ਡਿਪਟੀ ਕਮਿਸ਼ਨਰ ਰੂਹੀ ਦੁੱਗ ਪੈਨਸ਼ਨਰ ਡੇ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ : ਢੋਸੀਵਾਲ
20 ਦਸੰਬਰ ਨੂੰ ਮਨਾਇਆ ਜਾਵੇਗਾ ਪੈਨਸ਼ਨਰ ਦਿਵਸ
ਸ੍ਰੀ ਮੁਕਤਸਰ ਸਾਹਿਬ,( ): ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਦੀ ਮਾਸਿਕ ਮੀਟਿੰਗ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਆਯੋਜਿਤ ਕੀਤੀ ਗਈ। ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਨੇ ਭਾਗ ਲਿਆ। ਪ੍ਰਧਾਨਗੀ ਮੰਡਲ ਵਿਚ ਐਸੋਸੀਏਸ਼ਨ ਦੇ ਸਰਪ੍ਰਸਤ ਚੌ. ਦੌਲਤ ਰਾਮ ਸਿੰਘ, ਵਾਈਸ ਚੇਅਰਮੈਨ ਹਰਦੇਵ ਸਿੰਘ, ਪੰਜਾਬ ਰੋਡਵੇਜ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ, ਪੰਜਾਬ ਜਨ ਸਿਹਤ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਗੁਰਬਚਨ ਸਿੰਘ ਅਤੇ ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਆਦਿ ਸ਼ਾਮਲ ਸਨ। ਮੀਟਿੰਗ ਦੇ ਸ਼ੁਰੂ ਵਿਚ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਪੈਨਸ਼ਨਰ ਸਾਥੀ ਸੁਰਿੰਦਰ ਸਿੰਘ, ਹਮੀਰ ਸਿੰਘ, ਗੁਰਦੇਵ ਸਿੰਘ ਬੇਦੀ ਅਤੇ ਸੁਰਜੀਤ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਮੀਟਿੰਗ ਦੌਰਾਨ ਚੌ. ਬਲਬੀਰ ਸਿੰਘ, ਕਾਲਾ ਸਿੰਘ ਬੇਦੀ, ਪ੍ਰਿੰ. ਕਰਤਾਰ ਸਿੰਘ ਬੇਰੀ, ਓ.ਪੀ. ਸ਼ਰਮਾ, ਨਛੱਤਰ ਸਿੰਘ ਮਧੀਰ, ਚੌ. ਅਮੀ ਚੰਦ, ਜਸਵੰਤ ਸਿੰਘ ਬਰਾੜ, ਮੇਜਰ ਸਿੰਘ ਚੌਂਤਰਾ, ਇੰਜ. ਗੁਰਬਚਨ ਸਿੰਘ ਅਤੇ ਗੁਰਟੇਕ ਸਿੰਘ ਬਰਾੜ ਆਦਿ ਸਮੇਤ ਸਮੂਹ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਪੁਰਜੋਰ ਅਲੋਚਨਾ ਕਰਦੇ ਹੋਏ ਇਹਨਾਂ ਨੂੰ ਤੁਰੰਤ ਮੰਨੇ ਜਾਣ ਦੀ ਅਪੀਲ ਕੀਤੀ। ਪ੍ਰਧਾਨ ਕਰਮਜੀਤ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪੈਨਸ਼ਨਰ ਦਿਵਸ ਆਉਂਦੀ 20 ਦਸੰਬਰ ਬੁੱਧਵਾਰ ਨੂੰ ਸਵੇਰੇ 10:00 ਵਜੇ ਸਥਾਨਕ ਮਲੋਟ ਰੋਡ ਸਥਿਤ ਤਾਜ ਪੈਲੇਸ ਵਿਖੇ ਮਨਾਇਆ ਜਾਵੇਗਾ ਅਤੇ ਵਿਸ਼ੇਸ਼ ਸਮਾਰਹੋ ਆਯੋਜਿਤ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਡਿਊਟੀ ਸ਼ਾਇਰਾਨਾ ਅੰਦਾਜ਼ ਵਿਚ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਨੇ ਬਾਖੂਬੀ ਨਿਭਾਈ। ਸਮਾਰੋਹ ਦੌਰਾਨ ਇਸ ਮਹੀਨੇ ਆਪਣਾ ਜਨਮ ਦਿਨ ਮਨਾਉਣ ਵਾਲੇ ਦਰਸ਼ਨ ਸਿੰਘ ਕਾਨੂੰਨਗੋ ਨੂੰ ਵਧਾਈ ਦਿੱਤੀ ਗਈ ਅਤੇ ਹਾਰ ਪਾ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਉਕਤ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐੱਸ. ਪੈਨਸ਼ਨਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਮੁੱਖ ਮਹਿਮਾਨ ਦੁਆਰਾ ਅੱਸੀ ਸਾਲ ਤੋਂ ਵੱਧ ਉਮਰ ਵਾਲੇ ਸੁਪਰ ਸੀਨੀਅਰ ਪੈਨਸ਼ਨਰਾਂ ਨੂੰ ਐਸੋਸੀਏਸ਼ਨ ਵੱਲੋਂ ਲੋਈਆਂ ਅਤੇ ਸ਼ਾਨਦਾਰ ਮੋਮੈਂਟੋ ਭੇਂਟ ਕੀਤੇ ਜਾਣਗੇ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਪੈਨਸ਼ਨਰ ਦਿਵਸ ਸਮਾਰੋਹ ਸਮੇਂ ਵੱਖ-ਵੱਖ ਬੈਂਕਾਂ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਜਿਲ੍ਹਾ ਖਜਾਨਾ ਅਫਸਰ ਤੇ ਹੋਰ ਕਈ ਅਧਿਕਾਰੀ ਵੀ ਭਾਗ ਲੈਣਗੇ। ਅੱਜ ਦੀ ਮੀਟਿੰਗ ਦੌਰਾਨ ਇੰਦਰਪਾਲ ਸਿੰਘ, ਕੁਲਵੰਤ ਸਿੰਘ, ਕਰਨੈਲ ਸਿੰਘ ਬੇਦੀ, ਸਾਧੂ ਸਿੰਘ, ਡਿਪਟੀ ਸੁੰਦਰ ਸਿੰਘ, ਗੁਰਬਚਨ ਸਿੰਘ ਬੱਲਮਗੜ, ਸੁਖਦੇਵ ਸਿੰਘ, ਸ਼ੂਰਤ ਸਿੰਘ, ਹਜੂਰ ਸਿੰਘ, ਹਰਨਾਮ ਸਿੰਘ, ਬੋਹੜ ਸਿੰਘ ਥਾਂਦੇਵਾਲਾ, ਸੁਖਮੰਦਰ ਸਿੰਘ ਬੇਦੀ, ਹਰਚੰਦ ਸਿੰਘ ਅਤੇ ਸੁਰਿੰਦਰ ਜੀਤ ਆਦਿ ਮੌਜੂਦ ਸਨ।
ਫੋਟੋ ਕੈਪਸ਼ਨ : ਮੀਟਿੰਗ ਦੌਰਾਨ ਪ੍ਰਧਾਨ ਕਰਮਜੀਤ ਸ਼ਰਮਾ ਸੰਬੋਧਨ ਕਰਦੇ ਹੋਏ
डिप्टी कमिशनर डॉ. रूही दुग्ग पैंशनर दिवस समारोह के मुख्य मेहमान होंगी : ढोसीवाल
— 20 दिसंबर को मनाया जाएगा पैंशनर दिवस —
श्री मुक्तसर साहिब, 10 दिसंबर ( ) पंजाब ग्वर्नमैंट पैंशनर्ज एसोसिएशन की जिला इकाई की मासिक मीटिंग स्थानीय कोटकपूरा रोड स्थित सरकारी सीनियर सैकंडरी स्कूल (लडक़े) में आयोजित की गई। एसोसिएशन के जिला प्रधान करमजीत शर्मा की प्रधानगी में हुई इस मीटिंग में विभिन्न विभागों के सेवा मुक्त कर्मचारियों और फैमली पैंशनरों ने भाग लिया। प्रधानगी मंडल में एसोसिएशन के सरप्रस्त चौ. दौलत राम सिंह, वाइस चेयरमैन हरदेव सिंह, पंजाब रोडवेज पैंशनर वेल्फेयर एसोसिएशन के प्रधान मेजर सिंह चौंतरा, पंजाब जन स्वास्थ्य वेल्फेयर एसोसिएशन के प्रधान इंज. गुरबचन सिंह और एसोसिएशन के जिला जनरल सैक्टरी बलवंत सिंह अटवाल आदि शामिल थे। मीटिंग के शुरू में कुछ दिन पहले स्वर्गवास हुए पैंशनर साथी सुरिंदर सिंह, हमीर सिंह, गुरदेव सिंह बेदी और सुरजीत कौर को श्रद्धांजली भेंट की गई और दो मिंट का मोन धारन किया गया। मीटिंग दौरान चौ. बलबीर सिंह, काला सिंह बेदी, प्रिं. करतार सिंह बेरी, ओ.पी. शर्मा, नच्छत्तर सिंह मधीर, चौ. अमी चंद, जसवंत सिंह बराड़, मेजर सिंह चौंतरा, इंज. गुरबचन सिंह और गुरटेक सिंह बराड़ आदि समेत सभी वक्ताओं ने सरकार की मुलाजिम और पैंशनर मारू नीतिओं की पुरजोर आलोचना करते हुए इनको तुरंत माने जाने की अपील की। प्रधान कमरजीत शर्मा ने अपने संबोधन में बताया कि पैंशनर दिवस अगामी 20 दिसंबर बुधवार को सुबह 10:00 बजे स्थानीय मलोट रोड स्थित ताज पैलेस में मनाया जाएगा और विशेश समारोह आयोजित किया जाएगा। स्टेज सैक्टरी की डयूटी शायराना अंदाज में जनरल सैक्टरी बलवंत सिंह अटवाल ने बाखूबी निभाई। समारोह दौरान इस महीने अपना जन्म दिन मनाने वाले दर्शन सिंह कानूनगो को बधाई दी गई और हार पहना कर उनकी लंबी उम्र की कामना की गई। उक्त जानकारी देते हुए एसोसिएशन के जिला प्रैस सैक्टरी जगदीश राय ढोसीवाल ने बताया है कि डिप्टी कमिशनर डॉ. रूही दुग्ग आई.ए.एस. पैंशनर दिवस समारोह के मुख्य मेहमान होंगे। मुख्य मेहमान द्वारा अस्सी वर्ष से अधिक उम्र वाले सुपर सीनियर पैंशनरों को एसोसिएशन द्वारा लोईयां और शानदार मोमैंटो भेंट किए जाएंगे। ढोसीवाल ने यह भी बताया है कि पैंशनर दिवस समारोह समय विभिन्न बैंकों के उच्च अधिकारियों के इलावा जिला खजाना अधिकारी एवं अन्य अधिकारी भी भाग लेंगे। आज की मीटिंग दौरान इंद्रपाल सिंह, कुलवंत सिंह, करनैल सिंह बेदी, साधू सिंह, डिप्टी सुंदर सिंह, गुरबचन सिंह बल्लमगढ़, सूरत सिंह, हजूर सिंह, हरनाम सिंह, बोहड़ सिंह थांदेवाला, सुखमंदर सिंह बेदी, हरचंद सिंह और सुरिंदर जीत आदि मौजूद थे।
फोटो कैप्शन : मीटिंग दौरान प्रधान करमजीत शर्मा संबोधन करते हुए