ਫਗਵਾੜਾ,(ਸ਼ਿਵ ਕੋੜਾ): ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਮੋਹਰੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ ਵੀਰ ਬਾਲ ਦਿਵਸ ਅਤੇ ਸ਼ਹੀਦੀ ਹਫਤੇ ਦੇ ਸਬੰਧ ‘ਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਦੁੱਧ ਬਿਸਕੁਟਾਂ ਦਾ ਲੰਗਰ ਰਾਮਗੜ੍ਹੀਆ ਗੁਰੂਦੁਆਰਾ ਰੋਡ ਵਿਖੇ ਕਲੱਬ ਪ੍ਰਧਾਨ ਲਾਇਨ ਵਿਪਨ ਹਾਂਡਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਵਰੁਣ ਹਾਂਡਾ ਅਤੇ ਲਾਇਨ ਅਜੇ ਹਾਂਡਾ ਸਨ। ਕਲੱਬ ਦੇ ਪ੍ਰਧਾਨ ਲਾਇਨ ਵਿਪਨ ਹਾਂਡਾ ਨੇ ਕਿਹਾ ਕਿ ਮੁਗਲ ਹਾਕਮਾਂ ਦੇ ਜ਼ੁਲਮਾਂ ਵਿਰੁੱਧ ਅਤੇ ਸਨਾਤਨ ਧਰਮ ਦੀ ਰਾਖੀ ਲਈ ਮਹਾਨ ਸਿੱਖ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਸਿੰਘ-ਸਿੰਘਣੀਆਂ ਦੀਆਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਸਨਾਤਨ ਧਰਮ ਵਧ-ਫੁੱਲ ਰਿਹਾ ਹੈ ਤਾਂ ਇਸ ਵਿੱਚ ਸਿੰਘਾਂ ਦੀਆਂ ਸ਼ਹਾਦਤਾਂ ਦਾ ਵੱਡਾ ਯੋਗਦਾਨ ਹੈ। ਕਿਉਂਕਿ ਉਸ ਸਮੇਂ ਮੁਗਲ ਸ਼ਾਸਕਾਂ ਦੇ ਜ਼ੁਲਮਾਂ ਕਾਰਨ ਵੱਡੇ ਪੱਧਰ ’ਤੇ ਧਰਮ ਪਰਿਵਰਤਨ ਹੋ ਰਿਹਾ ਸੀ। ਲਾਇਨ ਹਾਂਡਾ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਤੋਂ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ। ਸਮੂਹ ਲਾਇਨ ਮੈਂਬਰਾਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਲੰਗਰ ਦੀ ਸੇਵਾ ਵਰਤਾਈ। ਇਸ ਮੌਕੇ ਲਾਇਨ ਰਾਜੀਵ ਮਹਿਰਾ ਲਾਇਨ ਅਜੇ ਭਗਤ, ਲਾਇਨ ਸੁਨੀਲ ਬੇਦੀ, ਲਾਇਨ ਨਰੇਸ਼ ਚਾਵਲਾ, ਲਾਇਨ ਅਵਤਾਰ ਸਿੰਘ, ਲਾਇਨ ਬ੍ਰਿਜ ਜੋਸ਼ੀ, ਲਾਇਨ ਲਲਿਤ ਧਵਨ, ਲਾਇਨ ਰਿਸ਼ੀ ਹਾਂਡਾ ਤੋਂ ਇਲਾਵਾ ਸੰਜੀਵ ਹਾਂਡਾ, ਰਵੀਸ਼ ਹਾਂਡਾ, ਨਵਨੀਤ ਨਵੀ, ਵਿਨੇ ਡੱਲਾ, ਮਨੀ ਢੱਲਾ, ਟੀਟਾ ਉਸਤਾਦ ਆਦਿ ਹਾਜ਼ਰ ਸਨ।