ਫਗਵਾੜਾ,(ਸ਼ਿਵ ਕੋੜਾ): ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਕਰੀਬ 2.50 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਇਲਾਕਿਆਂ ਵਿੱਚ ਗੋਬਿੰਦਪੁਰਾ, ਧਿਆਨ ਸਿੰਘ ਕਲੋਨੀ, ਰਾਜਾ ਗਾਰਡਨ, ਹਾਕੂਪੁਰਾ, ਗਰੀਨ ਲੈਂਡ ਕਲੋਨੀ, ਸਤਨਾਮਪੁਰਾ, ਆਦਰਸ਼ ਨਗਰ ਅਤੇ ਗਾਬਾ ਕਲੋਨੀ ਆਦਿ ਸ਼ਾਮਲ ਹਨ। ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਮੌਕੇ ਜੋਗਿੰਦਰ ਮਾਨ ਨੇ ਉਪਰੋਕਤ ਸਾਰੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜੋ ਸਿਰਫ ਲੋਕਾਂ ਨੂੰ ਸਮਰਪਿਤ ਹੈ। ਸ਼ਹਿਰਾਂ ਅਤੇ ਪਿੰਡਾਂ ਦਾ ਸਰਬਪੱਖੀ ਵਿਕਾਸ ਇਸ ਸਰਕਾਰ ਦੀ ਤਰਜੀਹ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕੰਮ ਕੀਤਾ ਹੈ। ਪਰ ਇਹ ਸਰਕਾਰ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ। ਸਿਰਫ਼ 18 ਮਹੀਨਿਆਂ ਦੇ ਕਾਰਜਕਾਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਇਸ ਸਰਕਾਰ ਨੇ ਨਾ ਸਿਰਫ਼ ਸੂਬੇ ਦੇ ਵਿਕਾਸ ਵਿੱਚ ਤੇਜ਼ੀ ਲਿਆਂਦੀ ਹੈ, ਸਗੋਂ ਅਜਿਹੇ ਕੰਮ ਵੀ ਕੀਤੇ ਹਨ, ਜਿਨ੍ਹਾਂ ਦੀ ਪੰਜਾਬ ਦੇ ਲੋਕਾਂ ਨੇ ਪਹਿਲਾਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ।ਉਨ੍ਹਾਂ ਭਰੋਸਾ ਦਿੱਤਾ ਕਿ ਉਹ ਫਗਵਾੜਾ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਦਾ ਆਪਣਾ ਵਾਅਦਾ ਜ਼ਰੂਰ ਪੂਰਾ ਕਰਨਗੇ।ਇਸ ਮੌਕੇ ਸੰਤ ਦੇਸਰਾਜ ਤੋਂ ਇਲਾਵਾ ’ਆਪ’ ਦੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ, ਹਰਮੇਸ਼ ਪਾਠਕ, ਬਲਾਕ ਪ੍ਰਧਾਨ ਨਰੇਸ਼ ਸ਼ਰਮਾ, ਵਰੁਣ ਬੰਗੜ, ਰਾਜੇਸ਼ ਅਤੇ ਬਲਵੀਰ ਠਾਕੁਰ ਤੋਂ ਇਲਾਵਾ ਪਰਮਜੀਤ ਧਰਮਕੋਟ, ਚਮਨ ਲਾਲ, ਨਿਰਮਲ ਸਿੰਘ, ਸਮਰ ਗੁਪਤਾ, ਇੰਦਰਜੀਤ, ਗੁਰਦੀਪ ਸਿੰਘ ਤੁਲੀ, ਕੁਲਵਿੰਦਰ ਚੱਠਾ, ਵਿਨੇ ਜੋਸ਼ੀ, ਰਣਬੀਰ ਪਾਂਗਲੀ, ਰਾਕੇਸ਼ ਕੁਮਾਰ, ਮਨਜੀਤ ਸਿੰਘ, ਅਮਨਿੰਦਰ ਸਿੰਘ, ਕ੍ਰਿਸ਼ਨ ਕੁਮਾਰ ਹੀਰੋ, ਵਿਨੋਦ ਹਦੀਆਬਾਦ, ਰਣਜੀਤ, ਜਗਦੇਵ ਪ੍ਰਿੰਸ, ਰਜਿੰਦਰ ਰਾਜੂ, ਕੈਲਾਸ਼, ਜਗੀਰੀ ਰਾਮ, ਰਾਕੇਸ਼ ਕੁਮਾਰ, ਸ਼ਰਧਾ ਰਾਮ, ਅਵਤਾਰ ਕਜਲਾ, ਨਿਰੰਜਨ ਰਾਮ, ਮਨੋਹਰ ਲਾਲ, ਪ੍ਰਿਤਪਾਲ ਕੌਰ ਤੁਲੀ, ਅਮਨਦੀਪ ਕੌਰ, ਰਘਬੀਰ ਕੌਰ, ਪ੍ਰਭਾ, ਮਨਜੀਤ ਕੌਰ, ਹਰਪ੍ਰੀਤ ਭੋਗਲ, ਮੁਨੀਸ਼ ਜੰਡਾ, ਸੋਨੀਆ ਜੰਡਾ, ਮੋਨਿਕਾ ਸ਼ਰਮਾ, ਸੰਤੋਸ਼ ਰਾਣੀ ਸਰਪੰਚ ਖੇੜਾ, ਜੀਤੀ ਖੇੜਾ, ਚਰਨਜੀਤ ਸਿੰਘ ਟੋਨੀ, ਕੇ.ਕੇ ਸ਼ਰਮਾ, ਗੁਰਦੀਪ ਸਿੰਘ ਖੇੜਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਰਜਿੰਦਰ ਚੋਪੜਾ, ਐਕਸੀਅਨ ਸ਼ਾਂਤੀ ਸਰੂਪ, ਰਮਨ ਕੌਸ਼ਲ, ਕੇ.ਜੀ ਬੱਬਰ, ਐਸ.ਡੀ.ਓ ਰਵਿੰਦਰ ਕਲਸੀ, ਜੇ.ਈ ਨਵਦੀਪ ਸਿੰਘ, ਜੇ.ਈ ਕੰਵਰਪਾਲ ਸਿੰਘ ਆਦਿ ਹਾਜ਼ਰ ਸਨ।