ਰਾਸ਼ਟਰੀ ਸਕੂਲ ਖੇਡ ਫੈਡਰੇਸ਼ਨ ਵਲੋਂ ਸੁਖਜੀਵਨ ਸਿੰਘ ਸਫਰੀ ਦਾ ਮੱਧ ਪ੍ਰਦੇਸ਼ ਚ ਸਨਮਾਨ : ਪ੍ਰਿੰਸੀਪਲ ਦੇਵੀ ਸਿੰਘ
ਐੱਮਾਂ ਮਾਂਗਟ,(ਰਾਜ਼ਦਾਰ ਟਾਇਮਸ): 67ਵੀਆਂ ਰਾਸ਼ਟਰੀ ਸਕੂਲ ਖੇਡਾਂ ਕੁਸ਼ਤੀਆ ਲੜਕੇ-ਲੜਕੀਆਂ ਅੰਡਰ ਚੌਦਾਂ ਤੇ ਸਤਾਰਾਂ ਸਾਲਾਂ ਮੱਧ ਪ੍ਰਦੇਸ਼ ਦੇ ਵਿਦੀਸ਼ਾ ਸ਼ਹਿਰ ਦੇ ਸ਼ਮਸ਼ਾਬਾਦ ਨਗਰ ਵਿਖੇ ਹੋਇਆਂ।ਜਿਸ ਵਿੱਚ ਦੇਸ਼ ਭਰ ਦੇ ਸਮੂਹ ਰਾਜਾਂ ਦੀਆਂ ਕੁਸ਼ਤੀਆਂ ਦੀਆਂ ਟੀਮਾਂ ਨੇ ਭਾਗ ਲਿਆ।ਜਿਸ ਵਿੱਚ ਪੰਜਾਬ ਰਾਜ ਦੀ ਕੁਸ਼ਤੀਆਂ ਦੀ ਟੀਮ ਨਾਲ ਸੁਖਜੀਵਨ ਸਿੰਘ ਸਫਰੀ ਡੀ.ਪੀ.ਈ ਸਰਕਾਰੀ ਸੀਨੀ. ਸਕੈ. ਸਕੂਲ ਲਮੀਣ ਬਤੌਰ ਜਰਨਲ ਮੈਨੇਜਰ ਕਮ ਕੋਚ ਹੁਸ਼ਿਆਰਪੁਰ, ਅਬਦੁਲ ਸਤਾਰ ਸਪੋਰਟਸ ਸਕੂਲ ਘੁੱਦਾ ਬਠਿੰਡਾ ਕੋਚ, ਸੰਦੀਪ ਸਿੰਘ ਸਰਕਾਰੀ ਸੀਨੀ. ਸਕੈ. ਸਕੂਲ ਸਾਘਣਾ ਅੰਮ੍ਰਿਤਸਰ ਸਾਹਿਬ ਮੈਨੇਜਰ ਹਰਵਿੰਦਰ ਸਿੰਘ ਮੋਹਾਲੀ ਮੈਨੇਜਰ, ਮਨਿੰਦਰ ਸਿੰਘ ਮੋਹਾਲੀ, ਕੋਚ ਪਰਮਜੀਤ ਕੌਰ ਅਤੇ ਮੀਨਾ ਕੁਮਾਰੀ ਬਲਾਚੌਰ ਕੋਚ ਨੇ ਭਾਗ ਲਿਆ।ਇਹਨਾਂ ਰਾਸ਼ਟਰੀ ਸਕੂਲ ਖੇਡਾਂ ਦੇ ਇਨਾਮ ਵੰਡ ਸਮਾਗਮ ਮੌਕੇ ਪੰਜਾਬ ਰਾਜ ਦੀ ਟੀਮ ਦੇ ਜਰਨਲ ਮੈਨੇਜਰ-ਕਮ ਕੋਚ ਦੀ ਡਿਊਟੀ ਨਿਭਾਉਣ ਬਦਲਦੇ ਅਤੇ ਕੁਸ਼ਤੀ ਦੇ ਖੇਤਰ ਵਿੱਚ ਵਿਸ਼ੇਸ਼ ਡਿਊਟੀ ਨਿਭਾਉਣ ਕਰਕੇ ਸੁਖਜੀਵਨ ਸਿੰਘ ਸਫਰੀ ਨੂੰ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਦੇਣ ਵਾਲਿਆਂ ਵਿੱਚ ਰਾਜ ਸਿੰਘ ਐਮ.ਐਲ.ਏ ਸ਼ਮਸ਼ਾਬਾਦ, ਜਿਲਾ ਸਿੱਖਿਆ ਅਫਸਰ ਸ਼ਮਸ਼ਾਬਾਦ ਜੀ.ਪੀ ਰਾਠੀ, ਜਿਲਾ ਸਪੋਰਟਸ ਅਫਸਰ ਅਸ਼ੀਸ਼ ਸਕਸੈਨਾ, ਦਰੋਣਾਚਾਰੀਆ ਐਵਾਰਡ ਜੇਤੂ ਅਤੇ ਭਾਰਤੀ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਬੰਧਕ ਮਹਾ ਸਿੰਘ ਰਾਵ ਅਤੇ ਦਰੋਣਾਚਾਰੀਆ ਐਵਾਰਡ ਜੇਤੂ ਰਾਮ ਪਾਲ ਸਿੰਘ ਮਾਨ ਸ਼ਾਮਲ ਸਨ।ਇਸ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਦੇਵੀ ਸਿੰਘ ਸਰਕਾਰੀ ਸੀਨੀ. ਸਕੈ. ਸਕੂਲ ਲਮੀਣ ਗੁਰਜੀਤ ਸਿੰਘ ਕਤਨੌਰ, ਰਾਕੇਸ਼ ਗੁਲੇਰੀਆ, ਸ਼ਿਦਪਾਲ, ਪਰਮਜੀਤ ਸਿੰਘ ਘੁੰਮਣ, ਪਰਵਿੰਦਰ ਸਿੰਘ, ਅਭਿਸ਼ੇਕ ਪਠਾਣੀਆ, ਅੰਜਨਾ ਕੁਮਾਰੀ, ਕਾਂਤਾ ਦੇਵੀ, ਕੁਲਦੀਪ ਕੌਰ, ਸਰੋਜ ਰਾਣੀ, ਸੰਦੀਪ ਕੌਰ, ਮਨਪ੍ਰੀਤ ਕੌਰ, ਅਨਾਮਿਕਾ, ਸ਼ੁਸ਼ਮਾ, ਲਵਲੀਨ ਰਾਣੀ, ਜਸਬੀਰ ਕੌਰ, ਕਿਰਨਦੀਪ, ਗੁਰਵਿੰਦਰ ਕੌਰ, ਨਿਰਮਲ ਕੌਰ, ਪ੍ਰੀਆ ਕੁਮਾਰੀ, ਗੁਰਦੀਪ ਕੁਮਾਰੀ, ਰੇਖਾ ਰਾਣੀ, ਪੂਨਮ ਸ਼ਰਮਾ, ਅਲਕਾ ਠਾਕੁਰ, ਡਿੰਪਲ, ਸੁਖਚਰਨਬੀਰ ਸਿੰਘ, ਅਰਸ਼ਬੀਰ ਸਿੰਘ, ਰਵੀ ਸਿਆਲ, ਮਨਪ੍ਰੀਤ ਟਿਵਾਣਾ, ਜਤਿੰਦਰ ਸਿੰਘ ਸਿੱਧੂ ਅਤੇ ਦਸੂਹਾ ਗੈਸ ਸਰਵਿਸ ਦੇ ਮਾਲਕ ਜਗਦੀਸ਼ ਸਿੰਘ ਸੋਹੀ ਸ਼ਾਮਲ ਸਨ।