ਜਿਲ੍ਹਾ ਸਿਵਲ ਸੋਸਾਇਟੀ ਵੱਲੋਂ ਨਾਇਬ ਸੈਣੀ ਦੀ ਭਾਰੀ ਜਿੱਤ ਤੇ ਵਧਾਈ :  ਚੌਧਰੀ ਕੁਮਾਰ ਸੈਣੀ

ਦਸੂਹਾ,(ਰਾਜਦਾਰ ਟਾਇਮਸ): ਜਿਲਾਂ ਸਿਵਲ ਸੁਸਾਇਟੀ ਦੀ ਕਾਰਜਕਰਨੀ ਦੀ ਇਕ ਵਿਸ਼ੇਸ਼ ਮੀਟਿੰਗ ਜਗਜੀਤ ਸਿੰਘ ਬਲੱਗਣ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਗ੍ਰਹਿ ਨਿਵਾਸ ਪਿੰਡ ਬਲੱਗਣ ਵਿਖੇ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਜਿਲ੍ਹਾਂ ਕਨਵੀਨਰ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਜੋ ਚੋਣਾਂ ਸੰਪਨ ਹੋਈਆਂ, ਉਸ ਵਿੱਚ ਰਾਸ਼ਟਰਵਾਦ ਅਤੇ ਲੋਕਤੰਤਰ ਦੀ ਭਾਰੀ ਜਿੱਤ ਦੇਖਣ ਨੂੰ ਮਿਲੀ। ਦੋਨੋਂ ਸੂਬਿਆਂ ਵਿੱਚ ਲੋਕਾਂ ਵੱਲੋਂ ਭਾਰੀ ਉਤਸ਼ਾਹ ਨਾਲ ਭਾਗ ਲਿਆ ਗਿਆ। ਖਾਸ ਕਰਕੇ ਜੰਮੂ ਕਸ਼ਮੀਰ ਵਿਚ 370, 35A ਧਾਰਾ ਹਟਣ ਤੋਂ ਬਾਅਦ ਪਹਿਲੀ ਵਾਰ ਲਗਪਗ 70 ਫੀਸਦੀ ਦੀ ਪੋਲਿੰਗ ਹੋਈ ਜੋ ਕਿ ਇੱਕ ਰਿਕਾਰਡ ਹੈ। ਇਸ ਤੋਂ ਇਲਾਵਾ ਹਰਿਆਣੇ ਸੂਬੇ ਵਿੱਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਹੁੰਗਾਰਾ ਭਰਦੇ ਹੋਏ ਹਰਿਆਣਾ ਰਾਜ ਸਰਕਾਰ ਨੂੰ ਤੀਸਰੀ ਵਾਰ ਸਰਕਾਰ ਬਣਾਉਣ ਦਾ ਮੌਕਾ ਭਾਰੀ ਬਹੁਮਤ ਨਾਲ ਦਿੱਤਾ। ਇਸ ਜਿੱਤ ਦਾ ਸਿਹਰਾ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਵਿਸ਼ੇਸ਼ ਤੌਰ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਭਾਰਤ ਦੇ ਆਮ ਲੋਕ ਹੁਣ ਸਨਾਤਨ, ਵਿਕਾਸ, ਸਵੱਛ ਪ੍ਰਸ਼ਾਸਨ ਅਤੇ ਆਪਸੀ ਭਾਈਚਾਰੇ ਵਿਚ ਜਿਆਦਾ ਵਿਸ਼ਵਾਸ ਕਰਦੇ ਹਨ। ਵਿਰੋਧੀ ਧਿਰਾਂ ਦੇ ਨੇਤਾਵਾਂ ਵੱਲੋਂ ਵਿਦੇਸ਼ਾਂ ਅਤੇ ਆਪਣੇ ਦੇਸ਼ ਵਿੱਚ ਸੰਵਿਧਾਨ ਖਤਮ ਹੋਣ ਦਾ, ਸੰਵਿਧਾਨਿਕ ਸੰਸਥਾਵਾਂ ਅਤੇ ਰਿਜ਼ਰਵੇਸ਼ਨ ਖਤਮ ਹੋਣ ਦੇ ਝੂਠੇ ਪ੍ਰਚਾਰ ਦਾ ਲੋਕਾਂ ਨੇ ਇਹਨਾ ਚੋਣਾਂ ਵਿੱਚ ਮੂੰਹ ਤੋੜ ਜਵਾਬ ਦਿੱਤਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ, ਕਰਨਲ ਜੋਗਿੰਦਰ ਲਾਲ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ, ਡਾ.ਦਿਲਬਾਗ ਸਿੰਘ ਹੁੰਦਲ, ਮਾਸਟਰ ਰਮੇਸ਼ ਸ਼ਰਮਾ, ਮਾਸਟਰ ਜਗਮੋਹਨ ਸ਼ਰਮਾ, ਸੁਰਿੰਦਰ ਨਾਥ ਸ਼ਰਮਾ, ਅਨਿਲ ਕੁਮਾਰ, ਵਿਨੋਦ ਹੰਸ, ਸ਼ਾਮ ਨਾਥ ਮਹਿਤਾ ਅਤੇ ਰਾਜਿੰਦਰ ਸਿੰਘ ਟਿੱਲੂਵਾਲ ਹਾਜ਼ਰ ਸਨ।