ਜਲੰਧਰ,( ): ਵਿਕਸਿਤ ਭਾਰਤ ਸੰਕਲਪ ਯਾਤਰਾ ਜਿਲਾ ਜਲੰਧਰ (ਵਿਧਾਨ ਸਭਾ ਹਲਕਾ ਆਦਮਪੁਰ) ਦੇ ਪਿੰਡ ਬੋਲੀਨਾ ਦੋਆਬਾ ਵਿਖੇ ਪਹੁੰਚੀ। ਇਸ ਮੌਕੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਵਿਭਾਗ ਤੋਂ ਡਾਇਰੈਕਟਰ ਪੰਕਜ ਕੁਮਾਰ ਅਤੇ ਦੂਰਦਰਸ਼ਨ ਤੋਂ ਰਾਜੇਸ਼ ਬਾਲੀ ਵਿਸ਼ੇਸ਼ ਤੌਰ ਤੇ ਪਿੰਡ ਨੂੰ ਵੇਖਣ ਲਈ ਪੁੱਜੇ। ਉਨ੍ਹਾਂ ਦੇ ਨਾਲ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਅਤੇ ਉਪ-ਪ੍ਰਧਾਨ ਭਾਜਪਾ ਪੰਜਾਬ, ਅਰੁਣ ਸ਼ਰਮਾ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ ਪਿੰਡ ਦੇ ਹੋਏ ਵਿਕਾਸ ਕਾਰਜਾਂ ਨੂੰ ਵੇਖਿਆ। ਇਸ ਮੌਕੇ ਭਾਰਤ ਸਰਕਾਰ ਵੱਲੋਂ ਸੋਲਰ ਪੈਨਲ ਦਾ ਲੋਕ ਅਰਪਣ ਵੀ ਕੀਤਾ, ਮੁਫ਼ਤ ਮੈਡੀਕਲ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਗਿਆ। ਕੈਂਪ ਵਿਚ ਪਿੰਡ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਹੋਈਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ।ਜਿਸ ਲਗਭਗ 130 ਵਿਅਕਤੀਆਂ ਨੇ ਕੈਂਪ ਦਾ ਲਾਭ ਉਠਾਇਆ। ਇਸ ਮੋਕੇ ਤੇ ਪਿੰਡ ਦੇ ਸਰਪੰਚ ਕੁਲਵਿੰਦਰ ਬਾਘਾ ਅਤੇ ਪਿੰਡ ਦੇ ਮੋਹਤਬਰ ਅਤੇ ਸਰਕਾਰੀ ਅਫਸਰ ਮੇਜੂਦ ਸਨ।

Previous articleसनातनी लोग नहीं करते मलमास में बच्चों की शादिया
Next articleविकसित भारत संकल्प यात्रा आदमपुर के गांव बोलीना दोआबा पहुंची