ਦਸੂਹਾ,(ਰਾਜਦਾਰ ਟਾਇਮਸ): ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਐਲਾਨੇ ਗਏ ਨਤੀਜਿਆਂ ਵਿੱਚ ਜੇ.ਸੀ ਡੀ.ਏ.ਵੀ ਕਾਲਜ ਦੇ ਵਿਦਿਆਰਥੀ ਆਸ਼ੀਸ਼ ਤੇਜੀ ਨੇ ਦੂਸਰੀ ਕੋਸ਼ਿਸ਼ ਵਿੱਚ ਪੂਰੇ ਭਾਰਤ ਵਿੱਚੋਂ 43ਵਾਂ ਰੈਂਕ ਲੈ ਕੇ ਕਾਲਜ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਕਾਲਜ ਕੈਂਪਸ ਵਿਚ ਅਸ਼ਿਸ਼ ਤੇਜੀ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ਆਸ਼ੀਸ਼ ਤੇਜੀ ਨੇ ਬਾਰਵੀਂ ਕਲਾਸ ਉਪਰੰਤ ਬੀ.ਏ ਮੈਥੇਮੈਟਿਕਸ,ਇਕਨੌਮਿਕਸ ਅਤੇ ਇਲੈਕਟਿਵ ਇੰਗਲਿਸ਼ ਵਿਸ਼ਿਆਂ ਦੇ ਨਾਲ ਜੇ.ਸੀ ਡੀ.ਏ ਵੀ ਕਾਲਜ ਵਿੱਚੋਂ ਪਾਸ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ ਇਕਨੋਮਿਕਸ ਕੀਤੀ। ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਮੋਹਰੀ ਰਹਿਣ ਵਾਲੇ ਆਸ਼ੀਸ਼ ਤੇਜੀ ਨੇ ਆਪਣੀ ਦੂਸਰੀ ਕੋਸ਼ਿਸ਼ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਵਿੱਚੋਂ 43ਵਾਂ ਰੈਂਕ ਹਾਸਲ ਕਰਕੇ ਆਪਣੇ ਮਾਂ ਬਾਪ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਇਸ ਵੱਕਾਰੀ ਪ੍ਰੀਖਿਆ ਵਿੱਚ ਇਹ ਮੁਕਾਮ ਹਾਸਿਲ ਕਰਨ ਤੇ ਪੂਰੇ ਸਟਾਫ,ਵਿਦਿਆਰਥੀਆਂ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਆਸ਼ੀਸ਼ ਤੇਜੀ ਨੂੰ ਸਨਮਾਨਿਤ ਕਰਨ ਮੌਕੇ ਸੀਨੀਅਰ ਪ੍ਰੋਫੈਸਰ ਸ੍ਰੀਮਤੀ ਨਿਵੇਦਕਾ,ਰਜਿਸਟਰਾਰ ਡਾਕਟਰ ਸ਼ੀਤਲ ਸਿੰਘ ਪ੍ਰੋਫੈਸਰ ਭਾਨੂੰ ਗੁਪਤਾ,ਡਾਕਟਰ ਦੀਪਕ ਕੁਮਾਰ, ਡਾਕਟਰ ਅਨੂ ਬਜਾਜ ਅਤੇ ਆਫਿਸ ਸੁਪਰਡੈਂਟ ਅਸ਼ੋਕ ਕੁਮਾਰ ਹਾਜ਼ਰ ਸਨ।