ਫਗਵਾੜਾ,(ਸ਼ਿਵ ਕੋੜਾ): ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਮਨੁੱਖਤਾਵਾਦੀ) ਲਾਇਨ ਗੁਰਦੀਪ ਸਿੰਘ ਕੰਗ ਨੇ ਆਪਣੀ ਭਤੀਜੀ ਅਤੇ ਕੈਨੇਡਾ ਦੀ ਵਸਨੀਕ ਮਾਨਸੀ ਕੰਗ ਦੇ ਸਹਿਯੋਗ ਨਾਲ ਦੋ ਧਾਰਮਿਕ ਸਥਾਨਾਂ ਨੂੰ ਅੱਠ ਛੱਤ ਵਾਲੇ ਪੱਖੇ ਭੇਂਟ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚਾਰ ਪੱਖੇ ਦੁਖਭੰਜਨ ਗੁਰਦੁਆਰਾ ਸਾਹਿਬ ਨਿਊ ਮਾਡਲ ਟਾਊਨ ਨੂੰ ਅਤੇ ਚਾਰ ਪੱਖੇ ਸ਼੍ਰੀ ਕ੍ਰਿਸ਼ਨਾ ਧਾਮ ਮੰਦਿਰ ਬਾਬਾ ਬਾਲਕ ਨਾਥ ਖੇੜਾ ਰੋਡ ਫਗਵਾੜਾ ਨੂੰ ਭੇਟ ਕੀਤੇ ਗਏ ਹਨ। ਲਾਇਨ ਕੰਗ ਨੇ ਦੱਸਿਆ ਕਿ ਉਹਨਾਂ ਦੀ ਭਤੀਜੀ ਮਾਨਸੀ ਕੰਗ ਬੇਸ਼ੱਕ ਕੈਨੇਡਾ ਵਿੱਚ ਰਹਿੰਦੀ ਹੈ, ਪਰ ਉਸ ਦੇ ਦਿਲ ਪ੍ਰਤੀ ਸਮਾਜ ਸੇਵਾ ਦਾ ਜਜ਼ਬਾ ਹੈ ਤੇ ਉਹ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਹੈ। ਉਹਨਾਂ ਕਿਹਾ ਕਿ ਮਾਨਸੀ ਕੰਗ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨੂੰ ਸਮਾਜ ਸੇਵਾ ਲਈ ਹਮੇਸ਼ਾ ਵੱਡਮੁੱਲਾ ਸਹਿਯੋਗ ਮਿਲਦਾ ਹੈ। ਇਸ ਦੌਰਾਨ ਮੋਜੂਦ ਰਹੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਜੋਨ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਅਤੇ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੇ ਲਾਇਨ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰਮੀ ਕਾਫੀ ਵਧਣ ਲੱਗੀ ਹੈ। ਇਸ ਲਈ ਇਹ ਪੱਖੇ ਮੰਦਿਰ ਅਤੇ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਬਹੁਤ ਸਹਾਈ ਹੋਣਗੇ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਕੰਗ ਦਾ ਪੂਰਾ ਪਰਿਵਾਰ ਸਮਾਜ ਸੇਵਾ ਨੂੰ ਸਮਰਪਿਤ ਹੈ। ਜਿਸ ਤੋਂ ਪ੍ਰੇਰਨਾ ਲੈ ਕੇ ਕੰਗ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚ ਵੀ ਸਮਾਜ ਸੇਵਾ ਦਾ ਇਹ ਗੁਣ ਪੈਦਾ ਹੋਇਆ ਹੈ, ਜੋ ਕਿ ਬਹੁਤ ਹੀ ਚੰਗੀ ਗੱਲ ਹੈ, ਕਿਉਂਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਮਨੁੱਖ ਦੀ ਸੇਵਾ ਨੂੰ ਪਰਮਾਤਮਾ ਦੀ ਸੇਵਾ ਦੱਸਿਆ ਗਿਆ ਹੈ। ਹਰ ਕਿਸੇ ਨੂੰ ਕੰਗ ਪਰਿਵਾਰ ਵਾਂਗ ਆਪਣੇ ਬੱਚਿਆਂ ਨੂੰ ਸ਼ੁੱਧ ਆਚਰਣ ਅਤੇ ਲੋੜਵੰਦਾਂ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।