ਉਮੰਗ ਸੀਜਨ-6 ਦੇ ਦੂਸਰੇ ਦਿਨ ਸਪੈਸ਼ਲ ਬੱਚਿਆਂ ਨੇ ਹੁਨਰ ਦਾ ਮਨਾਇਆ ਲੋਹ
ਸਪੈਸ਼ਲ ਬੱਚਿਆਂ ਵਿੱਚ ਅੱਗੇ ਵਧਣ ਦਾ ਜਜ਼ਬਾ : ਸਿੱਧੂ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਪੰਜਾਬ ਸਟੇਟ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ, ਜਿਲ੍ਹਾ ਸਪੈਸ਼ਲ ਉਲੰਪਿਕ ਐਸੋਸੀਏਸ਼ਨ ਤੇ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਤੇ ਟੀਚਰ ਟ੍ਰੇਨਿੰਗ ਇਸਟੀਚਿਊਟ ਦੇ ਸਹਿਯੋਗ ਨਾਲ ਜੈਂਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਜਲੰਧਰ-ਫਗਵਾੜਾ ਬਾਈਪਾਸ ਰੋਡ ਹੁਸ਼ਿਆਰਪੁਰ ਵਿੱਚ ਸਪੈਸ਼ਲ ਬੱਚਿਆਂ ਦੇ ਨਾਰਥ ਜੋਨ ਸੱਭਿਆਚਾਰਕ ਕੰਪੀਟੀਸ਼ਨ ਉਮੰਗ ਸੀਜਨ-6 ਦੇ ਦੂਸਰੇ ਦਿਨ ਸਪੈਸ਼ਲ ਬੱਚਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਇਸ ਮੌਕੇ ਗੈਸਟ ਆਫ ਆਨਰ ਇੰਦਰਮੋਹਨਜੀਤ ਸਿੰਘ ਸਿੱਧੂ ਪ੍ਰਧਾਨ ਤੇ ਡਾਇਰੈਕਟਰ ਵਰਧਮਾਨ ਟੈਕਸਟਾਈਲ ਲਿਮਟਿਡ, ਤੁਰਣ ਚਾਵਲਾ ਡਾਇਰੈਕਟਰ ਵਿੱਤ ਐਡਮਿਨ ਤੇ ਬੀ.ਐੱਸ ਸੱਭਰਵਾਲ ਪਲਾਂਟ ਹੈੱਡ ਸੈਚੁਰੀ ਪਲਾਈਵੁੱਡ ਲਿਮਟਿਡ ਵਿਸ਼ੇਸ਼ ਤੌਰ ’ਤੇ ਪੁੱਜੇ।ਸਪੈਸ਼ਲ ਬੱਚਿਆਂ ਨੇ ਮਹਿਮਾਨਾਂ ਨੂੰ ਫੁੱਲਾਂ ਦਾ ਬੂਟੇ ਦੇ ਕੇ ਸਵਾਗਤ ਕੀਤਾ।ਇਸ ਸਮੇਂ ਪਰਮਜੀਤ ਸਿੰਘ ਸੱਚਦੇਵਾ ਏਰੀਆ ਡਾਇਰੈਕਟਰ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਇਸ ਸੱਭਿਆਚਾਰਕ ਕੰਪੀਟੀਸ਼ਨ ਵਿੱਚ 275 ਦੇ ਲੱਗਭੱਗ ਸਪੈਸ਼ਲ ਬੱਚਿਆਂ ਨੇ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪੀਟੀਸ਼ਨ ਵਿੱਚ 8 ਈਵੈਂਟ ਹਨ।ਜਿਨ੍ਹਾਂ ਵਿੱਚ ਡਾਂਸ, ਸੋਲੋ ਡਾਂਸ ਮੇਲ, ਸੋਲੋ ਡਾਂਸ ਫੀਮੇਲ, ਕੋਰੀਓਗ੍ਰਾਫੀ, ਗਰੁੱਪ ਡਾਂਸ ਫੀਮੇਲ, ਮੇਲ ਤੇ ਫੈਸ਼ਨ ਸ਼ੋ ਦੇ ਮੁਕਾਬਲੇ ਕਰਵਾਏ ਗਏ ਹਨ। ਇਸ ਸਮੇਂ ਆਈ.ਐੱਮ.ਜੇ.ਐੱਸ.ਸਿੱਧੂ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਅੰਦਰ ਅੱਗੇ ਵੱਧਣ ਦਾ ਜਜਬਾ ਤੇ ਆਤਮਵਿਸ਼ਵਾਸ਼ ਹੈ ਤੇ ਇਨ੍ਹਾਂ ਬੱਚਿਆਂ ਦੀ ਸੇਵਾ ਰੱਬ ਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਵਰਧਮਾਨ ਗਰੁੱਪ ਹਮੇਸ਼ਾ ਇਨ੍ਹਾਂ ਬੱਚਿਆਂ ਦੇ ਸਹਿਯੋਗ ਲਈ ਤਿਆਰ ਰਹੇਗਾ।ਅਸ਼ੋਕ ਅਰੋੜਾ ਪ੍ਰਧਾਨ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਵੱਲੋਂ ਸਾਰੇ ਭਾਗ ਲੈਣ ਵਾਲਿਆਂ ਬੱਚਿਆਂ ਨੂੰ ਰਿਟਰਨ ਗਿਫਟ ਦਿੱਤੇ ਗਏ ਤੇ ਭਾਗ ਲੈਣ ਵਾਲਿਆਂ ਨੂੰ 2.50 ਲੱਖ ਦੇ ਕੈਸ਼ ਇਨਾਮ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਦਿੱਤੇ ਗਏ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਭਾਗਾ ਤਾਰਾ ਚੈਰੀਟੇਬਲ ਵੱਲੋਂ ਅਸ਼ੋਕ ਜੈਨ ਨੇ 21 ਹਜਾਰ ਰੁਪਏ, ਤਰਨਜੀਤ ਸਿੰਘ ਸੀ.ਏ ਵੱਲੋਂ 51 ਹਜਾਰ ਰੁਪਏ, ਚਾਵਲਾ ਡੈਂਟਲ ਕਲੀਨਿਕ ਵੱਲੋਂ 10 ਹਜਾਰ ਰੁਪਏ, ਸੁਮਨ ਸੈਣੀ ਵੱਲੋਂ 5 ਹਜਾਰ ਰੁਪਏ, ਰਾਕੇਸ਼ ਹੀਰਾ ਵੱਲੋਂ 2100 ਰੁਪਏ, ਕੁਲਵੰਤ ਸਿੰਘ ਵੱਲੋਂ 10 ਹਜਾਰ ਰੁਪਏ, ਸੰਜੀਵ ਗੁਪਤਾ ਵੱਲੋਂ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਤੇ ਸੀ.ਏ.ਤਰਨਜੀਤ ਸਿੰਘ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਰੇਖਾ ਕਸ਼ਯਪ, ਡਾ.ਰਵੀਨਾ, ਸ਼੍ਰੀਮਤੀ ਪੂਨਮ ਸ਼ਰਮਾ, ਵੱਲੋਂ ਮੰਚ ਸੰਚਾਲਿਕਾ ਦੀ ਭੂਮਿਕਾ ਨਿਭਾਈ ਗਈ। ਇਸ ਸਮੇਂ ਸੈਕਟਰੀ ਹਰਬੰਸ ਸਿੰਘ, ਰਣਵੀਰ ਸੱਚਦੇਵਾ, ਹਰੀਸ਼ ਠਾਕੁਰ, ਹਰੀਸ਼ ਚੰਦਰ ਐਰੀ, ਇਸ ਸਮੇਂ ਗੁਰਪ੍ਰੀਤ ਸਿੰਘ, ਪੰਜਾਬ ਪਲਾਈਵੁੱਡ ਤੋਂ ਪਵਿੱਤਰ ਸਿੰਘ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਸੰਜੀਵ ਗੁਪਤਾ, ਬਲਰਾਮ ਜਰਿਆਲ, ਰਾਮ ਕੁਮਾਰ, ਪ੍ਰੇਮ ਸੈਣੀ, ਭੁਪਿੰਦਰ ਸਿੰਘ ਭਾਰਜ, ਮੁਕੇਸ਼ ਗੌਤਮ, ਸੁਭਾਸ਼ ਮਹਿਤਾ, ਅਸ਼ੋਕ ਅਰੋੜਾ, ਨਿਰੰਜਣ ਕੁਮਾਰ, ਨੈਨਸੀ ਸਿੰਘ, ਅਮਨ ਜੋਤੀ, ਡਾ.ਜੇ.ਐੱਸ.ਦਰਦੀ, ਲੋਕੇਸ਼ ਖੰਨਾ, ਗੁਰਪ੍ਰੀਤ ਸਿੰਘ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਵੀ ਹਾਜਰ ਸਨ। ਕੰਪੀਟੀਸ਼ਨ ਦੌਰਾਨ ਲੈਕਮੇ ਅਕੈਡਮੀ ਦੇ ਸਟਾਫ ਵੱਲੋਂ ਫ੍ਰੀ ਵਿੱਚ ਮੇਕਅੱਪ ਦੀ ਸੇਵਾ ਨਿਭਾਈ ਗਈ ਤੇ ਜੇ.ਐੱਸ.ਐੱਸ.ਆਸ਼ਾ ਕਿਰਨ ਦੇ ਬੱਚਿਆਂ ਵੱਲੋਂ ਵਲੰਟੀਅਰਾਂ ਦੀ ਭੂਮਿਕਾ ਨਿਭਾਈ ਗਈ।