ਭਰਤੀ ਹੋਣ ਦੇ ਚਾਹਵਾਨ ਨੋਜਵਾਨ ਭਰਤੀ ਹੋਣ ਲਈ ਦੇ ਸਕਦੇ ਹਨ ਟਰਾਈਲ

ਪਠਾਨਕੋਟ,(ਬਿੱਟਾ ਕਾਟਲ): ਪਿਛਲੇ ਕੂਝ ਦਿਨਾਂ ਤੋਂ ਮਾਧੋਪੁਰ ਵਿਖੇ ਸਥਿਤ 126 ਇਨਫੈਂਟਰੀ ਬਟਾਲੀਅਨ (ਟੀ.ਏ) ਜੈਕ ਰਾਈਫਲ ਮਾਧੋਪੁਰ ਵਿਖੇ ਟੀ.ਏ ਦੀ ਭਰਤੀ ਕੀਤੀ ਜਾ ਰਹੀ ਹੈ। ਜਿਲ੍ਹਾ ਪਠਾਨਕੋਟ ਦੇ ਨੋਜਵਾਨਾਂ ਨੂੰ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਨੋਜਵਾਨ ਭਰਤੀ ਸਥਲ ਤੇ ਪਹੁੰਚ ਕਰਨ। ਇਹ ਪ੍ਰਗਟਾਵਾ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰ ਤੇ ਵੀ ਜਿਲ੍ਹਾ ਰੁਜਗਾਰ ਦਫਤਰ ਵੱਲੋਂ ਜੋ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਹੈ, ਵੱਲੋਂ ਨੋਜਵਾਨਾਂ ਨੂੰ ਜਾਗਰੁਕ ਕਰਨ ਦੇ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ। ਕਿ ਜੋ ਨੋਜਵਾਨ ਸੈਨਾਂ ਅੰਦਰ ਅਪਣੀਆਂ ਸੇਵਾਵਾਂ ਦੇਣੀਆਂ ਚਾਹੁੰਦੇ ਹਨ ਉਨ੍ਹਾਂ ਲਈ ਇਹ ਬਹੁਤ ਹੀ ਵਧੀਆ ਮੋਕਾ ਹੈ ਕਿ ਉਹ ਉਪਰੋਕਤ ਸਥਾਨ ਤੇ ਪਹੁੰਚ ਕਰਕੇ ਟਰਾਈਲ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ 17 ਨਵੰਬਰ ਨੂੰ ਜਿਲ੍ਹਾ ਪਠਾਨਕੋਟ ਦੀ ਭਰਤੀ ਕੀਤੀ ਜਾਣੀ ਹੈ ਅਤੇ ਇਸ ਦਿਨ ਜਿਲ੍ਹਾ ਪਠਾਨਕੋਟ ਦੇ ਜਿਆਦਾ ਤੋਂ ਜਿਆਦਾ ਨੋਜਵਾਨ ਪਹੁੰਚ ਕਰਨ। ਉਨ੍ਹਾਂ ਦੱਸਿਆ ਕਿ ਟੀ.ਏ ਦੀ ਭਰਤੀ ਦੇ ਲਈ ਚਾਹਵਾਨ ਨੋਜਵਾਨ 16 ਨਵੰਬਰ ਰਾਤ 2 ਵਜੇ ਭਰਤੀ ਸਥਲ ਤੇ ਪਹੁੰਚ ਸਕਦੇ ਹਨ। ਨੋਜਵਾਨ ਰਾਤ 2 ਵਜੇ ਤੋਂ ਸਵੇਰੇ 5 ਵਜੇ ਤੱਕ ਐਂਟਰੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਰਤੀ ਹੋਣ ਦੇ ਲਈ ਉਮੀਦਵਾਰ ਦੀ ਉਮਰ 18 ਸਾਲ ਤੋਂ 42 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਰੀਰਿਕ ਲੰਬਾਈ 160 ਸੈਂਟੀਮੀਟਰ, ਘੱਟੋ ਘੱਟ 50 ਕਿਲੋਗ੍ਰਾਮ ਬਜਨ ਹੋਣਾ ਚਾਹੀਦਾ ਹੈ, ਛਾਤੀ 77 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਰੀਰਿਕ ਪੱਖੋਂ ਟਰਾਈਲ ਵਿੱਚੋਂ ਪਾਸ ਹੋਣ ਤੋਂ ਬਾਅਦ ਮੈਡੀਕਲ ਟੈਸਟ ਅਤੇ ਲਿਖਿਤ ਪ੍ਰੀਖਿਆ ਲਈ ਜਾਵੇਗੀ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਨੋਜਵਾਨਾਂ ਨੂੰ ਕਿਹਾ ਕਿ ਚਾਹਵਾਨ ਨੋਜਵਾਨ 17 ਨਵੰਬਰ ਨੂੰ ਮਾਧੋਪੁਰ ਵਿਖੇ ਪਹੁੰਚ ਕਰਕੇ ਭਰਤੀ ਹੋਣ ਲਈ ਟਰਾਈਲ ਦੇ ਸਕਦੇ ਹਨ।