ਫਗਵਾੜਾ,(ਸ਼ਿਵ ਕੋੜਾ): ਨਜਦੀਕੀ ਪਿੰਡ ਅਮਰੀਕ ਨਗਰੀ ਵਿਖੇ ਜਸਵਿੰਦਰ ਸਿੰਘ ਦੇ ਸਹਿਯੋਗ ਨਾਲ 50 ਪਰਿਵਾਰਾਂ ਨੇ ਅੱਜ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੀ ਹਾਜਰੀ ‘ਚ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਕਤ ਪਰਿਵਾਰਾਂ ਦਾ ਸਵਾਗਤ ਕਰਦਿਆਂ ਜੋਗਿੰਦਰ ਮਾਨ ਨੇ ਕਿਹਾ ਕਿ ਜਸਵਿੰਦਰ ਸਿੰਘ ਵਰਗੇ ਜੁਝਾਰੂ ਆਗੂਆਂ ਦੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਭਾਰੀ ਮਜ਼ਬੂਤ ਮਿਲੀ ਹੈ। ਉਹਨਾਂ ਆਪ ਵਿਚ ਸ਼ਾਮਲ ਹੋਏ ਸਮੂਹ ਪਰਿਵਾਰਾਂ ਨੂੰ ਆਉਂਦੀਆਂ ਲੋਕਸਭਾ ਚੋਣਾਂ ਵਿਚ ਆਪ ਆਪ ਪਾਰਟੀ ਦੇ ਲੋਕਸਭਾ ਉਮੀਦਵਾਰ ਨੂੰ ਭਾਰੀ ਅੰਤਰ ਨਾਲ ਜਿਤਾਉਣ ਦਾ ਟੀਚਾ ਮਿਥ ਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ। ਉਕਤ ਪਰਿਵਾਰਾਂ ਨੂੰ ਆਪ ਵਿਚ ਸ਼ਾਮਲ ਕਰਵਾਉਣ ਵਾਲੇ ਜਸਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਆਪ ਪਾਰਟੀ ਦੀਆਂ ਨੀਤੀਆਂ ਨਾਲ ਹਰ ਵੋਟਰ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ ਨੇ ਵੀ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ 10 ਸਾਲ ਦੇ ਰਾਜ ਦੀਆਂ ਨਾਕਾਮੀਆਂ ਨਾਲ ਆਮ ਵੋਟਰਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਪ ਪਾਰਟੀ ਨਾਲ ਜੋੜ ਕੇ ਲੋਕਸਭਾ ਚੋਣਾਂ ‘ਚ ਆਪ ਉਮੀਦਵਾਰ ਦੀ ਜਿੱਤ ਯਕੀਨੀ ਬਣਾਈ ਜਾਵੇ। ਇਸ ਮੌਕੇ ਵਰੁਣ ਬੰਗੜ ਬਲਾਕ ਪ੍ਰਧਾਨ, ਰਾਮ ਆਸਰਾ ਚੱਕ ਪ੍ਰੇਮਾ, ਚਮਨ ਲਾਲ, ਸਰਬਜੀਤ ਸਿੰਘ, ਕੁਲਦੀਪ ਮਾਹੀ ਸਰਪੰਚ, ਅਨੀਲ ਪਾਂਡੇ, ਕੁਲਵਿੰਦਰ ਸਿੰਘ ਪੰਚ, ਅਵਤਾਰ ਸਿੰਘ, ਸਨੀ, ਕੁਲਦੀਪ ਸਿੰਘ, ਰਵਿੰਦਰ ਪਾਲ, ਇੰਦਰਜੀਤ ਸਿੰਘ, ਰਮਨ ਕੁਮਾਰ, ਧਰਮਪਾਲ, ਸੋਢੀ ਰਾਮ, ਜਸਵਿੰਦਰ ਕੌਰ ਸਮੇਤ ਹੋਰ ਪਤਵੰਤੇ ਹਾਜਰ ਸਨ।