ਦਸੂਹਾ,(ਰਾਜ਼ਦਾਰ ਟਾਇਮਸ): ਦਸੂਹਾ ਦੇ ਘਾਹ ਮੰਡੀ ਵਾਸੀ ਸ਼ਾਦੀ ਲਾਲ ਵਰਮਾ ਵੱਲੋਂ ਇੱਕ ਫਰੀਜਰ (ਡੈਡ ਬਾਡੀ ਰੱਖਣ ਵਾਲੀ ਮਸ਼ੀਨ) ਆਪਣੇ ਪਿਤਾ ਸਵ.ਸਵਰਗਵਾਸੀ ਟਿੱਕਾ ਸਾਬ ਵਰਮਾ ਅਤੇ ਸਵ.ਮਾਤਾ ਰਤਨ ਦੇਈ ਵਰਮਾ ਦੀ ਨਿੱਘੀ ਯਾਦ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਨੂੰ ਭੇਂਟ ਕੀਤੀ ਗਈ। ਇਹ ਫਰੀਜ਼ਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ (ਰਜਿ.) ਸ਼ਾਦੀ ਲਾਲ ਵਰਮਾ, ਪਤਨੀ ਚਾਂਦ ਰਾਣੀ, ਸ਼ਾਂਦੀ ਲਾਲ ਵਰਮਾ ਦੇ ਸਪੁੱਤਰ ਵਿਵੇਕ ਵਰਮਾ, ਰਾਜੀਵ ਵਰਮਾ ਅਤੇ ਸੰਜੀਵ ਵਰਮਾ ਵੱਲੋਂ ਆਪਣੇ ਹੱਥੀ ਸਪੁਰਦ ਕੀਤਾ। ਜਿਕਰਯੋਗ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ (ਰਜਿ.) ਦੇ ਦਫਤਰ ਵਿਖੇ ਸਥਾਈ ਛੇ ਡੈਡ ਬਾਡੀਜ਼ ਨੂੰ ਰੱਖਣ ਦਾ ਵੱਡਾ ਫਰੀਜ਼ਰ ਪਹਿਲਾ ਹੀ ਮੌਜੂਦ ਹੈ।ਇਸ ਪੋਰਟੇਬਲ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦੇ ਦਫ਼ਤਰ ਨੇੜੇ ਬਲੱਗਣ ਚੌਕ ਦਸੂਹਾ ਤੋਂ ਆਪਣੇ ਘਰ ਵੀ ਲਿਜਾ ਕੇ ਜਰੂਰਤਮੰਦਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ਼ਾਦੀ ਲਾਲ ਵਰਮਾ ਨੂੰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਦੇ ਮੈਂਬਰਾਂ ਵੱਲੋਂ ਸਨਮਾਨ ਅਤੇ ਸਿਰੋਪੇ ਦੀ ਬਖਸ਼ਿਸ਼ ਕਰਕੇ ਨਿਵਾਜਿਆ ਗਿਆ।ਇਸ ਮੌਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ (ਰਜਿ.) ਦੇ ਅਹੁਦੇਦਾਰ ਅਤੇ ਸਮੂਹ ਸੇਵਾਦਾਰ ਹਾਜ਼ਿਰ ਸਨ, ਜਿਹਨਾਂ ਵਰਮਾ ਪਰਿਵਾਰ ਦਾ ਬਹੁਤ ਧੰਨਵਾਦ ਕੀਤਾ ਗਿਆ। ਵਰਮਾ ਪਰਿਵਾਰ ਅਤੇ ਉਹਨਾਂ ਦੇ ਪਰਿਵਾਰ ਦੀ ਦੇ ਇਸ ਉਦਮ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ।