ਮੋਹਾਲੀ/ਚੰਡੀਗੜ੍ਹ,(ਰਾਜ਼ਦਾਰ ਟਾਇਮਸ): ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਸਰਦਾਰ ਸਤਨਾਮ ਸਿੰਘ ਸੰਧੂ, ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ ਅਤੇ ਸੰਸਦ ਮੈਂਬਰ ਰਾਜ ਸਭਾ ਦੀ ਯੋਗ ਅਗਵਾਈ ਹੇਠ। ਕੈਂਪ ਦਾ ਉਦਘਾਟਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ.(ਡਾ.) ਆਰ.ਐਸ ਬਾਵਾ ਨੇ ਕੀਤਾ। ਡਾ: ਬਾਵਾ ਨੇ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਸ਼ੁੱਭ ਕਾਮਨਾਵਾਂ ਦੇ ਨਾਲ-ਨਾਲ ਬੈਜ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ | ਕੈਂਪ ਦਾ ਆਯੋਜਨ ਪ੍ਰੋ.(ਡਾ.) ਅਰਵਿੰਦਰ ਸਿੰਘ ਕੰਗ, ਕਾਰਜਕਾਰੀ ਡਾਇਰੈਕਟਰ-ਡੀ.ਐਸ.ਡਬਲਿਊ. ਦੀ ਦੇਖ-ਰੇਖ ਹੇਠ ਕੀਤਾ ਗਿਆ। ਵਿੰਗ ਕਮਾਂਡਰ (ਡਾ.) ਰੋਟੇਰੀਅਨ ਜੇ ਐਸ ਮਿਨਹਾਸ, ਵਧੀਕ ਡਾਇਰੈਕਟਰ, ਸਮਾਜ ਭਲਾਈ ਸੇਵਾਵਾਂ ਨੇ ਵੀ ਖੂਨਦਾਨੀਆਂ ਨੂੰ ਖੂਨਦਾਨ ਬੈਜ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਹ ਕੈਂਪ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਸ਼ਿਵ ਕੰਵਰ ਮਹਾਂ ਸੰਘ ਟਰੱਸਟ ਪੰਚਕੂਲਾ ਦੇ ਸਹਿਯੋਗ ਨਾਲ ਲਗਾਇਆ ਗਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਐਨਐਸਐਸ ਅਤੇ ਰੋਟਰੈਕਟ ਕਲੱਬ ਦੇ ਵਾਲੰਟੀਅਰਾਂ ਨੇ ਖੂਨਦਾਨ ਕੈਂਪ ਨੂੰ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਕੈਂਪ ਨੂੰ ਨੇਪਰੇ ਚਾੜ੍ਹਨ ਵਿਚ ਕਾਨੂੰਨ ਵਿਭਾਗ ਦੇ ਡਾਇਰੈਕਟਰ ਡਾ.ਓ.ਪੀ ਮਿੱਢਾ, ਪ੍ਰੋ.ਅਸਲਮ ਹਸਨ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ, ਗੁਰਚੇਤ ਸਿੰਘ ਡਿਪਟੀ ਮੈਨੇਜਰ ਸਮਾਜ ਭਲਾਈ ਸੇਵਾਵਾਂ, ਗੁਰਪ੍ਰੀਤ ਸਿੰਘ ਸੁਪਰਵਾਈਜ਼ਰ ਨੇ ਵੀ ਅਹਿਮ ਭੂਮਿਕਾ ਨਿਭਾਈ