ਵਿਸ਼ੇਸ ਸਿੱਖਿਆ ਸਕੱਤਰ ਗੌਰੀ ਪਰਾਸ਼ਰ ਵਲੋਂ ਸਕੂਲ ਆਫ ਐਮੀਨੈਂਸ ਬਾਗਪੁਰਸਤੌਰ ਵਿਖੇ ਚਲ ਰਹੀ ਮਿਸ਼ਨ ਸਮਰੱਥ ਸਕੂਲ ਮੁਖੀਆਂ ਦੀ ਟ੍ਰੇਨਿੰਗ ਦਾ ਅਚਨਚੇਤ ਨਿਰੀਖਣ

ਮਿਸ਼ਨ ਸਮਰੱਥ ਪ੍ਰੋਜੈਕਟ ਵਿਦਿਆਰਥੀਆਂ ਦੀ ਪੜ੍ਹਾਈ ਦੇ ਮਿਆਰ ਹੋਰ ਚੁੱਕਣ ਵਿੱਚ ਬਹੁਤ ਸਹਾਈ ਹੋਵੇਗਾਵਿਸ਼ੇਸ ਸਿੱਖਿਆ਼ ਸਕੱਤਰ ਗੌਰੀ ਪਰਾਸ਼ਰ

ਹੁਸਿ਼ਆਰਪੁਰ,(ਤਰਸੇਮ ਦੀਵਾਨਾ): ਵਿਸ਼ੇਸ ਸਿੱਖਿਆ਼ ਸਕੱਤਰ ਪੰਜਾਬ ਗੌਰੀ ਪਰਾਸ਼ਰ ਨੇ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਜਿ਼ਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ, ਹਾਈ ਸਕੂਲਾਂ ਅਤੇ ਮਿਡਲ ਸਕੂਲਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਦੀ ਮਿਸ਼ਨ ਸਮਰੱਥ ਪ੍ਰੋਜੈਕਟ ਸਬੰਧੀ 270 ਸਕੂਲ ਮੁਖੀਆਂ ਦੀ ਤਿੰਨ ਫੇਜਾਂ ਵਿੱਚ ਚਲ ਰਹੀ ਇੱਕ ਰੋਜਾ ਟ੍ਰੇਨਿੰਗ ਦਾ ਅਚਨਚੇਤ ਨਿਰੀਖਣ ਕੀਤਾ।ਵਿਸ਼ੇਸ ਸਿੱਖਿਆ਼ ਸਕੱਤਰ ਗੌਰੀ ਪਰਾਸ਼ਰ ਨੇ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਿਸ਼ਨ ਸਮਰੱਥ ਪ੍ਰੋਜੈਕਟ ਵਿਦਿਆਰਥੀਆਂ ਦੀ ਪੜ੍ਹਾਈ ਦੇ ਮਿਆਰ ਹੋਰ ਚੁੱਕਣ ਵਿੱਚ ਬਹੁਤ ਸਹਾਈ ਹੋਵੇਗਾ। ਇਸ ਲਈ ਮਿਸ਼ਨ ਸਮਰੱਥ ਪ੍ਰੋਜੈਕਟ ਨੂੰ ਢੁੱਕਵੇਂ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਇਸ ਦੇ ਸਾਰਥਿਕ ਨਤੀਜੇ ਨਿਕਲ ਸਕਣ। ਜਿ਼ਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਗੁਰਿੰਦਰਜੀਤ ਕੌਰ ਨੇ ਵਿਸ਼ੇਸ ਸਿੱਖਿਆ ਸਕੱਤਰ ਗੌਰੀ ਪਰਾਸ਼ਰ ਨੂੰ ਸਕੁਲਾਂ ’ਚ ਮਿਸ਼ਨ ਸਮਰੱਥ ਪ੍ਰੋਜੇਕਟ ਨੂੰ ਸਾਰਥਿਕ ਢੰਗ ਨਾਲ ਲਾਗੂ ਕਰਨ ਦਾ ਵਾਇਦਾ ਕੀਤਾ। ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਪ੍ਰਿੰ.ਸੁਰਜੀਤ ਸਿੰਘ ਬੱਧਣ ਨੇ ਵਿਸ਼ੇਸ ਸਿੱਖਿਆ਼ ਸਕੱਤਰ ਗੌਰੀ ਪਰਾਸ਼ਰ ਨੂੰ ਸਕੂਲ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।ਵਿਸ਼ੇਸ ਸਿੱਖਿਆ਼ ਸਕੱਤਰ ਗੌਰੀ ਪਰਾਸ਼ਰ ਨੇ ਸਕੂਲ ਨੂੰ ਦਰਪੇਸ਼ ਸਮੱਸਿਆਵਾਂ ਨੂੰ ਜਲਦੀ ਹਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੀ ਰਜਿਸਟ੍ਰੇਸ਼ਨ ਅਤੇ ਦਾਖਲੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਪਹੁੰਚਣ ’ਤੇ ਵਿਸ਼ੇਸ ਸਿੱਖਿਆ਼ ਸਕੱਤਰ ਗੌਰੀ ਪਰਾਸ਼ਰ ਦਾ ਪ੍ਰਿੰ.ਸੁਰਜੀਤ ਸਿੰਘ ਬੱਧਣ ਅਤੇ ਸਮੂਹ ਸਟਾਫ ਨੇ ਬੁੱਕੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ।ਰਿਸੋਰਸ ਪਰਸਨ ਯੋਧਾ ਮੱਲ, ਨਰੇਸ਼ ਕੁਮਾਰ, ਭਾਰਤੀ, ਰਕੇਸ਼ ਰੌਸ਼ਨ ਅਤੇ ਸੁਰਿੰਦਰ ਕੁਮਾਰ ਨੇ ਸਕੂਲ ਮੁਖੀਆਂ ਨੂੰ ਮਿਸ਼ਨ ਸਮਰੱਥ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਿ਼ਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਗੁਰਿੰਦਰਜੀਤ ਕੌਰ, ਜਿ਼ਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਮੁਖੀ ਪ੍ਰਿੰ.ਸ਼ਲਿੰਦਰ ਠਾਕੁਰ, ਪ੍ਰਿੰ.ਸਰਜੀਤ ਸਿੰਘ, ਜਸਵਿੰਦਰ ਸਿੰਘ ਸਹੋਤਾ, ਪ੍ਰਿਤਪਾਲ ਸਿੰਘ, ਸੰਦੀਪ ਕੁਮਾਰ, ਪਰਮਜੀਤ, ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਰੀਟਾ ਸੈਣੀ ਆਦਿ ਹਾਜਰ ਸਨ।