ਜੇਸੀ ਡੀਏਵੀ ਕਾਲਜ ਦੇ ਐਨਐਸਐਸ ਯੂਨਿਟ ਵਲੋਂ ਸੱਤ ਰੋਜ਼ਾ ਕੈਂਪ ਦਾ ਤੀਜਾ ਦਿਨ
ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਨ.ਐਸ.ਐਸ ਕੋਆਰਡੀਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਪ੍ਰੋ.ਕਮਲ ਕਿਸ਼ੋਰ ਦੀ ਅਗਵਾਈ ਹੇਠ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੇ ਤੀਜੇ ਦਿਨ ਦੇ ਮੁੱਖ ਮਹਿਮਾਨ ਸਰਦਾਰ ਵਰਿੰਦਰ ਇਕਬਾਲ ਸਿੰਘ ਘੁੰਮਣ (ਜੋਕਿ ਐਡਵੋਕੇਟ ਸਰਦਾਰ ਕਰਮਬੀਰ ਸਿੰਘ ਘੁੰਮਣ ਐਮ.ਐਲ.ਏ ਦੇ ਭਰਾ ਹਨ), ਨਗਰ ਨਿਗਮ ਦਸੂਹਾ ਕਮੇਟੀ ਦੇ ਵਾਈਸ ਪ੍ਰਧਾਨ ਸਰਦਾਰ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ, ਸਰਦਾਰ ਕੇ.ਪੀ ਸੰਧੂ ਅਤੇ ਦਿਨੇਸ਼ ਠਾਕੁਰ ਸਨ। ਵਾਈਸ ਪ੍ਰਿੰਸੀਪਲ ਪ੍ਰੋ.ਰਾਕੇਸ਼ ਮਹਾਜਨ ਨੇ ਮੁੱਖ ਮਹਿਮਾਨਾਂ ਨੂੰ ਰਸਮੀ ਤੌਰ ਤੇ ‘ਜੀ ਆਇਆਂ’ ਕਹਿੰਦਿਆਂ ਕੈਂਪ ਵਿਚ ਐਨ.ਐਸ.ਐਸ ਵਲੋਂ ਸਮਾਜ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਬਾਰੇ ਚਰਚਾ ਕੀਤੀ। ਮੁੱਖ ਮਹਿਮਾਨ ਸਰਦਾਰ ਵਰਿੰਦਰ ਇਕਬਾਲ ਸਿੰਘ ਘੁੰਮਣ ਸੰਬੋਧਨ ਕਰਦਿਆਂ ਵਲੰਟੀਅਰ ਵਲੋਂ ਦੇਸ਼ ਦੀ ਤਰੱਕੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਸ਼ਟਰੀ ਸੰਪੱਤੀ ਦੀ ਸਾਂਭ ਸੰਭਾਲ ਅਤੇ ਕੁਦਰਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸੁਪਰਡੈਂਟ ਅਸ਼ੋਕ ਕੁਮਾਰ ਨੇ ਵਲੰਟੀਅਰਾਂ ਨੂੰ ਮੁੱਖ ਮਹਿਮਾਨਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਨਰਿੰਦਰਜੀਤ ਸਿੰਘ ਨੇ ਤੀਸਰੇ ਦਿਨ ਕੀਤੇ ਜਾ ਰਹੇ ਕੰਮਾਂ,ਲਾਇਬ੍ਰੇਰੀ ਅਤੇ ਕਲਾਸਾਂ ਬਾਰੇ ਜਾਣਕਾਰੀ ਦਿੱਤੀ।