ਫਗਵਾੜਾ,(ਸ਼ਿਵ ਕੋੜਾ): ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਮਨੁੱਖਤਾਵਾਦੀ) ਲਾਇਨ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੇ ਸਾਂਝੇ ਉਪਰਾਲੇ ਸਦਕਾ 74ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਵੀ.ਐਮ ਗੋਇਲ ਅਤੇ ਲਾਇਨ ਚਰਨਜੀਤ ਸਿੰਘ ਬਟਾਲਾ ਨੇ ਸ਼ਿਰਕਤ ਕੀਤੀ। ਜਦਕਿ ਰਾਮਚੰਦਰ ਸਖੂਜਾ ਗੈਸਟ ਆਫ ਆਨਰ ਵਜੋਂ ਹਾਜ਼ਰ ਹੋਏ। ਇਸ ਤੋਂ ਇਲਾਵਾ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਮਾਜ ਸੇਵਕ ਐਸ.ਪੀ ਬਸਰਾ, ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਮਹਿਲਾ ਆਪ ਆਗੂ ਪ੍ਰਿਤਪਾਲ ਕੌਰ ਤੁਲੀ ਅਤੇ ਟਰਾਂਸਪੋਰਟ ਸੈੱਲ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਤੁਲੀ, ਕੇ.ਐਲ. ਚੰਦ ਵੈਲਫੇਅਰ ਟਰੱਸਟ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ, ਜਲ ਸੇਵਾ ਕਮੇਟੀ ਦੇ ਪ੍ਰਧਾਨ ਵਿਪਨ ਖੁਰਾਣਾ, ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ ਤੇ ਸਮਾਜ ਸੇਵਕ ਬਹਾਦਰ ਸਿੰਘ ਸੰਗਤਪੁਰ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਲਾਇਨ ਵੀ.ਐਮ ਗੋਇਲ ਨੇ 20 ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਦਿਆਂ ਲਾਇਨ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲਾਇਨ ਗੁਰਦੀਪ ਸਿਨ ਕੰਗ ਡਿਸਟ੍ਰਿਕਟ 321-ਡੀ ਦੇ ਬਹੁਤ ਹੀ ਸਰਗਰਮ ਮੈਂਬਰ ਹਨ, ਜੋ ਹਮੇਸ਼ਾ ਹੀ ਕਲੱਬ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ। ਸਗੋਂ ਨਿੱਜੀ ਤੌਰ ’ਤੇ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਵੀ ਉਹਨਾਂ ਵਲੋਂ ਸਮਾਜ ਸੇਵਾ ਵਿਚ ਵਢਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਸਮਾਜ ਸੇਵਕ ਰਾਮਚੰਦਰ ਸਖੂਜਾ, ਐੱਸ.ਪੀ ਬਸਰਾ, ਐਂਟੀ ਕੁਰੱਪਸ਼ਨ ਫੋਰਮ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਚੰਦਰ ਸ਼ੇਖਰ ਖੁੱਲਰ ਤੋਂ ਇਲਾਵਾ ਮਾਸਟਰ ਵਰਿੰਦਰ ਸਿੰਘ ਕੰਬੋਜ ਨੇ ਸਟੇਜ ਸੰਚਾਲਨ ਕਰਦਿਆਂ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਦੇ ਸ਼ਿਕਾਰ, ਬਿਮਾਰਾਂ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਸਮਾਜ ਦੇ ਸਾਰੇ ਯੋਗ ਵਿਅਕਤੀਆਂ ਦਾ ਫਰਜ਼ ਹੈ। ਹਰੇਕ ਵਿਅਕਤੀ ਨੂੰ ਆਪਣੀ ਚੰਗੀ ਕਮਾਈ ਵਿੱਚੋਂ ਕੁਝ ਪੈਸਾ ਲੋੜਵੰਦਾਂ ਦੀ ਮਦਦ ਲਈ ਜ਼ਰੂਰ ਖਰਚ ਕਰਨਾ ਚਾਹੀਦਾ ਹੈ। ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਰਾਮਚੰਦਰ ਸਖੂਜਾ ਸਮੇਤ ਸਮੂਹ ਪਤਵੰਤਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਪੀ.ਆਰ.ਓ ਲਾਇਨ ਸੁਮਿਤ ਭੰਡਾਰੀ, ਲਾਇਨ ਦਿਨੇਸ਼ ਖਰਬੰਦਾ, ਲਾਇਨ ਪਵਨ ਚਾਵਲਾ, ਲਾਇਨ ਵਿਪਨ ਸ਼ਰਮਾ, ਲਾਇਨ ਬਲਵਿੰਦਰ ਸਿੰਘ, ਲਾਇਨ ਚਮਨ ਲਾਲ ਜ਼ੋਨ ਚੇਅਰਮੈਨ, ਸ਼ਿਵ ਸ਼ਕਤੀ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਚੰਚਲ ਸੇਠ, ਖਜ਼ਾਨਚੀ ਕਿੱਟੀ ਬਸਰਾ ਤੋਂ ਇਲਾਵਾ ਕਾਂਗਰਸੀ ਆਗੂ ਸੁਮਨ ਸ਼ਰਮਾ, ਵੀਨਾ ਸ਼ਰਮਾ, ਅਸ਼ੋਕ ਬੱਤਰਾ, ਪ੍ਰਮੋਦ ਜੋਸ਼ੀ, ਰਮੇਸ਼ ਸ਼ਿੰਗਾਰੀ, ਹੈਪੀ ਮਲ੍ਹਨ, ਸਵਰਨ ਸਿੰਘ, ਮੁਕੇਸ਼ ਡੰਗ, ਵਿਨੈ ਕੁਮਾਰ ਬਿੱਟੂ, ਆਸ਼ੂ ਕਰਵਲ, ਲਾਇਨ ਸਤਿੰਦਰ ਸਿੰਘ ਭਮਰਾ, ਸੰਜੀਵ ਸੂਰੀ, ਅਜੇ ਕੁਮਾਰ, ਸ਼ਸ਼ੀ ਕਾਲੀਆ, ਅਨੂਪ ਦੁੱਗਲ ਆਦਿ ਹਾਜ਼ਰ ਸਨ।