ਫਗਵਾੜਾ,(ਸ਼ਿਵ ਕੋੜਾ): ਇਲੈਵਨ ਸਟਾਰ ਸਪੈਸ਼ਲ ਸਟੇਟਸ ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਦਸਵੀਂ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਵਿਪਨ ਹਾਂਡਾ ਦੀ ਅਗਵਾਈ ਹੇਠ ਸਥਾਨਕ ਹੁਸ਼ਿਆਰਪੁਰ ਰੋਡ ‘ਤੇ ਕੇ.ਜੀ. ਰਿਜੋਰਟ ਵਿਖੇ ਹੋਈ। ਮੀਟਿੰਗ ਦੌਰਾਨ ਕਲੱਬ ਦੀਆਂ ਗਤੀਵਿਧੀਆਂ ਅਤੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਮਹੀਨਾਵਾਰ ਪ੍ਰੋਜੈਕਟ ਤਹਿਤ 5 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਭੇਂਟ ਕੀਤਾ ਗਿਆ। ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਰਾਕੇਸ਼ ਅਰੋੜਾ ਸਨ। ਲਾਇਨ ਵਿਪਨ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਮਨੁੱਖਤਾ ਦੀ ਸੇਵਾ ਨੂੰ ਪਰਮਾਤਮਾ ਦੀ ਸੱਚੀ ਬੰਦਗੀ ਮੰਨਦੀ ਹੈ। ਇਸੇ ਸੋਚ ਨੂੰ ਮੁੱਖ ਰੱਖਦਿਆਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਂਟ ਕੀਤਾ ਜਾਂਦਾ ਹੈ। ਇਸ ਲੜੀ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਜਨਰਲ ਬਾਡੀ ਮੀਟਿੰਗ ਦੌਰਾਨ ਲਾਇਨ ਅਜੈ ਭਗਤ, ਰਾਜੀਵ ਮਹਿਰਾ, ਸੁਨੀਲ ਬੇਦੀ, ਇੰਦਰਜੀਤ ਪਨੇਸਰ, ਲਲਿਤ ਧਵਨ, ਰਾਜਨ ਧਵਨ, ਬਰਿਜ ਜੋਸ਼ੀ, ਅੰਮ੍ਰਿਤਪਾਲ ਸਿੰਘ ਸੈਂਹਬੀ, ਸੰਜੇ ਗਾਂਧੀ, ਨਰੇਸ਼ ਚਾਵਲਾ, ਅਜੇ ਹਾਂਡਾ, ਰਿਸ਼ੀ ਹਾਂਡਾ, ਆਕਾਸ਼ ਧੀਰ, ਰੋਮੀ ਤੁਲੀ, ਸੰਦੀਪ ਗਰੋਵਰ, ਸੰਦੀਪ ਮੋਂਗੀਆ ਆਦਿ ਹਾਜ਼ਰ ਸਨ।