵੀ ਸਕੂਲ ਨੂੰ ਹੀ ਜਾਂਦਾ ਹੈl ਉਨ੍ਹਾਂ ਨੇ ਕਿਹਾ ਕਿ ਡੀਏਵੀ ਸਕੂਲ ਇਕ ਸਦੀ ਪੁਰਾਣਾ ਸਕੂਲ ਹੈ ਅਤੇ ਇਸ ਸਕੂਲ ਨੇ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਵਿੱਚ ਆਪਣਾ ਦਬਦਬਾ ਸਿੱਖਿਆ ਅਤੇ ਖੇਡਾਂ ਵਿੱਚ ਬਣਾਇਆ ਹੋਇਆ ਹੈl ਉਨ੍ਹਾਂ ਕਿਹਾ ਕਿ ਅਸੀਂ ਸਮੇਂ-ਸਮੇਂ ਤੇ ਇਸ ਸੰਸਥਾ ਦੀ ਮਦਦ ਕਰਦੇ ਰਹੇ ਹਨ ਅਤੇ ਅੱਗੇ ਵੀ ਸਾਨੂੰ ਜੋ ਹੁਕਮ ਲਾਉਣਗੇ ਉਹ ਹਮੇਸ਼ਾਂ ਖਿੜੇ ਮੱਥੇ ਮੰਨਾਂਗੇ l ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਵਿੱਚ ਲੜਕੀਆਂ ਦਾ ਦਾਖਲਾ ਕਾਫੀ ਵਧ ਗਿਆ ਹੈ ਅਤੇ ਅਸੀਂ ਲੜਕੀਆਂ ਨੂੰ ਹਰ ਸਹੂਲਤ ਦੇਣ ਵਿੱਚ ਇਨ੍ਹਾਂ ਦਾ ਸਾਥ ਦੇਵਾਂਗੇ। ਪ੍ਰਿੰਸੀਪਲ ਰਾਜੇਸ਼ ਗੁਪਤਾ ਵੱਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕਿਹਾ ਗਿਆ। ੳਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ਸਿਰ ਰੋਟਰੀ ਕਲੱਬ ਦੇ ਮੈਂਬਰ ਸਾਡੀ ਹਰ ਸੰਭਵ ਮਦਦ ਕਰ ਦਿੰਦੇ ਹਨl ਉਨ੍ਹਾਂ ਨੇ ਕਿਹਾ ਕਿ ਦਾਨੀ ਸੱਜਣਾਂ ਦੀ ਮਦਦ ਨਾਲ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈl ਇਸ ਮੌਕੇ ਸੁਮੀਤ ਚੋਪੜਾ, ਕੁਲਦੀਪ ਕੁਮਾਰ, ਧਰਮਿੰਦਰ ਸਿੰਘ, ਜਸਬੀਰ ਸਿੰਘ, ਸੂਰਜ ਕੁਮਾਰ ਸਮੂਹ ਵਿਦਿਆਰਥੀ ਅਤੇ ਸਮੂਹ ਸਟਾਫ ਹਾਜ਼ਰ ਸਨ।